ਨਿੱਜੀ ਵਪਾਰਕ ਅਦਾਰਿਆਂ ਦੇ ਨਾਂ ਵਾਲੇ ਬੋਰਡਾਂ ਤੇ -ਪੰਜਾਬੀ ਭਾਸ਼ਾ ਦੇ ਪ੍ਰਯੋਗ ਸਬੰਧੀ – 24.3.23 ਦਾ ਹੁਕਮ

ਨਿੱਜੀ ਵਪਾਰਕ ਅਦਾਰਿਆਂ ਦੇ ਨਾਂ ਵਾਲੇ ਬੋਰਡਾਂ ਤੇ -ਪੰਜਾਬੀ ਭਾਸ਼ਾ ਦੇ ਪ੍ਰਯੋਗ ਸਬੰਧੀ ਹੁਕਮ

ਪੰਜਾਬ ਸਰਕਾਰ ਵੱਲੋਂ 24 ਮਾਰਚ 2023 ਨੂੰ ਇੱਕ ਅਧਿਸੂਚਨਾ ਜਾਰੀ ਕਰਕੇ “ਪੰਜਾਬ ਦੁਕਾਨਾਂ ਅਤੇ ਵਪਾਰਕ ਅਦਾਰੇ ਨਿਯਮ 1958” ਸੋਧ ਕੀਤੀ ਗਈ। ਇਸ ਸੋਧ ਰਾਹੀਂ 1958 ਦੇ ਇਨਾਂ ਨਿਯਮਾਂ ਵਿੱਚ ਦੋ ਨਵੇਂ ਨਿਯਮ ਨੰਬਰ 23 ਅਤੇ ਨੰਬਰ 24 ਜੋੜੇ ਗਏ।

ਨਵੇਂ ਨਿਯਮਾਂ ਰਾਹੀਂ ਇਹ ਵਿਵਸਥਾ ਕੀਤੀ ਗਈ ਹੈ ਕਿ ਪੰਜਾਬ ਵਿੱਚ ਸਥਿਤ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਂ ਵਾਲੇ ਬੋਰਡਾਂ ਉੱਪਰ, ਅਦਾਰੇ ਦਾ ਨਾਂ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਵਿੱਚ ਲਿਖਣਾ ਲਾਜ਼ਮੀ ਹੋਵੇਗਾ। ਜੇ ਬੋਰਡ ਉੱਪਰ ਕਿਸੇ ਹੋਰ ਭਾਸ਼ਾ ਦਾ ਪ੍ਰਯੋਗ ਕੀਤਾ ਜਾਣਾ ਹੋਵੇ ਤਾਂ ਉਸ ਬਾਦਸ਼ਾਹ ਦੇ ਅੱਖਰ ਪੰਜਾਬੀ ਭਾਸ਼ਾ ਦੇ ਅੱਖਰਾਂ ਨਾਲੋਂ ਛੋਟੇ ਹੋਣਗੇ।

ਨਾਲੇ ਵਿਵਸਥਾ ਵੀ ਕੀਤੀ ਗਈ ਕਿ ਜੇ ਕੋਈ ਅਦਾਰਾ ਇਸ ਹੁਕਮ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਪਹਿਲੀ ਕੁਤਾਹੀ ਤੇ ਇੱਕ ਹਜ਼ਾਰ ਰੁਪਏ ਅਤੇ ਅਗਲੀ ਹਰ ਕੁਤਾਹੀ ਲਈ ਦੋ ਹਜ਼ਾਰ ਰੁਪਏ ਜ਼ੁਰਮਾਨਾ ਹੋਵੇਗਾ।
ਇਸ ਹੁਕਮ ਦਾ ਲਿੰਕ:

https://punjabibpb.com/wp-content/uploads/2025/06/ਅਧਿਸੂਚਨਾ-24.3.23.pdf