ਮੋਤਾ ਸਿੰਘ ਝੀਤਾ -ਕਨੇਡਾ ਇਕਾਈ

 ਮੋਤਾ ਸਿੰਘ ਝੀਤਾ ਸੰਸਥਾ ਦੇ ਸੰਸਥਾਪਕ ਸੰਚਾਲਕ    

 ਪੰਜਾਬ ਤੋਂ ਵਾਪਸ ਮੁੜਦਿਆਂ ਹੀ ਕਿਰਪਾਲ ਸਿੰਘ ਗਰਚਾ ਨੇ ਸਿੱਖ ਭਾਈਚਾਰੇ ਵਿੱਚ ਸਭ ਤੋਂ ਵੱਧ ਸਤਿਕਾਰੇ ਜਾਂਦੇ ਮੋਤਾ ਸਿੰਘ ਝੀਤਾ ਜੀ ਨਾਲ ਇਸ ਮਸਲੇ ਬਾਰੇ ਵਿਚਾਰ ਵਟਾਂਦਰਾ ਕੀਤਾ।

ਸ.ਮੋਤਾ ਸਿੰਘ ਝੀਤਾ ਜੀ ਦੇ ਸਿੱਖ ਕਮਿਊਨਟੀ ਲਈ ਕੀਤੇ ਕੰਮਾਂ ਦਾ ਵੇਰਵਾ ਏਨਾ ਵਿਸ਼ਾਲ ਹੈ ਕਿ ਉਨ੍ਹਾਂ ਨੂੰ ਕੁਝ ਸਤਰਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਕੁਝ ਜਾਣਕਾਰੀ South Asian Canadian Heritage ਵਿਚ ਉਨ੍ਹਾਂ ਬਾਰੇ ਛਪੇ ਲੇਖ ਤੋਂ ਮਿਲਦੀ ਹੈ। ਲੇਖ ਦਾ ਲਿੰਕ ਹੈ:

https://www.southasiancanadianheritage.ca/hari-sharma/hari-sharma-1960-1970/mota-singh-jheeta/

ਝੀਤਾ ਸਾਹਿਬ ਉੱਚ ਕੋਟੀ ਦੇ ਲਿਖਾਰੀ ਵੀ ਹਨ। ਕੈਨੇਡਾ ਵਿਚ ਸਿੱਖ ਧਰਮ ਅਤੇ ਭਾਈਚਾਰੇ ਦੇ ਸਤਿਕਾਰ ਨੂੰ ਬਹਾਲ ਕਰਾਉਣ ਅਤੇ ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਪਾਏ ਯੋਗਦਾਨ ਬਾਰੇ ਚਾਨਣਾ ਇੱਕ ਵੱਡਆਕਾਰੀ ਪੁਸਤਕ ‘ਸਾਚੁ ਕਹੋਂ’ (ਜਿਸ ਦੇ 457 ਪੰਨੇ ਹਨ) ਲਿਖੀ ਹੈ।

ਇਸ ਪੁਸਤਕ ਦੀ ਮਹੱਤਤਾ ਅਤੇ ਮਹਾਨਤਾ ਨੈਟ ਰਸਾਲੇ ‘Indian Book World’ ਵਿਚ ਛਪੇ ਰੀਵਿਊ ਤੋਂ ਹੁੰਦੀ ਹੈ।

ਇਸ ਦਾ ਲਿੰਕ http:// https://indiabookworld.ca/products/sach-kaho-truthful-account-1947-2013

(ਨੋਟ: ਤਕਨੀਕੀ ਕਾਰਨ ਕਰਕੇ ਇਹ ਲਿੰਕ ਇੱਥੇ ਨਹੀਂ ਖੁੱਲੇਗਾ। ਇਸ ਨੂੰ ਕਾਪੀ ਕਰਕੇ ਗੂਗਲ ਵਿਚ ਜਾ ਕੇ ਸਰਚ ਕਰਨਾ ਪਏਗਾ।)

ਮੋਤਾ ਸਿੰਘ ਝੀਤਾ ਜੀ ਬਾਰੇ ਕੁਝ ਜਾਣਕਾਰੀ ਹੇਠਲੇ ਲਿੰਕ ਤੋਂ ਵੀ ਪ੍ਰਾਪਤ ਹੁੰਦੀ ਹੈ।

On Sikh Channel https://www.youtube.com/watch?v=R0nJS4L63sI

ਝੀਤਾ ਸਾਹਿਬ ਦੀ ਇਹ ਵੀ ਧਾਰਨਾ ਹੈ ਕਿ ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਧਾਰਨਾ ਕਾਰਨ ਝੀਤਾ ਸਾਹਿਬ ਨੇ ਝੱਟ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਦਿੱਤੀ।

