ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੇ ਨਿਯਮ
(ੳ) ਉਦੇਸ਼:
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਅਤੇ ਪਸਾਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਬਾਕੀ ਬੱਚਿਆਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕ ਕਰਨਾ।
(ਅ) ਵਿਧਾਵਾਂ ਜਿਨਾਂ ਵਿੱਚ ਪੁਰਸਕਾਰ ਦਿੱਤੇ ਜਾਣੇ ਹਨ:
ਪੰਜਾਬੀ ਭਾਸ਼ਾ ਵਿੱਚ ਸਾਹਿਤ ਸਿਰਜਣ, ਪੰਜਾਬੀ ਭਾਸ਼ਾ ਦੇ ਸ਼ੁੱਧ ਉਚਾਰਨ, ਗਾਇਨ, ਪੰਜਾਬੀ ਦੀ ਸੋਹਣੀ ਲਿਖਾਈ ਜਾਂ ਇਨ੍ਹਾਂ ਨਾਲ ਮਿਲਦੀ ਜੁਲਦੀ ਕੋਈ ਹੋਰ ਵਿਧਾ।
(ੲ) ਪੁਰਸਕਾਰ:
ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬੈਗ, ਮੈਡਲ, ਪ੍ਰਮਾਣ-ਪੱਤਰ ਅਤੇ ਉੱਤਮ ਪੁਸਤਕਾਂ ਦਿੱਤੀਆਂ ਜਾਣਗੀਆਂ।
(ਸ) ਵਿਦਿਆਰਥੀਆਂ ਦੇ ਗਰੁੱਪ:
(1) ਜੇ ਸਕੂਲ ਹਾਇਰ ਸਕੈਡੰਰੀ ਹੈ ਤਾਂ ਏ ਗਰੁੱਪ ਵਿਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ, ਜੇ ਹਾਈ ਸਕੂਲ ਹੈ ਤਾਂ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਹੋਣਗੇ।
(2) ਗਰੁੱਪ ਬੀ ਵਿੱਚ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀ ਹੋਣਗੇ।
(ਹ) ਸੰਸਥਾ ਨੂੰ ਸੂਚਨਾ
- ਸਾਹਿਤਕ (ਕਹਾਣੀ, ਕਵਿਤਾ ਆਦਿ) ਜਾਂ ਕਿਸੇ ਹੋਰ ਵੰਨਗੀ (ਨਿਬੰਧ ਆਦਿ) ਲਈ ਕੀਤੇ ਗਏ ਮੁਕਾਬਲਿਆਂ ਵਿਚ ਪਹਿਲੀਆਂ ਤਿੰਨ ਥਾਵਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀਆਂ ਰਚਨਾਵਾਂ ਸੰਸਥਾ ਨੂੰ ਭੇਜੀਆਂ ਜਾਣ।
ਵਿਸ਼ੇਸ਼: ਇਹ ਸਾਰੀਆਂ ਰਚਨਾਵਾਂ, ਭਾਈਚਾਰੇ ਦੀ ਸਹਿਯੋਗੀ ਸੰਸਥਾ ਦੇ ਅੰਤਰਰਾਸ਼ਟਰੀ ਆਨਲਾਈਨ ਮਾਸਿਕ ਰਸਾਲੇ punjabimaa.com ਵਿੱਚ ਪ੍ਰਕਾਸ਼ ਕੀਤੀਆਂ ਜਾਣਗੀਆਂ। - ਪੰਜਾਬੀ ਗਾਇਨ ਆਦਿ ਮੁਕਾਬਲਿਆਂ ਵਿਚ ਪਹਿਲੀਆਂ ਤਿੰਨ ਥਾਵਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀਆਂ ਤਿੰਨ ਤੋਂ ਪੰਜ ਮਿੰਟ ਤੱਕ ਦੀਆਂ ਵੀਡੀਓ ਰਿਕਾਰਡਿੰਗਾਂ ਸੰਸਥਾ ਨੂੰ ਭੇਜੀਆਂ ਜਾਣ।ਸੁੰਦਰ ਲਿਖਾਈ ਆਦਿ ਮੁਕਾਬਲੇ ਦੀਆਂ ਪਹਿਲੀ ਤਿੰਨ ਥਾਵਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀਆਂ ਕਲਾ ਕਿਰਤਾਂ ਵੀ ਸੰਸਥਾ ਨੂੰ ਭੇਜੀਆਂ ਜਾਣ।
