
ਸਤਨਾਮ ਸਿੰਘ ਜੌਹਲ – ਸੰਸਥਾ ਦੇ ਸੰਸਥਾਪਕ ਸੰਚਾਲਕ
ਕਿਰਪਾਲ ਸਿੰਘ ਗਰਚਾ, ਮੋਤਾ ਸਿੰਘ ਝੀਤਾ ਅਤੇ ਕੁਲਦੀਪ ਸਿੰਘ ਦੀ ਤਿੱਕੜੀ ਨੂੰ ਵਿਸ਼ਵ ਪੱਧਰ ਦੀ ਪੰਜਾਬੀ ਕਾਨਫ਼ਰੰਸ ਕਰਾਉਣ ਦਾ ਉੱਕਾ ਤਜਰਬਾ ਨਹੀਂ ਸੀ। ਇਸ ਲਈ ਕਿਸੇ ਸੰਸਥਾ ਦਾ ਸਹਿਯੋਗ ਲੈਣਾ ਜਰੂਰੀ ਸਮਝਿਆ ਗਿਆ। ਕੈਨੇਡਾ ਵਿੱਚ ਅਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਹਨ ਜਿਹੜੀਆਂ ਲਗਭਗ ਹਰ ਵਰੇ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਉਂਦੀਆਂ ਹਨ। ਪਰ ਉਨ੍ਹਾਂ ਅਤੇ ਇਨ੍ਹਾਂ ਦੇ ਉਦੇਸ਼ਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਇਸ ਲਈ ਪੇਸ਼ਕਸ਼ ਦੇ ਬਾਵਜੂਦ ਉਹਨਾਂ ਸੰਸਥਾਵਾਂ ਤੋਂ ਕਿਨਾਰਾ ਕੀਤਾ ਗਿਆ।
ਘੁੰਮਦੀ-ਘੁੰਮਦੀ ਸੋਚ ਦੀ ਸੂਈ ‘ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ’ ਤੇ ਆ ਕੇ ਟਿਕੀ। ਲੰਬੇ ਸਮੇਂ ਤੋਂ ਇਹ ਸੰਸਥਾ ਸਿੱਖ ਕਮਿਊਨਟੀ ਲਈ ਉੱਚ ਪੱਧਰ ਦੀਆਂ ਵਿਸ਼ਵ ਕਾਨਫ਼ਰੰਸਾਂ ਰਚਾਉਣ ਦਾ ਤਜਰਬਾ ਰੱਖਦੀ ਹੈ। ਸਾਲ 2013 ਵਿਚ ਸੋਸਾਇਟੀ ਵੱਲੋਂ ‘ਵਿਸ਼ਵ ਸਿੱਖ ਗ਼ਦਰ ਲਹਿਰ’ ਵਿਸ਼ੇ ਤੇ ਗੰਭੀਰ ਸੰਵਾਦ ਰਚਾਇਆ ਗਿਆ ਸੀ।
ਉਨ੍ਹੀਂ ਦਿਨੀਂ ਇਸ ਸੰਸਥਾ ਦੇ ਪ੍ਰਧਾਨ ਸ.ਸਤਨਾਮ ਸਿੰਘ ਜੌਹਲ ਸਨ। ਭੂਗੋਲ ਵਿਚ ਮਾਸਟਰਜ਼ ਦੀ ਡਿਗਰੀ ਪ੍ਰਾਪਤ ਕਰਕੇ 1978 ਵਿਚ ਕੈਨੇਡਾ ਜਾ ਵਸੇ ਹਨ। ਸਤਨਾਮ ਸਿੰਘ ਜੌਹਲ ਦੀ ਸਾਹਿਤਕ ਸੂਝ ਅਤੇ ਪ੍ਰਬੰਧਕੀ ਕਾਬਲੀਅਤ ਦੀ ਉਦਾਹਰਣ ਉਨ੍ਹਾਂ ਦੀ ਸ.ਜਸਬੀਰ ਸਿੰਘ ਮਾਨ ਹੋਰਾਂ ਨਾਲ ਮਿਲ ਕੇ ਸੰਪਾਦ ਕੀਤੀ ਪੁਸਤਕ ‘ਸਿੱਖ ਗ਼ਦਰ ਲਹਿਰ’ (ਪੰਨੇ 571, ਪ੍ਰਕਾਸ਼ਨ ਸਾਲ-2016) ਤੋਂ ਲਾਈ ਜਾ ਸਕਦੀ ਹੈ।

