ਤੀਜਾ-‘ਵਿਸ਼ਵ ਪੰਜਾਬੀ ਸੰਮੇਲਨ ਐਡਮਿੰਟਨ 2018’ -ਦੀ ਰਿਪੋਰਟ

ਤੀਜੇ ਐਡਮਿੰਟਨ ਸਮਾਗਮ ਦੀ ਰਿਪੋਰਟ

ਤੀਜਾ ਸੰਮੇਲਨ 16 ਜੂਨ 2018 ਨੂੰ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਸ਼ਹਿਰ ਵਿਚ ਰੱਖਿਆ ਗਿਆ ਸੀ। ਇਹ ਸੰਮੇਲਨ ‘ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ’ ਦੇ ਸਹਿਯੋਗ ਨਾਲ ਹੋਣਾ ਸੀ। ਪ੍ਰਬੰਧਕੀ ਘਾਟ ਕਾਰਨ ਸਰੋਤਿਆਂ ਦੀ ਗਿਣਤੀ 20/25 ਤੇ ਹੀ ਸਿਮਟ ਗਈ।
ਇੰਝ ਇਹ ਸੰਮੇਲਨ ਫਿਕਾ ਰਿਹਾ

ਸਮਾਗਮ ਦੀ ਇਕ ਹੋਰ ਵੱਡੀ ਪ੍ਰਾਪਤੀ
ਸਮਾਗਮ ਨੂੰ ਭਾਵੇਂ ਬਹੁਤੀ ਸਫ਼ਲਤਾ ਪ੍ਰਾਪਤ ਨਹੀਂ ਸੀ ਹੋਈ ਪਰ ‘ਯੁਗ ਪੁਰਸ਼ ਪਾਲ ਸਿੰਘ ਪੁਰੇਵਾਲ’ ਦੀ ਸਮਾਗਮ ਵਿੱਚ ਹਾਜ਼ਰੀ ਅਤੇ ਉਨਾਂ ਦੇ ਦਰਸ਼ਨਾਂ ਨੇ ਇਹ ਕਮੀ ਪੂਰੀ ਕਰ ਦਿੱਤੀ।

ਐਡਮਿੰਟਨ ਪਹੁੰਚਣ ਤੱਕ ਪੰਜਾਬ ਤੋਂ ਗਈ ਟੀਮ ਦੇ ਮੈਂਬਰਾਂ ਨੂੰ ਇਹ ਪਤਾ ਨਹੀਂ ਸੀ ਕਿ ‘ਮੂਲ ਨਾਨਕਸ਼ਾਹੀ ਕੈਲੰਡਰ’ ਅਤੇ ‘ਹਿਜ਼ਰੀ ਕੈਲੰਡਰ’ ਦੇ ਸਿਰਜਕ ਸ੍ਰ.ਪਾਲ ਸਿੰਘ ਪੁਰੇਵਾਲ ਦੀ ਤਪੋ ਭੂਮੀ ਇਹੋ ਹੈ। ਉਨ੍ਹਾਂ ਨੂੰ ਸਮਾਗਮ ਵਿਚ ਹਾਜ਼ਰ ਦੇਖ ਕੇ ਸਭ ਨੂੰ ਵਿਆਹ ਵਰਗਾ ਚਾਅ ਚੜ੍ਹ ਗਿਆ। ਉਨ੍ਹਾਂ ਨਾਲ ਗੱਲਾਂ ਕਰਕੇ ਅਤੇ ਫੋਟੋਆਂ ਖਿਚਵਾ ਕੇ ਇਉਂ ਲੱਗਿਆ ਜਿਵੇਂ ਅਲਬਰਟਾ ਫੇਰੀ ਸਫ਼ਲ ਹੋ ਗਈ ਹੈ।

ਸਮਾਗਮਾਂ ਦੇ ਪ੍ਰਬੰਧਕਾਂ ਅਤੇ ਬੁਲਾਰਿਆਂ ਨਾਲ ਪੁਰੇਵਾਲ ਸਾਹਿਬ ਨੇ ਵੀ ਪੂਰਾ ਮੋਹ ਜਤਾਇਆ। ਲੰਬੇ ਚੌੜ੍ਹੇ ਕਾਫ਼ਲੇ ਨੂੰ ਆਪਣੀ ਕੁਟੀਆ ( ਸ਼ਾਨਦਾਰ ਘਰ) ਲਿਜਾ ਕੇ ਜਲ-ਪਾਨ ਕਰਵਾ ਕੇ, ਪਹਿਲਾਂ ਸਾਡਾ ਥਕੇਵਾਂ ਲਾਹਿਆ। ਫੇਰ ਆਪਣੇ ਘਰ ਦੀ ਬੇਸਮੈਂਟ ਵਾਲੇ ਆਪਣੇ ਤਪੋ ਸਥਾਨ ਤੇ ਲੈ ਗਏ। ਆਪਣੀ ਲਾਇਬ੍ਰੇਰੀ ਵਿਚ ਜੋਤਿਸ਼ ਵਿੱਦਿਆ ਨਾਲ ਸਬੰਧਤ ਸੈਂਕੜੇ rare ਪੁਸਤਕਾਂ ਦੇ ਦਰਸ਼ਨ ਕਰਵਾਏ। ਵੱਡੀ ਸਕਰੀਨ ਤੇ ਆਪਣੀ ਖੋਜ ਦੇ ਜਾਦੂਈ ਨਮੂਨੇ ਦਿਖਾਏ।

ਵਿਸ਼ਵ ਪੰਜਾਬੀ ਸੰਮੇਲਨ ਦੇ ਪ੍ਰਬੰਧਕ ਅਤੇ ਸ਼ੇਰ-ਏ-ਪੰਜਾਬ ਰੇਡੀਓ ਦੇ ਮੇਜਬਾਨ ਸ.ਕੁਲਦੀਪ ਸਿੰਘ ਨੇ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਹਾ ਲਿਆ। ਆਪਣੀ ਫੇਸਬੁੱਕ ਤੇ ਤਪੋਵਨ ਦੇ ਦਰਸ਼ਨ ਅਤੇ ਪੁਰੇਵਾਲ ਸਾਹਿਬ ਦੇ ਪ੍ਰਵਚਨ ਲਾਈਵ ਪ੍ਰਸਾਰਿਤ ਕਰਕੇ, ਪੁਰੇਵਾਲ ਸਾਹਿਬ ਦੇ ਹਜ਼ਾਰਾਂ ਪ੍ਰਸੰਸਕਾਂ ਨੂੰ ਵੀ ਧੰਨ-ਧੰਨ ਕੀਤਾ

Link: https://www.facebook.com/kuldip.singh.90/videos/2255085841168541/?t=8
(ਨੋਟ: ਹੁਣ ਇਹ ਲਿੰਕ ਫੇਸਬੁਕ ਉੱਪਰ ਉਪਲਬਧ ਨਹੀਂ ਹੈ।)