- ਸੁੰਦਰ ਲਿਖਾਈ ਆਦਿ ਮੁਕਾਬਲੇ ਦੀਆਂ ਪਹਿਲੀ ਤਿੰਨ ਥਾਵਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀਆਂ ਕਲਾ ਕਿਰਤਾਂ ਵੀ ਸੰਸਥਾ ਨੂੰ ਭੇਜੀਆਂ ਜਾਣ।
- ਭਾਸ਼ਣ ਜਾਂ ਇਸ ਨਾਲ ਮਿਲਦੀ ਜੁਲਦੀ ਕਿਸੇ ਹੋਰ ਵਿਧਾ ਵਿਚ ਪੰਜਾਬੀ ਭਾਸ਼ਾ ਦਾ ਸ਼ੁਧ ਉਚਾਰਣ ਦੇ ਮੁਕਾਬਲਿਆਂ ਵਿੱਚ ਪਹਿਲੀ ਤਿੰਨ ਥਾਵਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀਆਂ ਕਲਾ ਕਿਰਤਾਂ ਸੰਸਥਾ ਨੂੰ ਭੇਜੀਆਂ ਜਾਣ।
ਵਿਸ਼ੇਸ਼: ਨਿਯਮ ਨੰਬਰ 2, 3, ਅਤੇ 4 ਵਿਚ ਦਰਜ਼ ਕਲਾ ਕਿਰਤਾਂ ਭਾਈਚਾਰੇ ਦੀ ਵੈੱਬਸਾਈਟ punjabibpb.com ਤੇ ਪ੍ਰਕਾਸ਼ਿਤ (upload) ਕੀਤੀਆਂ ਜਾਣਗੀਆਂ। - ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੇ ਨਾਂ ਅਤੇ ਜਮਾਤ ਆਦਿ ਦਾ ਵੇਰਵਾ ਸੰਸਥਾ ਨੂੰ ਭੇਜਣਾ ਜਰੂਰੀ ਹੈ।
- ਉਕਤ ਸੂਚਨਾ ਪੁਰਸਕਾਰ ਵੰਡਣ ਲਈ ਤੈਅਸ਼ੁਦਾ ਮਿਤੀ ਤੋਂ ਘੱਟੋ ਘੱਟ 10 ਦਿਨ ਪਹਿਲਾਂ ਸੰਸਥਾ ਨੂੰ ਭੇਜੀ ਜਾਵੇ ਤਾਂ ਜੋ ਪ੍ਰਮਾਣ-ਪੱਤਰ ਸਮੇਂ ਤੇ ਤਿਆਰ ਕੀਤੇ ਜਾ ਸਕਣ
————————-
ਯੂਨੀਵਰਸਿਟੀਆਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੇ ਨਿਯਮ
(ੳ) ਉਦੇਸ਼:
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਅਤੇ ਪਸਾਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ।
(ਅ) ਵਿਧਾਵਾਂ ਜਿਨਾਂ ਵਿੱਚ ਪੁਰਸਕਾਰ ਦਿੱਤੇ ਜਾਣੇ ਹਨ:
ਪੰਜਾਬੀ ਭਾਸ਼ਾ ਵਿੱਚ ਸਾਹਿਤ ਸਿਰਜਣ, ਪੰਜਾਬੀ ਭਾਸ਼ਾ ਦੇ ਸ਼ੁੱਧ ਉਚਾਰਨ, ਗਾਇਨ, ਪੰਜਾਬੀ ਦੀ ਸੋਹਣੀ ਲਿਖਾਈ ਜਾਂ ਇਨ੍ਹਾਂ ਨਾਲ ਮਿਲਦੀ ਜੁਲਦੀ ਕੋਈ ਹੋਰ ਵਿਧਾ।
(ੲ) ਪੁਰਸਕਾਰ:
ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬੈਗ, ਮੈਡਲ, ਪ੍ਰਮਾਣ-ਪੱਤਰ ਅਤੇ ਉੱਤਮ ਪੁਸਤਕਾਂ ਦਿੱਤੀਆਂ ਜਾਣਗੀਆਂ।
