ਚੌਥਾ-‘ਵਿਸ਼ਵ ਪੰਜਾਬੀ ਸੰਮੇਲਨ ਵਿਨੀਪੈਗ 2018’ -ਦੀ ਰਿਪੋਰਟ

ਚੌਥੇ ਵਿਨੀਪੈਗ ਸੰਮੇਲਨ ਦੀ ਰਿਪੋਰਟ

              ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਿੱਖ ਧਰਮ ਦੇ ਪ੍ਰਚਾਰ-ਪਸਾਰ ਦੇ ਉਦੇਸ਼ਾਂ ਨੂੰ ਲੈ ਕੇ ਗਠਿਤ ‘ਭਾਈ ਕਾਹਨ ਸਿੰਘ ਨਾਭਾ ਫ਼ਾਊਂਡੇਸ਼ਨ’ ਕਈ ਸਾਲਾਂ ਤੋਂ ਵਿਨੀਪੈਗ ਵਿਚ ਸਰਗਰਮ ਹੈ। ਇਸ ਸੰਮੇਲਨ ਦੀ ਜਿੰਮੇਵਾਰੀ ਇਸ ਫ਼ਾਊਂਡੇਸ਼ਨ ਦੇ ਜ਼ਿੰਮੇ ਸੀ। ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਡਾ.ਮਹਿੰਦਰ ਸਿੰਘ ਢਿੱਲੋਂ, ਉਪ ਸੇਵਾਦਾਰ ਬੀਬੀ ਹਰਜੀਤ ਕੌਰ ਸੰਧੂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਬੀਬੀ ਜੱਸੀ ਪੰਨੂ, ਪਰਮਦੀਪ ਚੱਢਾ, ਜੋਗਿੰਦਰ ਸਿੰਘ ਧਾਮੀ ਅਤੇ ਹਸਮੁੱਖ ਪਾਂਡੇ ਸਨ। ਸਾਰੇ ਹੀ ਵਿਨੀਪੈਗ ਦੀਆਂ ਨਾਮੀ-ਗ੍ਰਾਮੀ ਹਸਤੀਆਂ।

ਵੈਨਕੂਵਰ ਦੇ ਉਲਟ ਇਸ ਸੰਮੇਲਨ ਦਾ ਪ੍ਰਬੰਧ ਬੀਬੀਆਂ ਦੇ ਹੱਥ ਸੀ। ਜਿਨ੍ਹਾਂ ਵਿਚ ਡਾ.ਮਹਿੰਦਰ ਸਿੰਘ ਢਿੱਲੋਂ ਦੀ ਪਤਨੀ ਜਸਮੇਰ ਕੌਰ, ਜੱਸੀ ਪੰਨੂ ਅਤੇ ਹਰਜੀਤ ਕੌਰ ਸੰਧੂ ਮੁੱਖ ਸਨ। ਹਰਜੀਤ ਕੌਰ ਸੰਧੂ ਨੇ ਉਨ੍ਹਾਂ ਭਲੇ ਜ਼ਮਾਨਿਆਂ (1963-66) ਵਿਚ ਪੰਜਾਬੀ ਅਤੇ ਸਿੱਖਿਆ ਵਿਚ ਮਾਸਟਰਜ਼ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਜਦੋਂ ਲੜਕੀਆਂ ਲਈ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨਾ ਹੀ ਫ਼ਖ਼ਰ ਵਾਲੀ ਗੱਲ ਹੁੰਦੀ ਸੀ। 8 ਸਾਲ ਉਨ੍ਹਾਂ ਨੇ ਸਿੱਧਵਾਂ ਕਾਲਜ ਵਿਚ ਪ੍ਰੋਫ਼ੈਸਰੀ ਕੀਤੀ। 1974 ਵਿਚ ਵਿਨੀਪੈਗ ਆ ਕੇ, ਕੈਨੇਡਾ ਦੇ ਨਿਯਮਾਂ ਅਨੁਸਾਰ, ਮੁੜ ਲੋੜੀਂਦੀ ਸਿੱਖਿਆ ਪ੍ਰਾਪਤ ਕਰਕੇ ਮੈਨਿਟੋਬਾ ਸੂਬੇ ਦੇ ਸਿੱਖਿਆ ਵਿਭਾਗ ਵਿਚ ਸੇਵਾ ਨਿਭਾਈ। ਕੁਝ ਵਰ੍ਹੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਧਾਨਗੀ ਵੀ ਕੀਤੀ। ਜੱਸੀ ਪੰਨੂ ਬੈਂਕ ਵਿਚੋਂ ਫਾਇਨਾਂਸ਼ਲ ਅਡਵਾਈਜ਼ਰ ਦੇ ਪ੍ਰਤਿਸ਼ਠਿਤ ਅਹੁੱਦੇ ਤੋਂ ਰਿਟਾਇਰ ਹੋਏ ਹਨ। ਸ਼ਾਇਦ ਇਸੇ ਕਾਰਨ ਉਨ੍ਹਾਂ ਨੇ ਫ਼ਾਊਂਡੇਸ਼ਨ ਦੇ ਖਜ਼ਾਨੇ ਦੀ ਚਾਬੀ ਲੰਬੇ ਸਮੇਂ ਤੋਂ ਸੰਭਾਲੀ ਹੋਈ ਹੈ। ਜਸਮੇਰ ਕੌਰ ਢਿੱਲੋਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣਾ ‘ਡੇਅ ਕੇਅਰ’ ਦਾ ਕਿੱਤਾ ਸਫ਼ਲਤਾਪੂਰਵਕ ਨਿਭਾਉਂਦੇ ਰਹੇ ਹਨ। ਇਸੇ ਕਾਰਨ ਉਨ੍ਹਾਂ ਦੀ ‘ਕੇਅਰ’ ਵਿਚ ਫ਼ਾਊਂਡੇਸ਼ਨ ਦਿਨ ਦੂਣੀ ਤਰੱਕੀ ਕਰਦੀ ਆ ਰਹੀ ਹੈ। ਮਹਿੰਦਰ ਸਿੰਘ ਸੇਖੋਂ ਅਤੇ ਦਵਿੰਦਰ ਸਿੰਘ ਘਟੌੜਾ ਦੀ ਮੇਜ਼ਬਾਨੀ ਡਾ.ਮਹਿੰਦਰ ਸਿੰਘ ਢਿੱਲੋਂ ਪਰਿਵਾਰ ਨੇ ਮੋਹ ਨਾਲ ਨਿਭਾਈ।

