ਚੌਦਵਾਂ ਸਮਾਗਮ -ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਸਕੂਲ ਖੰਨਾ ਵਿੱਚ

ਚੌਦਵਾਂ ਸਮਾਗਮ -ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਸਕੂਲ ਖੰਨਾ ਵਿੱਚ

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦਾ ਚੌਦਵਾਂ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਸਕੂਲ ਖੰਨਾ ਵਿੱਚ 26 ਨਵੰਬਰ 2025 ਨੂੰ ਕੀਤਾ ਗਿਆ। ਸੁੰਦਰ ਲਿਖਾਈ, ਕਵੀਸ਼ਰੀ, ਕਵਿਤਾ ਉਚਾਰਨ, ਡਾਂਸ ਅਤੇ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਵਿੱਚ 24 ਵਿਦਿਆਰਥੀਆਂ ਨੇ ਭਾਗ ਲਿਆ। ਆਮ ਤੌਰ ਤੇ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਨੂੰ ਹੀ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਪਰ ਇਸ ਸਮਾਗਮ ਵਿੱਚ 24 ਦੇ 24 ਬੱਚਿਆਂ ਦੀ ਪੇਸ਼ਕਾਰੀ ਲਾਜਵਾਬ ਸੀ। ਇਸ ਲਈ ਸੰਸਥਾ ਵੱਲੋਂ ਸਾਰੇ ਹੀ ਵਿਦਿਆਰਥੀਆਂ ਨੂੰ ਮੈਡਲਾਂ, ਪ੍ਰਮਾਣ-ਪੱਤਰਾਂ, ਸਕੂਲ ਬੈਗਾਂ ਅਤੇ ਉੱਤਮ ਸਾਹਿਤਕ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਪੇਸ਼ਕਾਰੀਆਂ ਵਿੱਚ ਹੇਠ ਲਿਖੇ ਵਿਦਿਆਰਥੀਆਂ ਨੇ ਭਾਗ ਲਿਆ।

ਕਵਿਸ਼ਰੀ ਲਈ ਗੁਰਧਿਆਨ ਸਿੰਘ, ਕਵਿਤਾ ਲਈ ਪ੍ਰੀਆ ਅਤੇ ਗੀਤ ਲਈ ਮਹਿਕਦੀਪ ਕੌਰ ਨੇ ਪੇਸ਼ਕਾਰੀ ਕੀਤੀ।

ਡਾਂਸ ਲਈ ਚਾਰ ਟੋਲੀਆਂ ਨੇ ਹਿੱਸਾ ਲਿਆ।

ਪਹਿਲੀ ਟੋਲੀ ਵਿਚ ਜਸਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਪ੍ਰੀਆ ਅਤੇ ਹਰਜੀਤ ਕੌਰ (+1 ਜਮਾਤ),  ਦੂਜੀ ਟੋਲੀ ਵਿਚ ਨਿਸ਼ਾ, ਅਰਸ਼ਪ੍ਰੀਤ ਕੌਰ, ਸਿਮਰਜੀਤ ਕੌਰ, ਅਤੇ ਨਵਦੀਪ ਕੌਰ (9ਵੀਂ ਜਮਾਤ), ਤੀਜੀ ਟੋਲੀ ਵਿਚ ਮਾਰਥਾ, ਪ੍ਰੀਆ, ਗੁਰਸਿਮਰਨ ਕੌਰ ਅਤੇ ਅੰਜਲੀ (9ਵੀਂ ਜਮਾਤ) ਅਤੇ ਚੌਥੀ ਟੋਲੀ ਵਿਚ ਪ੍ਰਭਜੋਤ ਕੌਰ, ਵੰਦਿਤਾ (+2 ਜਮਾਤ ) ਸਨ।

