ਕੁਲਦੀਪ ਸਿੰਘ ਵੈਨਕੂਵਰ -ਮੁਖ ਸੰਚਾਲਕ

ਕੁਲਦੀਪ ਸਿੰਘ – ਸੰਸਥਾ ਦੇ ਸੰਸਥਾਪਕ ਮੁਖ ਸੰਚਾਲਕ

ਪਹਿਲਾਂ ਕੁਲਦੀਪ ਸਿੰਘ ਹੋਰਾਂ ਨੂੰ ਕੈਨੇਡਾ ਦੇ ਘਰ-ਘਰ ਵਿਚ ‘ਪਾਖੰਡੀ ਬਾਬਿਆਂ ਦੀਆਂ ਵੈਨਕੂਵਰ ਵਿਚੋਂ ਜੜ੍ਹਾਂ ਪੁੱਟਣ ਵਾਲੇ’ ਦੇ ਤੌਰ ਤੇ ਜਾਣਿਆ ਜਾਂਦਾ ਸੀ। ਅੱਜ ਕੱਲ ਉਨ੍ਹਾਂ ਨੂੰ ‘ਪੰਜਾਬੀ ਮਾਂ ਬੋਲੀ ਦੇ ਜੇਠੇ ਪੁੱਤ’ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਉਹ ਪੰਜਾਬੀ ਪ੍ਰੈਸ ਕਲੱਬ ਬੀ.ਸੀ. ਸਰੀ, ਨਯੂਟਨ ਰੋਟਰੀ ਕਲੱਬ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਸਿੱਖ ਚੈਨਲ ਬੀ.ਸੀ. ਕੈਨੇਡਾ ਦੇ ਇੰਚਾਰਜ ਵੀ ਰਹੇ ਹਨ। ਉਹ ਹਰ ਉਸ ਸੰਸਥਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹਨ ਜੋ ਮਨੁੱਖਤਾ ਦੇ ਭਲੇ ਲਈ ਅੱਗੇ ਆਉਂਦੀ ਹੈ।  ਸਰੀਰ ਭਾਵੇਂ ਉਨ੍ਹਾਂ ਦਾ ਕੈਨੇਡਾ ਵਿਚ ਹੈ ਪਰ ਰੂਹ ਪੰਜਾਬ ਵਿਚ ਵਸਦੀ ਹੈ। ਪਹਿਲਾਂ ਰੇਡੀਓ ਤੇ ਪ੍ਰਸਾਰਤ ਹੁੰਦੇ ਆਪਣੇ ‘ਦਿਲਾਂ ਦੀ ਸਾਂਝ’ ਪ੍ਰੋਗ੍ਰਾਮ ਵਿਚ ਉਹ ਪੰਜਾਬ ਅਤੇ ਪੰਜਾਬੀ ਦੀ ਸਥਿਤੀ ਬਾਰੇ ਅਕਸਰ ਪ੍ਰੋਗ੍ਰਾਮ ਕਰਦੇ ਸਨ। ਹੋਰ ਕਨੇਡੀਅਨਾਂ ਵਾਂਗ ਉਨ੍ਹਾਂ ਦੇ ਮਨ ਵਿੱਚ ਵੀ ਪੰਜਾਬੀ ਲਈ ਕੁਝ ਕਰਨ ਦੀ ਤਾਂਘ ਤਾਂ ਸੀ ਪਰ ਢੁਕਵਾਂ ਮੌਕਾ ਨਹੀਂ ਸੀ ਮਿਲ ਰਿਹਾ। ਜਦੋਂ ਕਿਰਪਾਲ ਸਿੰਘ ਗਰਚਾ  ਅਤੇ ਮੋਤਾ ਸਿੰਘ ਝੀਤਾ ਦੀ ਜੋੜੀ ਨੇ ਮਾਂ ਬੋਲੀ ਲਈ ਕੁੱਝ ਕਰਨ ਲਈ ਉਨ੍ਹਾਂ ਨਾਲ ਸੰਪਰਕ ਸਾਧਿਆ ਤਾਂ ਚਿਰਾਂ ਤੋਂ ਪੰਜਾਬੀ ਲਈ ਕੁਝ ਕਰਨ ਦੀ ਕੁਲਦੀਪ ਸਿੰਘ ਦੀ ਤਾਂਘ ਨੂੰ ਜਿਵੇਂ ਬੂਰ ਪੈ ਗਿਆਆਪਣੇ ਸਾਰੇ ਕੰਮ ਕਾਜ ਵਿੱਚੇ ਛੱਡ ਕੇ ਉਹ ਉਨਾਂ ਨਾਲ ਹੋ ਤੁਰੇ। ਕੁਲਦੀਪ ਸਿੰਘ ਦੀ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ ਤੜਪ ਅਤੇ ਕੀਤੇ ਗਏ ਯਤਨਾਂ  ਦੀ ਜਾਣਕਾਰੀ ਉਨ੍ਹਾਂ ਦੀਆਂ ਯੂ ਟਿਊਬ ਤੇ ਉਪਲਬਧ ਸੈਂਕੜੇ ਇੰਟਰਵਿਊਆਂ ਤੋਂ ਭਲੀ ਭਾਂਤ ਹੋ ਜਾਂਦੀ ਹੈ।

