ਸੰਸਥਾ ਦੀ ਸਥਾਪਨਾ ਦੇ ਫੈਸਲੇ ਦੀ -ਪਿੱਠ ਭੂਮੀ

ਸਾਲ 2018 ਵਿੱਚ, ਮਾਂ ਬੋਲੀ ਪੰਜਾਬੀ ਦੇ ਕਨੇਡੀਅਨ ਵਾਰਿਸਾਂ ਵੱਲੋਂ, ਪੰਜਾਬ ਵਿੱਚ ਪੰਜਾਬੀ ਦੇ ਵਿਕਾਸ ਵਿੱਚ ਆਈ ਖੜੋਤ ਨੂੰ ਠੱਲ ਪਾਉਣ ਅਤੇ ਇਸ ਦੇ ਵਿਕਾਸ ਨੂੰ ਰਫਤਾਰ ਦੇਣ ਲਈ ਚਾਰ ਵਿਸ਼ਵ ਪੰਜਾਬੀ ਸੰਮੇਲਨ ਕਰਵਾਏ ਗਏ। ਇੰਨਾ ਸਮਾਗਮਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਵੱਲੋਂ ਕੀਤੀ ਗਈ।
ਸਮਾਗਮਾਂ ਦੀ ਸਮਾਪਤੀ ਤੇ, ਪ੍ਰਬੰਧਕਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਸਮਾਗਮਾਂ ਵਿੱਚ ਹੋਏ ਸਮੁੰਦਰ ਮੰਥਨ ਬਾਅਦ ਨਿਕਲੇ ਨਤੀਜਿਆਂ ਨੂੰ ਅਮਲੀ ਰੂਪ ਦੇਣ ਲਈ, ਸੰਸਾਰ ਪੱਧਰ ਤੇ ਕਿਸੇ ਅਜਿਹੀ ਸੰਸਥਾ ਦੀ ਸਥਾਪਨਾ ਕੀਤੀ ਜਾਵੇ ਜੋ ਵਿਸ਼ਵ ਭਰ ਵਿੱਚ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ ਜ਼ਮੀਨੀ ਪੱਧਰ ਤੇ ਕੰਮ ਕਰੇ।
ਪੰਜਾਬ ਵਿੱਚ ਇਸ ਸੰਸਥਾ ਦੀ ਸਥਾਪਨਾ ਦੀ ਜਿੰਮੇਵਾਰੀ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਵੱਲੋਂ ਲਈ ਗਈ।
ਸੰਸਥਾ ਦੇ ਨਾਂ ਦਾ ਫੈਸਲਾ ਵੈਨਕੂਵਰ ਵਿੱਚ ਹੀ ਹੋਇਆ।

ਇੰਨਾ ਸਮਾਗਮਾਂ ਦੀ ਮਿੱਤਰ ਸੈਨ ਮੀਤ ਵੱਲੋਂ ਤਿਆਰ ਕੀਤੀ ਗਈ ਵਿਸਥਾਰਪੂਰਵਕ ਰਿਪੋਰਟ ਦਾ ਲਿੰਕ:

https://punjabibpb.com/wp-content/uploads/2025/06/ਵਿਸ਼ਵ-ਪੰਜਾਬੀ-ਸੰਮੇਲਨਾਂ-ਦੀ-ਰਿਪੋਰਟ-1.pdf