ਉਂਝ ਬੋਰਡ ਦੇ ਪੁਰਸ਼ ਮੈਂਬਰ ਵੀ ਕਿਸੇ ਨਾਲੋਂ ਘੱਟ ਨਹੀਂ। ਜੋਗਿੰਦਰ ਸਿੰਘ ਧਾਮੀ ਫ਼ਾਊਂਡੇਸ਼ਨ ਦੇ ਮਾਸਿਕ ਰਸਾਲੇ ‘ਮਿਸ਼ਾਲ’ ਦੇ ਸੰਪਾਦਕ ਹਨ। ਚੱਢਾ ਸਾਹਿਬ ਵਿਨੀਪੈਗ ਦੀ ਅੰਤਰ-ਰਾਸ਼ਟਰੀ ਕੰਪਨੀ ਵਿਚ ਨਾਮੀ ਇੰਜੀਨੀਅਰ ਹਨ।

              ਸੰਮੇਲਨ

30 ਜੂਨ ਨੂੰ ਦੁਪਹਿਰੇ ਵਿਨੀਪੈਗ ਦੀ ਖੂਬਸੂਰਤ ਇਮਾਰਤ ‘ਮੈਪਲਸ ਕਾਲਜੀਏਟ’ ਦੇ ਅਤਿ-ਆਧੁਨਿਕ ਆਡੀਟੋਰੀਅਮ ਵਿਚ ਰੱਖਿਆ ਗਿਆ ਸੀ। ਖਚਾਖਚ ਭਰਿਆ ਹਾਲ ਪ੍ਰਬੰਧਕਾਂ ਦੀ ਮਿਹਨਤ ਦੀ ਗਵਾਹੀ ਭਰਦਾ ਸੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਰਜੀਤ ਵਿਰਕ ਹੁਰਾਂ ਨੇ ਸੰਭਾਲੀ। ਵਕਤਾਵਾਂ ਵੱਲੋਂ ਪੰਜਾਬੀ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜੋ ਮੁੱਦੇ ਉਠਾਏ ਗਏ ਉਨ੍ਹਾਂ ਵਿਚ ਸਰੋਤਿਆਂ ਨੇ ਗਹਿਰੀ ਦਿਲਚਸਪੀ ਦਿਖਾਈ। ਜਿਸ ਦਾ ਅੰਦਾਜ਼ਾ ਉਨ੍ਹਾਂ ਵੱਲੋਂ ਵਕਤਾਵਾਂ ਤੇ ਪ੍ਰਸ਼ਨਾਂ ਦੀ ਲਾਈ ਝੜੀ ਤੋਂ ਹੁੰਦਾ ਸੀ। ਵੈਨਕੂਵਰ ਬਾਅਦ, ਇਸ ਸੰਮੇਲਨ ਰਾਹੀਂ, ਕੈਨੇਡਾ ਨਿਵਾਸੀਆਂ ਨੂੰ ਪੰਜਾਬੀ ਦੀ ਅਜੋਕੀ ਚਿੰਤਾਜਨਕ ਸਥਿਤੀ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਪੰਜਾਬੀ ਦੇ ਵਿਕਾਸ ਲਈ ਪ੍ਰੇਰਿਤ ਕਰਨ ਵਿਚ ਪ੍ਰਬੰਧਕਾਂ ਨੂੰ ਵੱਡੀ ਪ੍ਰਾਪਤੀ ਹੋਈ।

ਮਹਿਮਾਨ ਬੁਲਾਰੇ ਦਵਿੰਦਰ ਸਿੰਘ ਘਟੌੜਾ, ਮਹਿੰਦਰ ਸਿੰਘ ਸੇਖੋਂ, ਮਿੱਤਰ ਸੈਨ ਮੀਤ, ਡਾ ਪਰਮਜੀਤ ਸਿੰਘ ਸਿੱਧੂ ਅਤੇ ਪ੍ਰਬੰਧਕ

ਉਤਸ਼ਾਹ ਨਾਲ ਭਰੇ ਦਰ

ਮਹਿੰਦਰ ਸਿੰਘ ਢਿੱਲੋ, ਹਰਜੀਤ ਕੌਰ ਸੰਧੂ ਅਤੇ ਦਵਿੰਦਰ ਸਿੰਘ ਘਟੋੜਾ ਵਿਾਰ ਪੇਸ਼ ਕਰਦੇ ਹੋਏ।
ਹਰਜੀਤ ਵਿਰਕ ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਂਦੇ ਹੋਏ।