ਗੁਰਦਵਾਰਾ ਸਾਹਿਬ ਔਟਵਾ -ਵਿਚ ਪ੍ਰਵਚਨ

ਗੁਰਦੁਆਰਾ ਸਾਹਿਬ ਔਟਵਾ ਦੀ ਸੰਗਤ ਨਾਲ ਸੰਵਾਦ

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਔਟਵਾ ਇਕਾਈ ਵੱਲੋਂ, 11 ਅਗਸਤ 2024 ਨੂੰ, ਗੁਰਦੁਆਰਾ ਸਾਹਿਬ ਔਟਵਾ ਸੰਖੇਪ ਸਮਾਗਮ ਆਯੋਜਿਤ ਕੀਤਾ ਗਿਆ।

ਹਾਜ਼ਰ ਸੰਗਤ ਨਾਲ ‘ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਵਿਦੇਸ਼ੀ ਪੰਜਾਬੀਆਂ ਦੇ ਯੋਗਦਾਨ’ ਵਿਸ਼ੇ ਤੇ ਮਿੱਤਰ ਸੈਨ ਮੀਤ ਅਤੇ ਨਿਰਮਲ ਸਿੰਘ ਵਲੋਂ ਸੰਖੇਪ ਵਿੱਚ ਗੱਲਬਾਤ ਕੀਤੀ ਗਈ।

ਮਿੱਤਰ ਸੈਨ ਮੀਤ ਦਾ ਸਨਮਾਨ

ਭਾਈਚਾਰੇ ਦੀ ਔਟਵਾ ਇਕਾਈ ਵੱਲੋਂ ‘ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਪਾਏ ਵਿਸ਼ੇਸ਼’ ਯੋਗਦਾਨ ਲਈ ਮਿੱਤਰ ਸੈਨ ਮੀਤ ਨੂੰ ਸਨਮਾਨਿਤ ਕੀਤਾ ਗਿਆ।

ਗੁਰਦੁਆਰਾ ਸਾਹਿਬ ਵੱਲੋਂ ਵੀ ਮਿੱਤਰ ਸੈਨ ਮੀਤ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਹ ਰਸਮ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਡਾ ਇੰਦਰਜੀਤ ਸਿੰਘ ਸੈਂਬੀ ਅਤੇ ਸ੍ਰ ਰਾਮ ਸਰੂਪ ਸਿੰਘ ਜੀ ਵੱਲੋਂ ਨਿਭਾਈ ਗਈ।

ਭਾਈਚਾਰੇ ਵੱਲੋਂ, ਭਾਈਚਾਰੇ ਦੀ ਪੁਸਤਕ ‘ਦੂਜੀ ਗਦਰ ਲਹਿਰ ਦਾ ਬਿਗਲ’ ਅਤੇ ਮਿੱਤਰ ਸੈਨ ਮੀਤ ਵੱਲੋਂ ਆਪਣੀਆਂ ਪੁਸਤਕਾਂ ਦਾ ਸੈੱਟ ਗੁਰਦੁਆਰਾ ਸਾਹਿਬ ਦੀ ਲਾਇਬਰੇਰੀ ਲਈ ਭੇਂਟ ਕੀਤਾ ਗਿਆ।

ਜਸਪ੍ਰੀਤ ਸਿੰਘ, ਕੁਲਵੰਤ ਸਿੰਘ ਚਾਹਲ, …. ਸਿੰਘ,ਮਿੱਤਰ ਸੈਨ ਮੀਤ, ਨਿਰਮਲ ਸਿੰਘ, ਬਲਬੀਰ ਸਿੰਘ ਮੋਗਾ, ਗੁਰਦੀਪ ਸਿੰਘ, ਗੁਰਿੰਦਰ ਸਿੰਘ ਅਤੇ ਅਰਮਾਨ ਸਿੰਘ ਸੇਖੋ

ਯਾਦਗਾਰੀ ਤਸਵੀਰ