ਇਸ ਤਰ੍ਹਾਂ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪਸਾਰ ਨੂੰ ਯਕੀਨੀ ਬਣਾਉਣ ਲਈ ਕਿਰਪਾਲ ਸਿੰਘ ਗਰਚਾ ਅਤੇ ਮੋਤਾ ਸਿੰਘ ਝੀਤਾ ਦੀ ਜੋੜੀ ਬਣ ਗਈ।

ਜਦੋਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਸਥਾਪਨਾ ਹੋਈ ਤਾਂ ਮੋਤਾ ਸਿੰਘ ਝੀਤਾ ਜੀ ਕੈਨੇਡਾ ਇਕਾਈ ਦੇ ਛੇ ਸੰਸਥਾਪਕ ਸੰਚਾਲਕਾਂ ਵਿੱਚੋਂ ਇੱਕ ਸੰਚਾਲਕ ਨਿਯੁਕਤ ਹੋਏ।

ਅੱਜ ਤੱਕ ਉਹ ਸੰਸਥਾ ਨੂੰ ਸੁਚੱਜੀ ਅਗਵਾਈ ਦੇ ਰਹੇ ਹਨ।


ਭਾਈਚਾਰੇ ਦਾ ਬੋਧ ਬਿਰਖ਼ – ਸ੍ਰ ਮੋਤਾ ਸਿੰਘ ਝੀਤਾ
ਇਸ ਸਮੇਂ ਝੀਤਾ ਜੀ 87 ਵਰਿਆਂ ਦੇ ਹਨ। ਅੱਧੀ ਸਦੀ ਪਹਿਲਾਂ ਉਹ ਅਫ਼ਰੀਕਾ ਤੋਂ ਕੈਨੇਡਾ ਆਏ ਸਨ। ਵੈਨਕੂਵਰ ਦੇ ਪੰਜਾਬੀ ਭਾਈਚਾਰੇ ਵਿੱਚ ਉਹਨਾਂ ਨੂੰ ਸਿਆਣਪ ਦਾ ਬਾਬਾ ਬੋਹੜ ਆਖਿਆ ਅਤੇ ਸਮਝਿਆ ਜਾਂਦਾ ਹੈ। ਜਦੋਂ ਵੀ ਕੋਈ ਨਵੀਂ ਸੰਸਥਾ ਹੋਂਦ ਵਿੱਚ ਆਉਂਦੀ ਹੈ ਤਾਂ ਉਸਦਾ ਸੰਵਿਧਾਨ ਅਤੇ ਹੋਰ ਲੋੜੀਂਦੇ ਦਸਤਾਵੇਜ਼ ਝੀਤਾ ਸਾਹਿਬ ਵੱਲੋਂ ਹੀ ਤਿਆਰ ਕੀਤੇ ਜਾਂਦੇ ਹਨ। ਕਿਸੇ ਸੰਸਥਾ ਨੇ ਸਰਕਾਰ ਨਾਲ ਚਿੱਠੀ ਪੱਤਰ ਕਰਨਾ ਹੋਵੇ ਤਾਂ ਚਿੱਠੀਆਂ ਲਿਖਣ ਦੀ ਸੇਵਾ ਵੀ ਝੀਤਾ ਸਾਹਿਬ ਹੀ ਨਿਭਾਉਂਦੇ ਹਨ। ਵੈਨਕੂਵਰ ਵਿੱਚ ਹੁੰਦੇ ਸਮਾਗਮਾਂ ਵਿੱਚ ਪਾਸ ਕੀਤੇ ਮਤੇ ਉਨਾਂ ਚਿਰ ਅਧੂਰੇ ਸਮਝੇ ਜਾਂਦੇ ਹਨ ਜਿੰਨਾ ਚਿਰ ਉਹ ਝੀਤਾ ਸਾਹਿਬ ਦੀ ਨਿਗ੍ਹਾ ਰਾਹੀਂ ਨਹੀਂ ਲੰਘ ਜਾਂਦੇ। ਉਨਾਂ ਦੀ ਇਸ ਨਿਸ਼ਕਾਮ ਸੇਵਾ ਕਾਰਨ ਹੀ ਉਹ ਪੰਜਾਬੀ ਭਾਈਚਾਰੇ ਵਿੱਚ ਅਥਾਹ ਰਸੂਖ਼ ਰੱਖਦੇ ਹਨ।