ਕੋਰਿਓਗ੍ਰਾਫੀ ਲਈ ਮਿਹਰਦੀਪ ਕੌਰ, ਮਹਿਕਦੀਪ ਕੌਰ, ਰਾਣੀ ਅਤੇ ਸਾਹਿਬਜੀਤ ਕੌਰ ਨੇ ਪੇਸ਼ਕਾਰੀ ਕੀਤੀ।

ਸੁੰਦਰ ਲਿਖਾਈ ਲਈ ਰਿੰਪੀ, ਕਿਰਨਦੀਪ ਕੌਰ ਅਤੇ ਰਾਣੀ ਨੇ ਆਪਣੀ ਕਲਾ ਦੇ ਜੌਹਰ ਦਿਖਾਏ।

ਪ੍ਰਿੰਸੀਪਲ ਸਾਹਿਬਾ ਭਿੰਦਰ ਕੌਰ ਦੇ ਨਾਲ ਨਾਲ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਵਾਲੀਆਂ ਚਾਰ ਅਧਿਆਪਕਾਵਾਂ ਮਨਦੀਪ ਕੌਰ, ਦਲਜੀਤ ਕੌਰ, ਬਲਜੀਤ ਕੌਰ ਅਤੇ ਜਸਦੀਪ ਕੌਰ ਦਾ ਵੀ ਸਤਿਕਾਰ ਕੀਤਾ ਗਿਆ।

ਸੰਸਥਾ ਦੀ ਨੁਮਾਇੰਦਗੀ ਪੰਜਾਬ ਇਕਾਈ ਦੇ ਸੰਚਾਲਕਾਂ ਮਿੱਤਰ ਸੈਨ ਮੀਤ ਅਤੇ ਦਵਿੰਦਰ ਸਿੰਘ ਸੇਖਾ ਵੱਲੋਂ ਕੀਤੀ ਗਈ। ਜ਼ਿਲਾ ਖੰਨਾ ਇਕਾਈ ਦੀ ਨੁਮਾਇੰਦਗੀ ਕੰਵਲਜੀਤ ਸਿੰਘ ਖੰਨਾ, ਗੁਰਨਾਮ ਸਿੰਘ ਸੀਤਲ,

ਮੇਜਰ ਸਿੰਘ ਮਹਿਮੀ, ਰਜਿੰਦਰ ਸਿੰਘ ਲਿਬੜਾ, ਲਛਮਣ ਸਿੰਘ ਗਰੇਵਾਲ, ਸੁਖਬੀਰ ਸਿੰਘ ਆਹਲੂਵਾਲੀਆ ਅਤੇ ਰਛਪਾਲ ਸਿੰਘ ਹੋਰਾਂ ਕੀਤੀ।

ਸਟੇਜ ਦੀ ਜਿੰਮੇਵਾਰੀ ਭਾਵੁਕ  ਅੰਦਾਜ਼ ਵਿੱਚ ਮਨਦੀਪ ਕੌਰ ਨੇ ਨਿਭਾਈ।

ਸੰਸਥਾ ਦੇ ਨੁਮਾਇੰਦੇ ਅਤੇ ਵਿਦਿਆਰਥੀ

ਪ੍ਰਿੰਸੀਪਲ ਭਿੰਦਰਪਾਲ ਕੌਰ, ਸਮਾਗਮ ਮੁਖੀ ਮਨਦੀਪ ਕੌਰ ਅਤੇ ਗੁਰਨਾਮ ਸਿੰਘ ਸੀਤਲ

ਵਿਦਿਆਰਥੀਆਂ ਦੀ ਪੇਸ਼ਕਾਰੀ ਦੇ ਨਮੂਨੇ

21 ਵਿਦਿਆਰਥੀਆਂ ਦਾ ਸਨਮਾਨ

ਪ੍ਰਿੰਸੀਪਲ ਭਿੰਦਰਪਾਲ ਕੌਰ ਦਾ ਸਤਿਕਾਰ

ਅਧਿਆਪਕਾਵਾਂ ਦਾ ਸਤਿਕਾਰ

ਜਿਉਂਦੀਆਂ ਜਾਗਦੀਆਂ ਪੇਸ਼ਕਾਰੀਆਂ

ਮੀਡੀਆ ਸਹਿਯੋਗ