ਦੂਜੀ ਸਮੂਹਿਕ ਸਰਗਰਮੀ
ਦੂਜੀ ਸਮੂਹਿਕ ਸਰਗਰਮੀ 10 ਜਨਵਰੀ 2019 ਨੂੰ ਕੀਤੀ ਗਈ। ਇਸ ਸਰਗਰਮੀ ਸਮੇਂ ਜ਼ਿਲ੍ਹਾ ਅਤੇ ਤਹਿਸੀਲ ਇਕਾਈਆਂ ਦੇ ਪ੍ਰਤੀਨਿਧ ਮੰਡਲਾਂ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਨੂੰ ਬੇਨਤੀ ਪੱਤਰ ਦਿੱਤੇ ਗਏ ਅਤੇ ਬੇਨਤੀ ਪੱਤਰਾਂ ਨਾਲ ਉਹਨਾਂ ਸਕੂਲਾਂ ਦੀ ਸੂਚੀ ਜਿਨ੍ਹਾਂ ਵਿੱਚ ਦੱਸਵੀਂ ਜਮਾਤ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਦੇ ਤੌਰ ਤੇ ਨਹੀਂ ਪੜ੍ਹਾਈ ਜਾਂਦੀ ਅਤੇ ਉਹਨਾਂ ਸਰਕਾਰੀ ਦਫ਼ਤਰਾਂ ਦੀ ਸੂਚੀ ਜਿਨ੍ਹਾਂ ਵਿੱਚ ਦਫ਼ਤਰੀ ਕੰਮਕਾਜ ਪੰਜਾਬੀ ਵਿੱਚ ਨਹੀਂ ਕੀਤਾ ਜਾਂਦਾ, ਲਾਈ ਗਈ।
ਜ਼ਿਲ੍ਹਾ ਅਤੇ ਤਹਿਸੀਲ ਇਕਾਈਆਂ ਨੂੰ ਪੰਜਾਬੀ ਇਕਾਈ ਵਲੋਂ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੇ ਬੇਨਤੀ ਪੱਤਰ ਅਤੇ ਲੋੜੀਂਦੀ ਸਮਗਰੀ ਵੀ ਉਪਲਬਦ ਕਰਵਾਈ ਗਈ।
ਸਹਾਇਕ ਸਮੱਗਰੀ ਅਤੇ ਬੇਨਤੀ ਪੱਤਰਾਂ ਦਾ ਲਿੰਕ:
https://punjabibpb.com/wp-content/uploads/2025/05/ਦੂਜੀ-ਸਮੂਹਿਕ-ਸਰਗਰਮੀ-10.1.2019.pdf
