ਪੰਜਾਬ ਸਰਕਾਰ ਵਲੋਂ – ਜਾਰੀ 11 ਮਹੱਤਵਪੂਰਨ ਹੁਕਮ

ਭਾਗ-1

ਪੰਜਾਬ ਰਾਜ ਭਾਸ਼ਾ ਕਾਨੂੰਨ 1967 ਦੀਆਂ ਵਿਵਸਥਾਵਾਂ ਲਾਗੂ ਕਰਨ ਲਈ ਪੰਜਾਬ ਸਰਕਾਰ ਵਲੋਂ ਵੱਖ ਵੱਖ ਸਮੇਂ ਜਾਰੀ ਕੀਤੇ ਗਏ ਕੁੱਝ ਮਹੱਤਵਪੂਰਣ ਹੁਕਮ:

  1. ਪੰਜਾਬ ਸਰਕਾਰ ਵਲੋਂ ਮਿਤੀ 30.12.1967 ਨੂੰ ਇਕ ਅਧੀਸੂਚਨਾ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਾਰੇ ਜਿਲਾ ਪੱਧਰ ਦੇ ਦਫਤਰਾਂ ਵਿਚ ਹੁੰਦੇ ਕੰਮ ਕਾਜ ਨੂੰ ਪੰਜਾਬੀ ਵਿਚ ਕੀਤਾ ਜਾਣਾ ਜਰੂਰੀ ਕੀਤਾ ਗਿਆ। ਫੇਰ 09.02.1968 ਨੂੰ ਇਕ ਹੋਰ ਅਧੀਸੂਚਨਾ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਾਰੇ ਰਾਜ ਪੱਧਰ ਦੇ ਦਫਤਰਾਂ ਵਿਚ ਹੁੰਦੇ ਕੰਮ ਕਾਜ ਨੂੰ ਵੀ ਪੰਜਾਬੀ ਵਿਚ ਕੀਤਾ ਜਾਣਾ ਜਰੂਰੀ ਕੀਤਾ ਗਿਆ।

ਇਨ੍ਹਾਂ ਦੋਵਾਂ ਅਧੀਸੂਚਨਾਵਾਂ ਦਾ ਲਿੰਕ:

https://punjabibpb.com/wp-content/uploads/2025/05/1.-ਨੋਟੀਫ਼ਿਕੇਸ਼ਨ-ਮਿਤੀ-30.12.1967-09.02.1968-18.10.pdf

2. ਪੰਜਾਬ ਸਰਕਾਰ ਦੇ ਹੁਕਮ ਮਿਤੀ 05.09.2018 ਰਾਹੀਂ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ,  ਸਮੂਹ ਡਵੀਜ਼ਨਾਂ ਦੇ ਕਮਿਸ਼ਨਰ/ਸਮੂਹ ਡਿਪਟੀ ਕਮਿਸ਼ਨਰ,  ਸਮੂਹ ਵਿਭਾਗਾਂ ਦੇ ਮੁੱਖੀ/ਬੋਰਡਾਂ, ਕਾਰਪੋਰੇਸ਼ਨਾਂ ਦੇ ਮੁੱਖੀ, ਜਿਲ੍ਹਾ ਅਤੇ ਸੈਸ਼ਨ ਜੱਜ, ਉਪ ਮੰਡਲ ਅਫ਼ਸਰ (ਸਿਵਲ) ਅਤੇ ਰਜਿਸਟਰਾਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸਾਰਾ ਦਫ਼ਤਰੀ ਕੰਮ-ਕਾਜ ਰਾਜ ਭਾਸ਼ਾ ਪੰਜਾਬੀ ਵਿਚ ਕਰਨ ਦੀ ਹਦਾਇਤ ਕੀਤੀ ਗਈ।

ਇਸ ਹੁਕਮ ਦਾ ਲਿੰਕ: https://punjabibpb.com/wp-content/uploads/2025/05/4.-ਹੁਕਮ-ਮਿਤੀ-05.09.2018.pdf

3. ਹੁਕਮ ਮਿਤੀ 07.01.2019 ਰਾਹੀਂ ਪੰਜਾਬ ਰਾਜ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਵਲੋਂ ਬੋਰਡ ਦੀ ਵੈਬਸਾਈਟ ਪੰਜਾਬੀ ਭਾਸ਼ਾ ਵਿਚ ਤਿਆਰ ਕਰਨ ਦੀ ਹਦਾਇਤ ਕੀਤੀ ਗਈ।

ਇਸ ਹੁਕਮ ਦਾ ਲਿੰਕ: https://punjabibpb.com/wp-content/uploads/2025/05/5.ਹੁਕਮ-ਮਿਤੀ-07.01.2019.pdf

