ਪਹਿਲੀ ਸਮੂਹਿਕ ਸਰਗਰਮੀ
ਪਹਿਲੀ ਸਰਗਰਮੀ ਪੰਜਾਬੀ ਸੂਬਾ ਦਿਵਸ 1 ਨਵੰਬਰ 2018 ਨੂੰ ਕੀਤੀ ਗਈ। ਇਸ ਸਰਗਰਮੀ ਸਮੇਂ ਜ਼ਿਲ੍ਹਾ ਅਤੇ ਤਹਿਸੀਲ ਇਕਾਈਆਂ ਦੇ ਪ੍ਰਤੀਨਿਧ ਮੰਡਲਾਂ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਨੂੰ ਬੇਨਤੀ ਪੱਤਰ ਦੇ ਕੇ ਬੇਨਤੀ ਕੀਤੀ ਕਿ ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਜਾਣਕਾਰੀ ਐਕਟ 2008 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਵਾਇਆ ਜਾਵੇ। ਇਸ ਸਰਗਰਮੀ ਦਾ ਵੇਰਵਾ।
ਜ਼ਿਲ੍ਹਾ ਅਤੇ ਤਹਿਸੀਲ ਇਕਾਈਆਂ ਨੂੰ ਪੰਜਾਬੀ ਇਕਾਈ ਵਲੋਂ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੇ ਬੇਨਤੀ ਪੱਤਰ ਅਤੇ ਲੋੜੀਂਦੀ ਸਮਗਰੀ ਵੀ ਉਪਲਬਦ ਕਰਵਾਈ ਗਈ।
ਸਹਾਇਕ ਸਮੱਗਰੀ ਅਤੇ ਬੇਨਤੀ ਪੱਤਰਾਂ ਦਾ ਲਿੰਕ:
https://punjabibpb.com/wp-content/uploads/2025/05/ਪਹਿਲੀ-ਸਮੂਹਿਕ-ਸਰਗਰਮੀ-11.1.2018.pdf