ਕੁਲਦੀਪ ਸਿੰਘ ਨੂੰ ਸਾਰੀ ਦੁਨੀਆ ਵਿੱਚ ਇੱਕ ਨਿਧੜਕ ਪੱਤਰਕਾਰ ਅਤੇ ਚਿੰਤਕ ਦੇ ਤੌਰ ਤੇ ਜਾਣਿਆ ਜਾਂਦਾ ਹੈ। ਵਿਸ਼ਵ ਵਿਚ ਹੁੰਦੇ ਹਰ ਵੱਡੇ ਸਮਾਗਮ ਵਿੱਚ ਉਹਨਾਂ ਨੂੰ ਆਪਣੇ ਵਿਚਾਰ ਰੱਖਣ ਲਈ ਬੁਲਾਇਆ ਜਾਂਦਾ ਹੈ। ਆਪਣੇ ਇਸ ਅਸਰ ਰਸੂਖ ਦਾ ਭਰਪੂਰ ਫਾਇਦਾ ਉਠਾ ਕੇ ਕੁਲਦੀਪ ਸਿੰਘ ਹੋਰਾਂ ਨੇ 18 ਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ ਇਕਾਈਆਂ ਸਥਾਪਿਤ ਕੀਤੀਆਂ।

ਸਾਲ 2018 ਦੇ ਸਮਾਗਮਾਂ ਵਿੱਚ ਪਹਿਲੀ ਵਾਰ ਇਹ ਮੁੱਦਾ ਉੱਠਿਆ ਸੀ ਕਿ ਜਿੰਨ੍ਹਾਂ ਚਿਰ ‘ਪੰਜਾਬੀ ਭਾਸ਼ਾ ਸਰਕਾਰ, ਰੋਜ਼ਗਾਰ , ਇਨਸਾਫ਼, ਸਿੱਖਿਆ, ਵਪਾਰ ਅਤੇ ਪਰਿਵਾਰ’ ਦੀ ਭਾਸ਼ਾ ਨਹੀਂ ਬਣਦੀ ਉਨ੍ਹਾਂ ਚਿਰ ਇਸ ਦੀ ਤਰੱਕੀ ਅਸੰਭਵ ਹੈ। 2018 ਤੋਂ ਬਾਅਦ ਕੁਲਦੀਪ ਸਿੰਘ ਵੱਲੋਂ ਆਪਣੇ ਰੇਡੀਓ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਵਿਦਵਾਨਾਂ, ਸਿਆਸਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਕੀਤੀਆਂ ਇੰਟਰਵਿਊਆਂ ਵਿੱਚ ਇਸ ਮੁੱਦੇ ਨੂੰ ਇੰਨਾ ਉਠਾਇਆ ਕਿ ਅੱਜ ਦੁਨੀਆਂ ਦੇ ਹਰ ਕੋਣੇ ਵਿੱਚ ਇਸ ਮੁੱਦੇ ਦੀ ਜ਼ੋਰ ਸ਼ੋਰ ਨਾਲ ਚਰਚਾ ਹੀ ਸ਼ੁਰੂ ਨਹੀਂ ਹੋਈ ਸਗੋਂ ਇਸ ਬਾਰੇ ਮੰਗ ਵੀ ਉਠਣ ਲਗ ਪਈ ਹੈ। ਉਨਾਂ ਵੱਲੋਂ ਕੀਤੀਆਂ ਕੁਝ ਇੰਟਰਵਿਊਆਂ ਦੇ ਨਮੂਨੇ:

ਕਨੈਡਾ ਦੇ ਸਾਂਝਾਂ ਟੀਵੀ ਚੈਨਲ ਤੇ ਹੋਈਆਂ ਇੰਟਰਵਿਊਆਂ

       10 ਨਵੰਬਰ 2021 ਨੂੰ :

           27 ਜਨਵਰੀ 2024 ਨੂੰ

ਇੰਨੀ ਦਿਨੀ ਉਹ ਕੈਨੇਡਾ ਦੇ ਸਾਂਝਾ ਟੀਵੀ ਚੈਨਲ ਦੇ ਸੀਨੀਅਰ ਪੱਤਰਕਾਰ ਹਨ। ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਮੇਜ਼ਬਾਨ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਆਪਣੀ ਇਸ ਸੇਵਾ ਦਾ ਉਹ ਭਰਪੂਰ ਫਾਇਦਾ ਉਠਾ ਰਹੇ ਹਨ। ਮੌਕਾ ਲੱਗਦੇ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਦਾ ਮੁੱਦਾ ਆਪਣੇ ਪ੍ਰੋਗਰਾਮ ਵਿੱਚ ਉਠਾ ਦਿੰਦੇ ਹਨ

ਕਨੇਡਾ ਵਿੱਚ ਤਾਂ ਉਹ ਸਰਗਰਮੀਆਂ ਕਰਦੇ ਹੀ ਹਨ ਪਰ ਜਦੋਂ ਵੀ ਪੰਜਾਬ ਆਉਂਦੇ ਹਨ ਭਾਈਚਾਰੇ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਸਾਲ 2021ਵਿਚ ਉਨ੍ਹਾਂ ਦੀ ਦੇਖ ਰੇਖ ਵਿੱਚ ਮੋਗੇ ਹੋਏ ਭਾਸ਼ਾ ਸੰਮੇਲਨ ਨੇ ਪੰਜਾਬੀ ਭਾਸ਼ਾ ਦੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ।

 ਉਹ ਸੰਸਥਾ ਦੇ ਕੇਵਲ ਮੁਖ ਸੰਚਾਲਕ ਹੀ ਨਹੀਂ ਹਨ ਸਗੋਂ ਰੂਹੇ ਰਵਾਂ ਹਨ।