4. ਪੰਜਾਬ ਸਰਕਾਰ ਆਪਣੇ ਹੁਕਮ ਮਿਤੀ 25.11.2019 ਰਾਹੀਂ ਇਕ ਵਾਰ ਫੇਰ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ,  ਸਮੂਹ ਡਵੀਜ਼ਨਾਂ ਦੇ ਕਮਿਸ਼ਨਰ/ਸਮੂਹ ਡਿਪਟੀ ਕਮਿਸ਼ਨਰ,  ਸਮੂਹ ਵਿਭਾਗਾਂ ਦੇ ਮੁੱਖੀ/ਬੋਰਡਾਂ, ਕਾਰਪੋਰੇਸ਼ਨਾਂ ਦੇ ਮੁੱਖੀ, ਜਿਲ੍ਹਾ ਅਤੇ ਸੈਸ਼ਨ ਜੱਜ, ਉਪ ਮੰਡਲ ਅਫ਼ਸਰ (ਸਿਵਲ) ਅਤੇ ਰਜਿਸਟਰਾਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸਾਰਾ ਦਫ਼ਤਰੀ ਕੰਮ-ਕਾਜ ਰਾਜ ਭਾਸ਼ਾ ਪੰਜਾਬੀ ਵਿਚ ਕਰਨ ਦੀ ਹਦਾਇਤ ਕੀਤੀ ਗਈ।

ਇਸ ਹੁਕਮ ਦਾ ਲਿੰਕ:

https://punjabibpb.com/wp-content/uploads/2025/05/6.-ਹੁਕਮ-ਮਿਤੀ-25.11.2019.pdf

5. ਦਫ਼ਤਰਾਂ ਵਿੱਚ -ਯੂਨੀਕੋਡ ਰਾਵੀ ਫੋਂਟ ਦੀ ਵਰਤੋਂ -ਦਾ ਹੁਕਮ

ਪੰਜਾਬ ਸਰਕਾਰ ਵੱਲੋਂ ਮਿਤੀ 02.03.2017 ਨੂੰ ਇੱਕ ਅਧਿਸੂਚਨਾ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ ਵਿੱਚ ‘ਯੂਨੀਕੋਡ ਫੋਂਟ ਰਾਵੀ’ ਦੀ ਵਰਤੋਂ ਕਰਨ ਦੇ ਦਾ ਹੁਕਮ ਜਾਰੀ ਕੀਤਾ ਗਿਆ।
ਇਸ ਹੁਕਮ ਦਾ ਲਿੰਕ:

https://punjabibpb.com/wp-content/uploads/2025/06/2.-ਹੁਕਮ-ਮਿਤੀ-02.03.17.pdf

6. ਸੇਵਾਵਾਂ ਚੋਣ ਬੋਰਡ ਵੱਲੋਂ – ਪ੍ਰੀਖਿਆਵਾਂ ਵਿੱਚ ਯੂਨੀਕੋਡ ਫੋਂਟ ਲਾਗੂ

ਪੰਜਾਬ ਸਰਕਾਰ ਵੱਲੋਂ 2 ਮਾਰਚ 2017 ਨੂੰ ਇੱਕ ਹੁਕਮ ਜਾਰੀ ਕਰਕੇ ਸਰਕਾਰੀ ਦਫਤਰਾਂ ਯੂਨੀਕੋਡ ਫੋਂਟ ਦੀ ਵਰਤੋਂ ਦੀ ਹਦਾਇਤ ਕੀਤੀ ਗਈ ਸੀ। ਇਸ ਹੁਕਮ ਦੀ ਪਾਲਣਾ ਕਰਦੇ ਹੋਏ, ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਮਿਤੀ 13.06.2017 ਨੂੰ ਇੱਕ ਜਨਤਕ ਸੂਚਨਾ ਜਾਰੀ ਕਰਕੇ ਬੋਰਡ ਵੱਲੋਂ ਲਏ ਜਾਣ ਵਾਲੇ ਇਮਤਿਹਾਨਾਂ ਦਾ ਫੌਂਟ, ਯੂਨੀਕੋਡ ਫੌਂਟ ਕੀਤੇ ਜਾਣ ਦੀ ਸੂਚਨਾ ਦਿੱਤੀ ਗਈ।
ਇਸ ਜਨਤਕ ਸੂਚਨਾ ਦਾ ਲਿੰਕ:

https://punjabibpb.com/wp-content/uploads/2025/06/3.ਹੁਕਮ-ਮਿਤੀ-13.06.2017.pdf

7. ਉਕਤ ਸਾਰੇ ਹੁਕਮਾਂ ਦਾ ਸਾਂਝਾ ਲਿੰਕ:

https://punjabibpb.com/wp-content/uploads/2025/05/All-Orders.pdf

—————————————————————————————

ਭਾਗ-2

ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਐਕਟ 2008 ਅਧੀਨ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਕੁੱਝ ਮਹੱਤਵਪੂਰਣ ਹੁਕਮ