ਝੀਤਾ ਸਾਹਿਬ ਉੱਚ ਕੋਟੀ ਦੇ ਲਿਖਾਰੀ ਹਨ। ਕੈਨੇਡਾ ਵਿਚ ਸਿੱਖ ਧਰਮ ਅਤੇ ਭਾਈਚਾਰੇ ਦੇ ਸਤਿਕਾਰ ਨੂੰ ਬਹਾਲ ਕਰਾਉਣ ਅਤੇ ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਪਾਏ ਆਪਣੇ ਯੋਗਦਾਨ ਬਾਰੇ ਚਾਨਣਾ ਪਾਉਣ ਲਈ ਉਨ੍ਹਾਂ ਨੇ ਇੱਕ ਵੱਡਆਕਾਰੀ ਪੁਸਤਕ ‘ਸਾਚੁ ਕਹੋਂ’ (ਜਿਸ ਦੇ 457 ਪੰਨੇ ਹਨ) ਲਿਖੀ ਹੈ।
ਪੰਜਾਬ ਤੋਂ ਵਾਪਸ ਕਨੇਡਾ ਜਾਂਦਿਆਂ ਹੀ, ਕਿਰਪਾਲ ਸਿੰਘ ਗਰਚਾ ਨੇ ਪੰਜਾਬ ਵਿੱਚ ਪੰਜਾਬੀ ਦੇ ਹੋ ਰਹੇ ਘਾਣ ਦੀ ਗਾਥਾ ਮੋਤਾ ਸਿੰਘ ਝੀਤਾ ਜੀ ਨਾਲ ਸਾਂਝੀ ਕੀਤੀ। ਮਾਂ ਬੋਲੀ ਦੇ ਸਰਕਾਰੇ ਦਰਬਾਰੇ ਸਤਿਕਾਰ ਨੂੰ ਬਹਾਲ ਕਰਾਉਣ ਲਈ ਵੈਨਕੂਵਰ ਦੀ ਧਰਤੀ ਤੋਂ ਇੱਕ ਹੋਰ ਗਦਰ ਲਹਿਰ ਸ਼ੁਰੂ ਕਰਨ ਦੀ ਆਪਣੀ ਇੱਛਾ ਵੀ ਪ੍ਰਗਟਾਈ।
ਝੀਤਾ ਸਾਹਿਬ ਦੀ ਇਹ ਧਾਰਨਾ ਹੈ ਕਿ ‘ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ’। ਇਸ ਧਾਰਨਾ ਕਾਰਨ ਝੀਤਾ ਸਾਹਿਬ ਨੇ ਝੱਟ ਗਰਚਾ ਸਾਹਿਬ ਦੀ ਹਾਂ ਵਿਚ ਹਾਂ ਮਿਲਾ ਦਿੱਤੀ।
ਇਸ ਤਰ੍ਹਾਂ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪਸਾਰ ਨੂੰ ਯਕੀਨੀ ਬਣਾਉਣ ਲਈ ਕਿਰਪਾਲ ਸਿੰਘ ਗਰਚਾ ਅਤੇ ਮੋਤਾ ਸਿੰਘ ਝੀਤਾ ਦੀ ਜੋੜੀ ਬਣ ਗਈ।
ਇਸ ਜੋੜੀ ਨੇ ਦਿਨ ਰਾਤ ਇੱਕ ਕਰਕੇ ਵੈਨਕੂਵਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਪਹਿਲਾਂ ਇੱਕਜੁੱਟ ਕੀਤਾ। ਫੇਰ ‘ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਨੂੰ ਸਮਝਣ ਅਤੇ ਉਹਨਾਂ ਦੇ ਹੱਲ ਲੱਭਣ’ ਲਈ ਜੋੜੀ ਨੇ ਸਾਲ 2018 ਵਿੱਚ, ਕੈਨੇਡਾ ਵਿੱਚ, ਵਿਸ਼ਵ ਪੱਧਰ ਦੇ ਚਾਰ ਸਮਾਗਮ ਰਚਾਏ । ਇੰਨ੍ਹਾਂ ਸਮਾਗਮਾਂ ਵਿੱਚ ਹੋਏ ਸਮੁੰਦਰ ਮੰਥਨ ਬਾਅਦ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਹੋਂਦ ਵਿੱਚ ਆਇਆ। ਮੋਤਾ ਸਿੰਘ ਝੀਤਾ ਜੀ ਇਸ ਸੰਸਥਾ ਦੇ ਸੰਸਥਾਪਕ ਸੰਚਾਲਕ ਥਾਪੇ ਗਏ। ਅੱਜ ਤੱਕ ਉਹ ਇਸ ਜਿੰਮੇਵਾਰੀ ਨੂੰ ਪੂਰੀ ਗੰਭੀਰਤਾ ਅਤੇ ਤਨ ਦੇਹੀ ਹੀ ਨਾਲ ਨਿਭਾ ਰਹੇ ਹਨ।
ਅਤੇ ਇਸ ਬਜ਼ੁਰਗ ਬੋਧ ਬਿਰਖ਼ ਦੀ ਛਾਂ ਹੇਠ, ਮਾਂ ਬੋਲੀ ਪੰਜਾਬੀ ਦਾ ਸਤਿਕਾਰ ਵਿਸ਼ਵ ਪੱਧਰ ਤੇ ਬਹਾਲ ਹੋਣ ਲੱਗ ਪਿਆ ਹੈ।