ਨਿਰਮਲ ਸਿੰਘ -ਔਟਵਾ ਇਕਾਈ

ਭਾਈਚਾਰੇ ਦਾ ਆਰਥਿਕ ਪਹੀਆ -ਨਿਰਮਲ ਸਿੰਘ ਢੁੱਡੀਕੇ

ਨਿਰਮਲ ਸਿੰਘ ਦਾ ਪਿੱਛਾ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਦਾ ਹੈ। ਉਨ੍ਹਾਂ ਦੀ ਪਤਨੀ ਸੁਖਦੇਵ ਕੌਰ ਨੇ ਸੁਧਾਰ ਕਾਲਜ ਤੋਂ ਉਹਨਾਂ ਦਿਨਾਂ ਵਿੱਚ ਗ੍ਰੈਜੂਏਸ਼ਨ ਕੀਤੀ ਜਦੋਂ ਲੜਕੀਆਂ ਲਈ ਮੈਟਰਿਕ ਪਾਸ ਕਰਨਾ ਵੀ ਫ਼ਖ਼ਰ ਵਾਲੀ ਗੱਲ ਸਮਝੀ ਜਾਂਦੀ ਸੀ।
ਨਿਰਮਲ ਸਿੰਘ ਅੱਧੀ ਸਦੀ ਤੂੰ ਕਨੇਡਾ ਰਹਿ ਰਹੇ ਹਨ। ਅੱਜ ਕੱਲ ਉਹ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਰਹਿੰਦੇ ਹਨ।
‘ਨਿਰਮਲ ਸਿੰਘ ਢੁੱਡੀਕੇ’ ਦੇ ਨਾਂ ਹੇਠ ਕਵਿਤਾ ਲਿਖਦੇ ਹਨ ਅਤੇ ਅਕਸਰ ਉਹਨਾਂ ਦੀਆਂ ਰਚਨਾਵਾਂ ਆਨਲਾਈਨ ਰਸਾਲੇ ਪੰਜਾਬੀਮਾਂਡਾਟ.ਕੌਮ ਵਿੱਚ ਛਪਦੀਆਂ ਰਹਿੰਦੀਆਂ ਹਨ। ਉਨ੍ਹਾਂ ਦੀ ਪਤਨੀ ਜਿਨ੍ਹਾਂ ਨੂੰ ਆਂਡ ਗੁਆਂਡ ਵਿਚ ਸੁੱਖੀ ਮੈਡਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਲੰਬੇ ਸਮੇਂ ਤੋਂ ਔਟਵਾ ਗੁਰਦੁਆਰੇ ਵਿੱਚ ਬੱਚਿਆਂ ਨੂੰ ਪੰਜਾਬੀ ਪੜਾਉਣ ਦੀ ਸੇਵਾ ਨਿਭਾਅ ਰਹੇ ਹਨ।
ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਰੁਚੀ ਰੱਖਣ ਕਾਰਨ ਨਿਰਮਲ ਸਿੰਘ ਨੇ ਪੰਜ ਸਾਲ ਪਹਿਲਾਂ ਔਟਵਾ ਵਿੱਚ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਇਕਾਈ ਸਥਾਪਿਤ ਕੀਤੀ ਸੀ। ਇਸ ਇਕਾਈ ਵੱਲੋਂ ਅਗਸਤ 2024 ਵਿੱਚ ਵੱਡਾ ਭਾਸ਼ਾ ਸੰਮੇਲਨ ਕੀਤਾ ਗਿਆ ਸੀ ਜਿਸ ਵਿੱਚ ਕਨੇਡਾ ਦੇ 100 ਤੋਂ ਵੱਧ ਸਾਹਿਤਕਾਰਾਂ ਨੇ ਹਿੱਸਾ ਲਿਆ ਸੀ।

ਸਮਾਗਮ ਦਾ ਲਿੰਕ: https://punjabibpb.com/ottawa/

ਉਹਨਾਂ ਦੀ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਦਾ ਮੂੰਹ, ਸੰਸਥਾਂ ਲਈ ਹਮੇਸ਼ਾ ਖੁੱਲਾ ਰਹਿੰਦਾ ਹੈ। ਮੋਗੇ ਵਿੱਚ ਹੋਈ ਪਹਿਲੀ ਭਾਸ਼ਾ ਕਾਨਫਰੰਸ ਲਈ ਨਿਰਮਲ ਸਿੰਘ ਵੱਲੋਂ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ। ਦੂਜੀ ਸੰਗਰੂਰ ਕਾਨਫਰੰਸ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਮਾਲੀ ਸਹਾਇਤਾ ਕੀਤੀ। ਪਿਛਲੇ ਦਿਨੀ ਜਦੋਂ ਉਹ ਪੰਜਾਬ ਆਏ ਹੋਏ ਤਾਂ ਉਨਾਂ ਨੇ ਭਾਈਚਾਰੇ ਦੀਆਂ ਸਕੂਲਾਂ ਕਾਲਜਾਂ ਵਿੱਚ ਹੋ ਰਹੀਆਂ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ। ਕਿੰਨਾ ਸਰਗਰਮੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਭਾਈਚਾਰੇ ਵੱਲੋਂ ਬੱਚਿਆਂ ਨੂੰ ਦਿੱਤੇ ਜਾਂਦੇ 100 ਸਕੂਲ ਬੈਗਾਂ ਲਈ 25 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ।
ਨਿਰਮਲ ਸਿੰਘ ਦੀ ਇਸੇ ਖੁੱਲ ਦਿਲੀ ਕਾਰਨ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦਾ ਆਰਥਿਕ ਪਹੀਆ ਆਖਿਆ ਜਾਂਦਾ ਹੈ