ਪੰਦਰਵਾਂ ਸਮਾਗਮ -ਕੇਵਲ ਸਿੰਘ ਸਰਕਾਰੀ ਹਾਈ ਸਕੂਲ ਸੇਖਾ ਕਲਾਂ ਵਿਚ

ਪੰਦਰਵਾਂ ਸਮਾਗਮ: ਕੇਵਲ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਸੇਖਾ ਕਲਾਂ (ਮੋਗਾ) ਵਿਚ

ਸਹਿਤ ਉਤਸਵ ਬਣਿਆ -ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕੇਵਲ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਸੇਖਾ ਕਲਾਂ (ਮੋਗਾ) ਰਚਿਆ ਪੰਦਰਵਾਂ ਸਮਾਗਮ

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦਾ ਪੰਦਰਵਾਂ ਸਮਾਗਮ ਕੇਵਲ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਸੇਖਾ ਕਲਾਂ (ਮੋਗਾ) ਵਿੱਚ 05 ਦਸੰਬਰ 2025 ਨੂੰ ਕੀਤਾ ਗਿਆ। ਸੁੰਦਰ ਲਿਖਾਈ, ਕਵਿਤਾ ਸਿਰਜਣ, ਕਵਿਤਾ ਉਚਾਰਨ, ਡਰਾਇੰਗ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ7ਵਿਦਿਆਰਥੀ (ਮਹਿਕਦੀਪ ਕੌਰ (ਛੇਵੀਂ) ਸੱਭਿਆਚਾਰਕ ਗਤੀਵਿਧੀਆਂ, ਨਵਜੋਤ ਕੌਰ (ਸੱਤਵੀਂ ਜਮਾਤ) ਡਰਾਇੰਗ ਅਤੇ ਪੇਂਟਿੰਗ, ਰਜਨਦੀਪ ਕੌਰ (ਅੱਠਵੀਂ ਜਮਾਤ) ਕਵਿਤਾ ਸਿਰਜਣ, ਸਿਮਰਨ ਕੌਰ (ਨੌਵੀਂ ਜਮਾਤ) ਸੁੰਦਰ ਲਿਖਾਈ, ਗੁਰਮਨਜੋਤ ਸਿੰਘ (ਨੌਵੀਂ ਜਮਾਤ) ਸਾਹਿਅਕਾਦਮਿਕ ਗਤੀਵਿਧੀਆਂ, ਰਾਜਬੀਰ ਕੌਰ (ਦਸਵੀਂ ਜਮਾਤ) ਪੋਸਟਰ ਬਣਾਉਣ ਅਤੇ ਰਾਜਪ੍ਰੀਤ ਸਿੰਘ (ਦਸਵੀਂ ਜਮਾਤ) ਸੁੰਦਰ ਲਿਖਾਈ ਲਈ ਨੂੰ  ਸੰਸਥਾ ਵਲੋਂ ਮੈਡਲਾਂ, ਪ੍ਰਮਾਣ-ਪੱਤਰਾਂ, ਸਕੂਲ ਬੈਗਾਂ ਅਤੇ ਉੱਤਮ ਸਾਹਿਤਕ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਨਾਲ ਹੀ ਚਾਰ ਹੋਰ ਵਿਦਿਆਰਥੀਆਂ (ਰਾਜਪਾਲ ਸਿੰਘ (ਛੇਵੀਂ ਜਮਾਤ), ਮਨਪ੍ਰੀਤ ਕੌਰ (ਨੌਵੀਂ ਜਮਾਤ), ਪ੍ਰਭਜੋਤ ਕੌਰ (ਦਸਵੀਂ ਜਮਾਤ) ਅਤੇ ਆਸ਼ਾ ਰਾਣੀ (ਦਸਵੀਂ ਜਮਾਤ) ਨੂੰ ਵਿਸ਼ੇਸ਼ ਹੌਂਸਲਾ ਅਫਜਾਈ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ

