ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਆਪਣਾ ਗਿਆਰਵਾਂ ਸਥਾਪਨਾ ਦਿਵਸ 22 ਜੂਨ ਨੂੰ ਲੇਖਕ ਭਵਨ ਸੰਗਰੂਰ ਵਿੱਚ ਮਨਾਇਆ ਗਿਆ। ਸਭਾ ਵੱਲੋਂ ਆਪਣੀ ਲਾਇਬਰੇਰੀ ਦਾ ਸ੍ਰੀ ਗਣੇਸ਼ ਵੀ ਕੀਤਾ ਗਿਆ। ਲਾਇਬਰੇਰੀ ਦਾ ਉਦਘਾਟਨ ਪ੍ਰਸਿੱਧ ਨਾਵਲਕਾਰ ਅਤੇ ਕਨੂੰਨੀ ਸਲਾਹਕਾਰ ਮਿੱਤਰ ਸੈਨ ਮੀਤ ਵੱਲੋਂ ਕੀਤਾ ਗਿਆ। ਮੀਤ ਵੱਲੋਂ ਆਪਣੇ ਤੌਰ ਤੇ 10 ਹਜ਼ਾਰ ਰੁਪਏ ਮੁੱਲ ਦੀ ਇੱਕ ਅਲਮਾਰੀ ਲਾਇਬਰੇਰੀ ਨੂੰ ਤੋਹਫ਼ੇ ਵਜੋਂ ਦਿੱਤੀ ਗਈ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਯੂਕੇ ਇਕਾਈ ਦੇ ਸੰਚਾਲਕ ਨਿਰਮਲ ਸਿੰਘ ਕੰਧਾਲਵੀ ਵੱਲੋਂ ਵੀ ਇੱਕ ਅਲਮਾਰੀ ਤੋਹਫੇ ਵਿੱਚ ਦਿੱਤੀ ਗਈ।
ਦੋਹਾਂ ਅਲਮਾਰੀਆਂ ਦੀਆਂ ਚਾਬੀਆਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੰਚਾਲਕਾਂ ਦਵਿੰਦਰ ਸਿੰਘ ਸੇਖਾ ਅਤੇ ਮਿੱਤਰ ਸੈਨ ਮੀਤ ਵੱਲੋਂ ਮਾਲਵਾ ਲਿਖਾਰੀ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਅਤੇ ਜਰਨਲ ਸਕੱਤਰ ਰਜਿੰਦਰ ਸਿੰਘ ਰਾਜਨ ਨੂੰ ਭੇਟ ਕੀਤੀਆਂ ਗਈਆਂ। ਸੇਖਾ ਵੱਲੋਂ ਵੀ 51 ਪੁਸਤਕਾਂ ਲਾਇਬਰੇਰੀ ਨੂੰ ਸੋਗਾਤ ਵਜੋਂ ਦਿੱਤੀਆਂ ਗਈਆਂ।



