ਕੈਨੇਡਾ ਤੋਂ ਵਿਸ਼ੇਸ਼ ਪ੍ਰਤੀਨਿਧ ਮੰਡਲ
ਅਕਤੂਬਰ 2019 ਵਿੱਚ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦਾ ਇੱਕ ਵਿਸ਼ੇਸ਼ ਪ੍ਰਤੀਨਿਧ ਮੰਡਲ ਹਰਦਿਆਲ ਸਿੰਘ ਗਰਚਾ ਜੀ ਦੀ ਅਗਵਾਈ ਵਿੱਚ ਕੈਨੇਡਾ ਤੋਂ ਪੰਜਾਬ ਆਇਆ। ਇਸ ਪ੍ਰਤੀਨਿਧ ਮੰਡਲ ਦਾ ਮੁੱਖ ਉਦੇਸ਼ ਪੰਜਾਬ ਅਤੇ ਦਿੱਲੀ ਵਿਚਲੀਆਂ ਧਾਰਮਿਕ ਸੰਸਥਾਵਾਂ (ਅਕਾਲ ਤਖਤ ਸਾਹਿਬ), (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਸਿਆਸੀ ਪਾਰਟੀਆਂ (ਸ਼੍ਰੋਮਣੀ ਅਕਾਲੀ ਦਲ ਬਾਦਲ), (ਸ਼੍ਰੋਮਣੀ ਅਕਾਲੀ ਦਲ ਦਿੱਲੀ) ਨਾਲ ਸੰਪਰਕ ਸਥਾਪਿਤ ਕਰਕੇ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਉਦਮ ਕਰਨ ਲਈ ਬੇਨਤੀ ਕਰਨਾ ਅਤੇ ਬੇਨਤੀ ਪੱਤਰ ਦੇਣਾ ਸੀ। ਇਸ ਪ੍ਰਤੀਨਿਧ ਮੰਡਲ ਵੱਲੋਂ ਇਸੇ ਉਦੇਸ਼ ਨਾਲ ਇੱਕ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖੀ ਗਈ। ਇਹ ਸਾਰੇ ਬੇਨਤੀ ਪੱਤਰ 20 ਅਕਤੂਬਰ 2019 ਨੂੰ ਲਿਖੇ ਗਏ ਅਤੇ ਬਹੁਤੇ ਨਿੱਜੀ ਰੂਪ ਵਿੱਚ ਸੰਸਥਾਵਾਂ ਦੇ ਮੁਖੀਆਂ ਨੂੰ ਸੌਂਪੇ ਗਏ।
—–
ਪੰਜਾਬੀ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਇਹਨਾਂ ਬੇਨਤੀ ਪੱਤਰਾਂ ਦੇ ਲਿੰਕ:
ਸ੍ਰੀ ਅਕਾਲ ਤਖਤ ਸਾਹਿਬ
https://punjabibpb.com/wp-content/uploads/2025/05/6.-Akal-Takhat-20.10.2019.pdf
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ
https://punjabibpb.com/wp-content/uploads/2025/05/1.SGPC_.Amritsar-20.10.2019.pdf
ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ
https://punjabibpb.com/wp-content/uploads/2025/05/2.DGMC_.Delhi-20.10.2019.pdf
ਸ਼੍ਰੋਮਣੀ ਅਕਾਲੀ ਦਲ ਬਾਦਲ
https://punjabibpb.com/wp-content/uploads/2025/05/3.SAD_.Badal-20.10.2019.pdf
ਅਕਾਲੀ ਦਲ ਦਿੱਲੀ
https://punjabibpb.com/wp-content/uploads/2025/05/4.SAD_.Delhi-20.10.2019.pdf
ਅਤੇ ਮੁੱਖ ਮੰਤਰੀ ਪੰਜਾਬ
https://punjabibpb.com/wp-content/uploads/2025/05/5.CM-Punj-20.10.2019.pdf
