ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵੱਡੀਆਂ ਕਾਨਫਰੰਸਾਂ
ਮਿੱਤਰ ਸੈਨ ਮੀਤ ਦੇ ‘ਪੰਜਾਬੀ ਦੀ ਅਜੋਕੀ ਸਥਿਤੀ, (ਪੰਜਾਬ ਰਾਜ ਭਾਸ਼ਾ ਐਕਟ 1967 ਦੇ ਸੰਦਰਭ ਵਿਚ)’, ਬਾਰੇ ਲਿਖੇ 10 ਲੇਖ ਜਦੋਂ ਲਗਾਤਾਰ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਛਪੇ ਤਾਂ ਇਹਨਾਂ ਨੇ ਮਾਂ ਬੋਲੀ ਪੰਜਾਬੀ ਨਾਲ ਜੁੜੇ ਵਿਦਵਾਨਾਂ ਅਤੇ ਸੰਸਥਾਵਾਂ ਦਾ ਧਿਆਨ ਖਿੱਚਿਆ।
ਕਰਮਜੀਤ ਸਿੰਘ ਔਜਲਾ ਨੇ ਮਹਿਸੂਸ ਕੀਤਾ ਕਿ ਪੰਜਾਬੀ ਦੀ ਸਥਿਤੀ ਨੂੰ ਹੋਰ ਗਹਿਰਾਈ ਨਾਲ ਵਿਚਾਰਨਾ ਜ਼ਰੂਰੀ ਹੈ ਅਤੇ ਇਹ ਵਿਚਾਰ ਵਟਾਂਦਰਾ ਕੇਵਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯਤਨਾਂ ਨਾਲ ਹੀ ਸੰਭਵ ਹੋ ਸਕਦਾ ਹੈ। ਔਜਲਾ ਜੀ ਨੇ ਮਿੱਤਰ ਸੈਨ ਮੀਤ ਦੀ ਜਾਣ ਪਹਿਚਾਣ ਸਟੱਡੀ ਸਰਕਲ ਲੁਧਿਆਣਾ ਦੇ ਪ੍ਰਬੰਧਕਾਂ ਨਾਲ ਕਰਵਾਈ। ਸਟੱਡੀ ਸਰਕਲ ਦੇ ਪ੍ਰਬੰਧਕਾਂ ਨੂੰ ਵੀ ਮਹਿਸੂਸ ਹੋਇਆ ਕਿ ਸੱਚ ਮੁੱਚ ਪੰਜਾਬੀ ਦੀ ਸਥਿਤੀ ਭੈੜੀ ਹੈ ਅਤੇ ਇਸ ਦੇ ਸੁਧਾਰ ਲਈ ਯਤਨ ਹੋਣੇ ਚਾਹੀਦੇ ਹਨ।
ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨਾਂ ਦੇ ਠੋਸ ਹੱਲ ਲੱਭਣ ਲਈ ਸਟੱਡੀ ਸਰਕਲ ਵੱਲੋਂ ਤਿੰਨ ਵਿਸ਼ਾਲ ਪੰਜਾਬੀ ਕਾਨਫਰੰਸਾਂ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਕਾਨਫਰੰਸਾਂ ਵਿੱਚ ਮੰਤਰੀਆਂ, ਵਿਧਾਇਕਾਂ, ਭਾਸ਼ਾ ਵਿਗਿਆਨੀਆਂ ਤੋਂ ਲੈ ਕੇ ਅਖ਼ਬਾਰਾਂ ਦੇ ਸੰਪਾਦਕਾਂ ਤੱਕ ਨੇ ਹਿੱਸਾ ਲਿਆ।
20 ਸਤੰਬਰ 2015 ਨੂੰ ਵਿੱਚ ਲੁਧਿਆਣੇ ਹੋਈ ਪਹਿਲੀ ਕਾਨਫਰੰਸ ਦਾ ਲਿੰਕ:
https://punjabibpb.com/wp-content/uploads/2025/06/1st-Punjabi-Bhasha-Conference-report.pdf
13 ਸਤੰਬਰ ਨੂੰ 2016 ਵਿੱਚ ਮੋਹਾਲੀ ਹੋਈ ਦੂਜੀ ਕਾਨਫਰੰਸ

ਦੂਜੀ ਕਾਨਫਰੰਸ ਦਾ ਲਿੰਕ:
https://punjabibpb.com/wp-content/uploads/2025/06/2nd-Punjabi-Bhasha-Conference-report.pdf
3rd