ਪੁਸਤਕ ਦੀ ਜਾਣ-ਪਹਿਚਾਣ amazon.com ਵਿਚ ਛਪੇ ਲੇਖ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਦਾ ਲਿੰਕ ਹੈ
(ਨੋਟ: ਤਕਨੀਕੀ ਕਾਰਨ ਕਰਕੇ ਇਹ ਲਿੰਕ ਇੱਥੇ ਨਹੀਂ ਖੁੱਲੇਗਾ। ਇਸ ਨੂੰ ਕਾਪੀ ਕਰਕੇ ਗੂਗਲ ਵਿਚ ਜਾ ਕੇ ਸਰਚ ਕਰਨਾ ਪਏਗਾ।)
ਗ਼ਦਰ ਲਹਿਰ ਅਤੇ ਸਿੱਖ ਧਰਮ ਬਾਰੇ ਵੱਖ-ਵੱਖ ਟੀ.ਵੀ. ਚੈਨਲਾਂ ਤੇ ਉਨ੍ਹਾਂ ਅਤੇ ਡਾ.ਪੂਰਨ ਸਿੰਘ ਗਿੱਲ ਵੱਲੋਂ ਪ੍ਰਗਟਾਏ ਵਿਚਾਰਾਂ ਦੇ ਇਕ ਨਮੂਨੇ ਦਾ ਲਿੰਕ:’ Akal Channel ਤੇ
ਸਤਨਾਮ ਸਿੰਘ ਜੌਹਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਝੱਟ ਸਿੱਖ ਸਟੱਡੀਜ਼ ਵੱਲੋਂ ਵਿਸ਼ਵ ਪੰਜਾਬੀ ਸਮਾਗਮ ਕਰਵਾਉਣ ਲਈ ਹਾਮੀ ਭਰ ਦਿੱਤੀ ਗਈ। ਸਮਾਗਮਾਂ ਦੀ ਸਫ਼ਲਤਾ ਲਈ ਸਿੱਖ ਸਟੱਡੀਜ਼ ਵੱਲੋਂ ਦਿਨ ਰਾਤ ਇੱਕ ਕਰ ਦਿੱਤਾ ਗਿਆ।
ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਸੰਸਥਾ ਦੇ ਜਨਮ ਤੋਂ ਲੈ ਕੇ ਅੱਜ ਤੱਕ ਸਤਨਾਮ ਸਿੰਘ ਜੌਹਲ ਕੈਨੇਡਾ ਇਕਾਈ ਦੇ ਸੰਸਥਾਪਕ ਸੰਚਾਲਕ ਚਲੇ ਆ ਰਹੇ ਹਨ।
ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਪੰਜਾਬ ਇਕਾਈ ਦੀਆਂ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ। ਸਾਲ 2019 ਵਿੱਚ ਦਾਖਾ ਕਾਲਜ ਵਿੱਚ ਕਰਵਾਏ ਸਮਾਗਮ ਵਿੱਚ ਅਤੇ 2025 ਵਿੱਚ ਬੰਗਾ ਕਾਲਜ ਵਿੱਚ ਕਰਵਾਏ ਸਮਾਗਮ ਵਿੱਚ ਉਨਾਂ ਨੇ ਹਾਜ਼ਰੀ ਲਗਵਾਈ।