(ਸ) ਸੰਸਥਾ ਨੂੰ ਸੂਚਨਾ
- ਜਿਹੜੇ ਵਿਦਿਆਰਥੀ ਸਾਹਿਤਕ (ਕਹਾਣੀ, ਕਵਿਤਾ ਆਦਿ) ਜਾਂ ਕਿਸੇ ਹੋਰ ਵੰਨਗੀ (ਨਿਬੰਧ ਆਦਿ) ਲਈ ਚੁਣੇ ਗਏ ਹਨ ਉਹਨਾਂ ਵਿਦਿਆਰਥੀਆਂ ਦੀਆਂ ਮੁਕਾਬਲੇ ਵਾਲੀ ਰਚਨਾ ਤੋਂ ਪਹਿਲਾਂ ਕਿਸੇ ਅਖ਼ਬਾਰ/ਰਸਾਲੇ ਵਿਚ ਛਪੀਆਂ ਘੱਟੋ ਘੱਟ ਤਿੰਨ ਤਿੰਨ ਰਚਨਾਵਾਂ ਸੰਸਥਾ ਨੂੰ ਭੇਜੀਆਂ ਜਾਣ। (ਇਹ ਰਚਨਾਵਾਂ ਸਬੰਧਤ ਕਾਲਜ/ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨ ਵਿੱਚ ਛਪੀਆਂ ਵੀ ਹੋ ਸਕਦੀਆਂ ਹਨ)।
ਵਿਸ਼ੇਸ਼: ਇਹ ਸਾਰੀਆਂ ਰਚਨਾਵਾਂ, ਭਾਈਚਾਰੇ ਦੀ ਸਹਿਯੋਗੀ ਸੰਸਥਾ ਦੇ ਅੰਤਰਰਾਸ਼ਟਰੀ ਆਨਲਾਈਨ ਮਾਸਿਕ ਰਸਾਲੇ punjabimaa.com ਵਿੱਚ ਪ੍ਰਕਾਸ਼ ਕੀਤੀਆਂ ਜਾਣਗੀਆਂ। - ਪੰਜਾਬੀ ਗਾਇਨ ਆਦਿ ਮੁਕਾਬਲਿਆਂ ਵਿਚ ਪਹਿਲੀਆਂ ਤਿੰਨ ਥਾਵਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀਆਂ ਤਿੰਨ ਤੋਂ ਪੰਜ ਮਿੰਟ ਤੱਕ ਦੀਆਂ ਵੀਡੀਓ ਰਿਕਾਰਡਿੰਗਾਂ ਸੰਸਥਾ ਨੂੰ ਭੇਜੀਆਂ ਜਾਣ।
- ਸੁੰਦਰ ਲਿਖਾਈ ਆਦਿ ਮੁਕਾਬਲੇ ਦੀਆਂ ਪਹਿਲੀ ਤਿੰਨ ਥਾਵਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀਆਂ ਕਲਾ ਕਿਰਤਾਂ ਵੀ ਸੰਸਥਾ ਨੂੰ ਭੇਜੀਆਂ ਜਾਣ।
- ਭਾਸ਼ਣ ਜਾਂ ਇਸ ਨਾਲ ਮਿਲਦੀ ਜੁਲਦੀ ਕਿਸੇ ਹੋਰ ਵਿਧਾ ਵਿਚ ਪੰਜਾਬੀ ਭਾਸ਼ਾ ਦਾ ਸ਼ੁਧ ਉਚਾਰਣ ਦੇ ਮੁਕਾਬਲਿਆਂ ਵਿੱਚ ਪਹਿਲੀ ਤਿੰਨ ਥਾਵਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀਆਂ ਕਲਾ ਕਿਰਤਾਂ ਸੰਸਥਾ ਨੂੰ ਭੇਜੀਆਂ ਜਾਣ।
ਵਿਸ਼ੇਸ਼: ਨਿਯਮ ਨੰਬਰ 3, 4 ਅਤੇ 5 ਵਿਚ ਦਰਜ਼ ਕਲਾ ਕਿਰਤਾਂ ਭਾਈਚਾਰੇ ਦੀ ਵੈੱਬਸਾਈਟ punjabibpb.com ਤੇ ਪ੍ਰਕਾਸ਼ਿਤ (upload) ਕੀਤੀਆਂ ਜਾਣਗੀਆਂ। - ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੇ ਨਾਂ ਅਤੇ ਜਮਾਤ ਆਦਿ ਦਾ ਵੇਰਵਾ ਸੰਸਥਾ ਨੂੰ ਭੇਜਣਾ ਜਰੂਰੀ ਹੈ।
- ਉਕਤ ਸੂਚਨਾ ਪੁਰਸਕਾਰ ਵੰਡਣ ਲਈ ਤੈਅਸ਼ੁਦਾ ਮਿਤੀ ਤੋਂ ਘੱਟੋ ਘੱਟ 10 ਦਿਨ ਪਹਿਲਾਂ ਸੰਸਥਾ ਨੂੰ ਭੇਜੀ ਜਾਵੇ ਤਾਂ ਜੋ ਪ੍ਰਮਾਣ-ਪੱਤਰ ਸਮੇਂ ਤੇ ਤਿਆਰ ਕੀਤੇ ਜਾ ਸਕਣ।