  1. ਚਿੱਠੀ ਮਿਤੀ : 26.03.2018 ਰਾਹੀਂ ਡਾਇਰੈਕਟਰ ਸਿੱਖਿਆ ਵਿਭਾਗ (ਸੈ:ਸਿ) ਪੰਜਾਬ ਵਲੋਂ ਪੰਜਾਬ ਦੇ ਸਮੂਹ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਨੂੰ ਰਾਜ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਚਿੱਠੀ ਦਾ ਲਿੰਕ: https://punjabibpb.com/wp-content/uploads/2025/05/1.-ਹੁਕਮ-ਮਿਤੀ-26.03.2018.pdf

2. ਪੰਜਾਬ ਸਰਕਾਰ (ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ) ਵੱਲੋਂ ਸਕੱਤਰ, ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਨੂੰ ਮਿਤੀ 17.01.2019 ਨੂੰ ਚਿੱਠੀ ਲਿਖ ਕੇ ਰਾਜ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਇਕ ਵਾਰ ਫੇਰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਹੁਕਮ ਦਾ ਲਿੰਕ: https://punjabibpb.com/wp-content/uploads/2025/05/2.-ਹੁਕਮ-ਮਿਤੀ-17.01.2019.pdf

3. DIRECTOR PUBLIC INSTRUCTIONS (SECONDARY EDUCATION) Punjab ਵਲੋਂ Chairman, Council for Indian School Certificate Examination ਅਤੇ Chairman, Central Board of Secondary Education (CBSE) ਨੂੰ ਮਿਤੀ 21.01.2019 ਹੁਕਮ ਜਾਰੀ ਕਰਕੇ ਇਨ੍ਹਾਂ ਬੋਰਡਾਂ ਦੇ ਸਕੂਲਾਂ ਵਿਚ ਪੰਜਾਬੀ ਦੀ ਪੜਾਈ ਯਕੀਨੀ ਬਣਾਉਣ ਦੀ ਹਦਾਇਤ ਜਾਰੀ ਕੀਤੀ ਗਈ। ਇਸ ਹੁਕਮ ਦਾ ਲਿੰਕ ਹੈ: https://punjabibpb.com/wp-content/uploads/2025/05/3.-ਹੁਕਮ-ਮਿਤੀ-21.01.2019.pdf

4. ਫੇਰ ਪੰਜਾਬ ਸਰਕਾਰ ਵਲੋਂ ਹੁਕਮ ਮਿਤੀ 07.02.2019 ਰਾਹੀਂ Chairman, Council for Indian School Certificate Examination ਅਤੇ Chairman, Central Board of Secondary Education (CBSE) ਨੂੰ ਮਿਤੀ 21.01.2019 ਹੁਕਮ ਜਾਰੀ ਕਰਕੇ ਇਨ੍ਹਾਂ ਬੋਰਡਾਂ ਦੇ ਸਕੂਲਾਂ ਵਿਚ ਪੰਜਾਬੀ ਦੀ ਪੜਾਈ ਯਕੀਨੀ ਬਣਾਉਣ ਦੀ ਹਦਾਇਤ ਜਾਰੀ ਕੀਤੀ ਗਈ। ਇਸ ਹੁਕਮ ਦਾ ਲਿੰਕ: https://punjabibpb.com/wp-content/uploads/2025/05/4-.ਹੁਕਮ-ਮਿਤੀ-07.02.2019.pdf

5. ਪੰਜਾਬ ਸਰਕਾਰ ਵਲੋਂ ਆਪਣੇ ਹੁਕਮ ਮਿਤੀ 24.01.2020 ਰਾਹੀਂ ਪੰਜਾਬ ਦੇ ਸਮਾਰਟ ਸਕੂਲਾਂ ਵਿਚ ਸਿੱਖਿਆ ਦੇ ਮਾਧਿਅਮ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵੀ ਕੀਤਾ ਗਿਆ। ਪਹਿਲਾਂ ਇਹ ਕੇਵਲ ਅੰਗਰੇਜ਼ੀ ਸੀ। ਇਸ ਹੁਕਮ ਦਾ ਲਿੰਕ: 

https://punjabibpb.com/wp-content/uploads/2025/05/5.-ਹੁਕਮ-ਮਿਤੀ-24.01.2020.pdf

https://punjabibpb.com/wp-content/uploads/2025/05/All-orders-1.pdf