‘ਰੇਡੀਓ ਅਵਾਜ਼’ ਤੇ -‘ਮਿੱਤਰ ਸੈਨ ਮੀਤ ਦੀ ਪੰਜਾਬੀ ਸਾਹਿਤ ਨੂੰ ਦੇਣ’ ਵਿਸ਼ੇ ਤੇ -ਲੰਬੀ ਗਲਬਾਤ

M P Singh ਨੂੰ ਵਿਨੀਪੈਗ ਗਿਆਂ ਦੋ ਦਹਾਕੇ ਹੋ ਚੁਕੇ ਹਨ। ਕੈਨੇਡਾ ਜਾਣ ਤੋਂ ਪਹਿਲਾਂ ਉਹ ਇੱਧਰ ‘ਪੰਜਾਬ ਲੋਕ ਸਭਿਆਚਾਰ (ਪਲਸ) ਮੰਚ’ ਦੇ ਸਰਗਰਮ ਮੈਂਬਰ ਸਨ। ਮੰਚ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਸਾਹਿਤਕ ਰਸਾਲੇ ‘ਸਰਦਲ’ ਦੇ ਸੰਪਾਦਕੀ ਮੰਡਲ ਦੇ ਮੈਂਬਰ ਸਨ। ਉਨੀਂ ਦਿਨੀ ਮਿੱਤਰ ਸੈਨ ਮੀਤ ਸਰਦਲ ਵਿਚ ਬਹੁਤ ਛੱਪਦਾ ਸੀ। ਵਿਚਾਰਧਾਰਿਕ ਸਾਂਝ ਕਾਰਨ ਉਸ ਸਮੇਂ ਦੇ ‘ਮਹਿੰਦਰਪਾਲ ਲੋਹੀਆਂ’ ਨੇ ਮੀਤ ਦੇ ਸਾਰੇ ਨਾਵਲ ਅਤੇ ਕਹਾਣੀਆਂ ਪੜੀਆਂ ਹੋਈਆਂ ਸਨ।

ਆਪਣਾ ਸੌਂਕ ਜਿਉਦਾਂ ਰੱਖਣ ਲਈ ਉਹ ‘ਰੇਡੀਓ ਅਵਾਜ਼’ ਲਈ, ਸੇਵਾ ਦੇ ਤੌਰ ਤੇ, ਕੁਝ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦੇ ਹਨ। ਵਿਨੀਪੈਗ ਹੋਣ ਵਾਲੇ ਸਮਾਗਮ ਵਿਚ ਵਿਚਾਰੇ ਜਾਣ ਵਾਲੇ ਮੁੱਦਿਆਂ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਲਈ, ‘ਰੇਡੀਓ ਅਵਾਜ਼’ ਉਪਰ ਬੁਲਾਰਿਆਂ ਅਤੇ ਪ੍ਰਬੰਧਕਾਂ ਦੀ ਗੱਲਬਾਤ ਹੋਣੀ ਸੀ। ਇਸ ਗੱਲਬਾਤ ਦੀ ਮੇਜ਼ਬਾਨੀ M P Singh ਨੇ ਕਰਨੀ ਸੀ। ਇਸ ਗਲਬਾਤ ਨੂੰ ਰਿਕਾਰਡ ਕਰਨ ਲਈ ਬੁਲਾਰੇ ਅਤਿ ਪ੍ਰਬੰਧਕ ‘ਰੇਡੀਓ ਅਵਾਜ਼’ ਦੇ ਸਟੂਡੀਓ ਪਹੰਚੇ ਹੋਏ ਸਨ।

ਐਮਪੀ ਸਿੰਘ ਦਾ ਵਿਚਾਰ ਸੀ ਕਿ ਵਿਨੀਪੈਗ ਵਿੱਚ ਹੋਣ ਵਾਲੇ ਚੌਥੇ ਵਿਸ਼ਵ ਪੰਜਾਬੀ ਸੰਮੇਲਨ ਹਿੱਸਾ ਲੈਣ ਵਾਲੇ ਵਿਦਵਾਨਾਂ ਬਾਰੇ ਵਿਨੀਪੈਗ ਵਾਸੀਆਂ ਨੂੰ ਸਮਾਗਮ ਤੋਂ ਪਹਿਲਾਂ ਹੀ ਜਾਣਕਾਰੀ ਹੋਣੀ ਚਾਹੀਦੀ ਹੈ।

ਇਸ ਉਦੇਸ਼ ਨਾਲ ਉਨਾਂ ਨੇ ‘ਮਿੱਤਰ ਸੈਨ ਮੀਤ ਦੀ ਪੰਜਾਬੀ ਸਾਹਿਤ ਨੂੰ ਦੇਣ’ ਵਿਸ਼ੇ ਤੇ ਲੰਬੀ ਅਤੇ ਭਾਵਪੂਰਤ ਗੱਲਬਾਤ ਕੀਤੀ।

ਇਸ ਗੱਲਬਾਤ ਦਾ ਲਿੰਕ:  

https://www.facebook.com/radioawazwinnipeg/videos/2098286663517897/