ਸਕੂਲ ਦੇ ਮੁੱਖ ਅਧਿਆਪਕ ਚਰਨਜੀਤ ਸਿੰਘ ਗਿੱਲ ਆਪ ਪੰਜਾਬੀ ਦੇ ਉੱਚ ਕੋਟੀ ਦੇ ਕਵੀ ਹਨ। ਸਨਮਾਨ ਸਮਾਗਮ ਨੂੰ ਹੋਰ ਯਾਦਗਾਰੀ ਬਣਾਉਣ ਦੇ ਉਦੇਸ਼ ਨਾਲ ਉਨਾਂ ਨੇ ਸੇਖਾ ਕਲਾਂ ਦੇ ਆਲੇ ਦੁਆਲੇ ਦੇ ਮਸ਼ਹੂਰ ਲੇਖਕਾਂ ਡਾ ਸਾਧੂ ਰਾਮ ਲੰਗੇਆਣਾ, ਅਮਰ ਘੋਲੀਆ, ਜਸਵੰਤ ਸਿੰਘ ਗਿੱਲ ਅਤੇ ਜਗਦੀਸ਼ ਪ੍ਰੀਤਮ ਨੂੰ ਵੀ ਬੱਚਿਆਂ ਦੇ ਸਨਮੁੱਖ ਕੀਤਾ। ਚਰਨਜੀਤ  ਸਮਾਲਸਰ (ਚਰਨਜੀਤ ਸਿੰਘ ਗਿੱਲ ਦਾ ਸਾਹਿਤਕ ਨਾਂ) ਵੱਲੋਂ ਆਪਣੇ ਸਕੂਲ ਦੇ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਮਿਸਾਲੀ ਦਿਲਚਸਪੀ ਪੈਦਾ ਕਰਨ ਲਈ, ਸੰਸਥਾ ਵੱਲੋਂ ਉਨ੍ਹਾਂ ਦਾ ਵੀ ਸਤਿਕਾਰ ਕੀਤਾ ਗਿਆ।

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਨੁਮਾਇੰਦਗੀ ਮਿੱਤਰ ਸੈਨ ਮੀਤ ਅਤੇ ਦਵਿੰਦਰ ਸਿੰਘ ਸੇਖਾ ਨੇ ਕੀਤੀ।

ਸਾਹਿਤਕਾਰਾਂ ਅਤੇ ਵਿਦਿਆਰਥੀਆਂ ਦੀਆਂ ਉੱਚ ਕੋਟੀ ਦੀਆਂ ਪੇਸ਼ਕਾਰੀਆਂ ਨੇ ਇਸ ਸਾਧਾਰਣ ਸਨਮਾਨ ਸਮਾਗਮ ਨੂੰ ਯਾਦਗਾਰੀ ਸਹਿਤ ਉਤਸਵ ਵਿੱਚ ਬਦਲ ਦਿੱਤਾ।

——————

ਪ੍ਰਧਾਨਗੀ ਮੰਡਲ

ਉਤਸ਼ਾਹ ਨਾਲ ਭਰੇ ਵਿਦਿਆਰਥੀ

ਪ੍ਰਮੁੱਖ ਸ਼ਖਸੀਅਤਾਂ (ਪ੍ਰਿੰਸੀਪਲ ਸਤਿੰਦਰ ਕੌਰ ਅਮਰ ਘੋਲੀਆ ਅਤੇ ਡਾ ਸਾਧੂ ਰਾਮ ਲੰਗਿਆਣਾ) ਵੱਲੋਂ ਵਿਦਿਆਰਥੀਆਂ ਨਾਲ ਗੱਲਾਂ

ਸਫ਼ਲਤਾ ਪੂਰਵਕ ਸਟੇਜ ਦੀ ਜਿੰਮੇਵਾਰੀ ਨਿਭਾ ਰਹੇ ਵੀਰਪਾਲ ਕੌਰ

ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਵਿਦਿਆਰਥੀਆਂ ਦਾ ਸਨਮਾਨ

ਸਨਮਾਨਿਤ ਵਿਦਿਆਰਥੀਆਂ ਦੀ ਸਾਂਝੀ ਯਾਦਗਾਰੀ ਤਸਵੀਰ

ਇਕੱਲੇ ਇਕੱਲੇ ਵਿਦਿਆਰਥੀ ਦੇ ਸਨਮਾਨ ਦੇ ਯਾਦਗਾਰੀ ਪਲ

ਹੌਂਸਲਾ ਅਫ਼ਜ਼ਾਈ ਪੁਰਸਕਾਰ ਨਾਲ ਸਨਮਾਨਿਤ ਵਿਦਿਆਰਥੀ

ਸਕੂਲ ਦੇ ਮੁੱਖ ਅਧਿਆਪਕ ਚਰਨਜੀਤ ਸਿੰਘ ਗਿੱਲ (ਸਾਹਿਤਕ ਨਾਂ ਚਰਨਜੀਤ ਸਮਾਲਸਰ) ਦਾ, ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਤਿਕਾਰ

ਸਕੂਲ ਵਿੱਚ ਯਾਦਗਾਰੀ ਬੂਟਾ ਲਗਵਾ ਕੇ, ਮਿੱਤਰ ਸੈਨ ਮੀਤ ਦੇ ਕੀਤੇ ਵਿਸ਼ੇਸ਼ ਸਨਮਾਨ ਦਾ ਯਾਦਗਾਰੀ ਪਲ

——————-

ਮੀਡੀਆ ਸਹਿਯੋਗ