ਦੂਜੇ-‘ਵਿਸ਼ਵ ਪੰਜਾਬੀ ਸੰਮੇਲਨ ਕੈਲਗਰੀ 2018’ – ਦੀ ਰਿਪੋਰਟ -1

ਕੈਲਗਰੀ ਸੰਮੇਲਨ ਦੀ ਸੰਖੇਪ ਰਿਪੋਰਟ

            ਦੂਜਾ ਸੰਮੇਲਨ 15 ਜੂਨ 2018 ਨੂੰ ਸ਼ਾਮ ਨੂੰ 06:00 ਵਜੇ ਤੋਂ 08:00 ਵਜੇ ਤੱਕ ਦਸ਼ਮੇਸ਼ ਕਲਚਰਲ ਸੀਨੀਅਰ ਸੋਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਦਸ਼ਮੇਸ਼ ਕਲਾ ਸੈਂਟਰ ਵਿਚ ਹੋਣਾ ਸੀ। ਸੰਮੇਲਨ ਦੇ ਪ੍ਰਬੰਧ ਦੀ ਕਮਾਨ ਕੁਲਦੀਪ ਸਿੰਘ ਦੇ ਛੋਟੇ ਭਰਾ ਜਸਪਾਲ ਸਿੰਘ ਦੇ ਹੱਥ ਸੀ। ਉਨ੍ਹਾਂ ਨੇ ਦਿਨ-ਰਾਤ ਇੱਕ ਕਰਕੇ, ਕੈਲਗਰੀ ਵਸਦੇ ਪੰਜਾਬੀਆਂ ਨੂੰ ਸੰਮੇਲਨ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਸੰਮੇਲਨ ਵਿਚ ਭਾਰੀ ਇਕੱਠ ਵੀ ਹੋਇਆ। ਕੁਲਦੀਪ ਸਿੰਘ, ਮਿੱਤਰ ਸੈਨ ਮੀਤ, ਦਵਿੰਦਰ ਸਿੰਘ ਘਟੌੜਾ, ਮਹਿੰਦਰ ਸਿੰਘ ਸੇਖੋਂ ਅਤੇ ਡਾ ਪਰਮਜੀਤ ਸਿੰਘ ਸਿੱਧੂ ਦੀ ਟੀਮ ਨੇ ਉਸੇ ਦਿਨ ਵੈਨਕੂਵਰ ਤੋਂ ਕੈਲਗਰੀ ਜਾਣਾ ਸੀ। ਤਕਨੀਕੀ ਖਰਾਬੀ ਕਾਰਨ ਜਹਾਜ਼ ਦੋ ਘੰਟੇ ਲੇਟ ਹੋ ਗਿਆ। ਇਸ ਕਾਰਨ ਅਟੀਮ ਸੰਮੇਲਨ ਵਿਚ ਸਮੇਂ ਸਿਰ ਪਹੁੰਚਣ ਤੋਂ ਖੁੰਝ ਗਈ। ਉਡੀਕ-ਉਡੀਕ ਥੱਕ ਜਾਣ ਕਾਰਨ ਬਹੁਤੇ ਸਰੋਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਘਰਾਂ ਨੂੰ ਚਲੇ ਗਏ। ਜਿਹੜੇ ਸਿਰੜੀ ਬੈਠੇ ਰਹੇ ਉਨ੍ਹਾਂ ਦੇ ਸਬਰ ਦੀ ਦਾਦ ਦਿੰਦਿਆਂ ਬੁਲਾਰਿਆਂ ਨੂੰ ਆਪਣੇ ਪ੍ਰਵਚਨ ਸੰਖੇਪ ਕਰਨੇ ਪਏ। ਬਹੁਤ ਪੱਖ ਰੱਖਣ ਤੋਂ ਰਹਿ ਗਏ। ਤਕਨੀਕੀ ਅੜਿੱਕੇ ਦੇ ਬਾਵਜੂਦ  ਸਮਾਗਮ ਸਫ਼ਲ ਰਿਹਾ।

ਭਾਈਚਾਰੇ ਦੀ ਟੀਮ ਨੇ ਇਸ ਸਮਾਗਮ ਵਿਚ ਰਹੀ ਕਮੀ, 17 ਜੂਨ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਚ, ਹਜ਼ਾਰਾਂ ਵਿਚ ਜੁੜੀ ਸੰਗਤ ਨੂੰ ਸੰਬੋਧਨ ਹੋ ਕੇ ਪੂਰੀ ਕੀਤੀ।

ਨੋਟ :ਗੁਰਦੁਆਰਾ ਸਾਹਿਬ ਵਿਚ ਹੋਏ ਸਮਾਗਮ ਦੀ ਰਿਪੋਰਟ “ਦੂਜੇ-‘ਵਿਸ਼ਵ ਪੰਜਾਬੀ ਸੰਮੇਲਨ ਕੈਲਗਰੀ 2018’ – ਦੀ ਰਿਪੋਰਟ -2” ਪੋਸਟ ਵਿਚ ਪੜ੍ਹੀ ਜਾ ਸਕਦੀ ਹੈ।

ਪ੍ਰਧਾਨਗੀ ਮੰਡਲ

ਸਿਰੜੀ ਦਰਸ਼ਕ

ਬੁਲਾਰੇ

ਕੁਲਦੀਪ ਸਿੰਘ, ਡਾ ਪਰਮਜੀਤ ਸਿੰਘ ਸਿੱਧੂ ਅਤੇ ਮਹਿੰਦਰ ਸਿੰਘ ਸੇਖੋਂ

ਗਰੁਪ ਫੋਟੋ