ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੈਨੇਡਾ ਦੇ ਸਰੀ ਸਮਾਗਮ ਦੀ ਰਿਪੋਰਟ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੈਨੇਡਾ ਵੱਲੋਂ, 4 ਅਗਸਤ 2025 ਨੂੰ ਗਰੈਂਡ ਤਾਜ ਬੈਂਕੁਏਟ ਹਾਲ ਸਰੀ ਵਿੱਚ,
‘ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨਾਂ ਦੇ ਹੱਲ’ ਵਿਸ਼ੇ ਤੇ ‘ਵਿਚਾਰ ਵਿਟਾਂਦਰਾ’ ਰੱਖਿਆ ਗਿਆ।
ਚਰਚਾ ਵਿੱਚ ਡਾਕਟਰ ਪਿਆਰੇ ਲਾਲ, ਮਿੱਤਰ ਸੈਨ ਮੀਤ ਅਤੇ ਡਾਕਟਰ ਬਾਵਾ ਸਿੰਘ ਨੇ ਹਿੱਸਾ ਲਿਆ।
ਅਮਰਜੀਤ ਸਿੰਘ ਅਤੇ ਸਾਂਝ ਕੌਰ ਜੌੜਾ ਵੱਲੋਂ ਕਲਾਸੀਕਲ ਸੰਗੀਤ ਨਾਲ ਸਮਾਂ ਬੰਨਿਆ ਗਿਆ।
ਸੱਦਾ ਪੱਤਰ ਅਤੇ ਸਟੇਜ ਸਜਾਵਟ


ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੈਨੇਡਾ ਦੀ ਸੁਚੱਜੀ ਟੀਮ
ਕੁਲਦੀਪ ਸਿੰਘ, ਡਾ ਜਗਜੀਤ ਸਿੰਘ ਸਿੱਕਾ, ਮੋਤਾ ਸਿੰਘ ਝੀਤਾ, ਦਵਿੰਦਰ ਸਿੰਘ ਘਟੌੜਾ, ਕਿਰਪਾਲ ਸਿੰਘ ਗਰਚਾ ਅਤੇ ਡਾ ਪੂਰਨ ਸਿੰਘ


ਵਿਦਵਾਨ ਦਰਸ਼ਕ



ਕਲਾਸੀਕਲ ਸਿੰਗਰ ਸਾਂਝ ਕੌਰ ਜੌੜਾ ਅਤੇ ਤਪਲਾਵਾਦਕ ਅਮਰਜੀਤ ਸਿੰਘ

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਪੰਜਾਬ ਵੱਲੋਂ ਸੰਸਥਾ ਦੇ ਸੰਸਥਾਪਕ ਕਿਰਪਾਲ ਸਿੰਘ ਗਰਚਾ, ਹਰਿੰਦਰ ਸਿੰਘ ਅਮਰੀਕਾ ਕੁਲਦੀਪ ਸਿੰਘ ਅਤੇ ਮੋਤਾ ਸਿੰਘ ਝੀਤਾ ਜੀ ਅਤੇ ਪਹਿਲੇ ਦਿਨ ਤੋਂ ਭਾਈਚਾਰੇ ਦੀਆਂ ਸਰਗਰਮੀਆਂ ਵਿੱਚ ਕਿਰਪਾਲ ਸਿੰਘ ਗਰਚਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੀ, ਉਨ੍ਹਾਂ ਦੀ ਜੀਵਨ ਸਾਥਣ ਭੈਣ ਨਿਰਮਲ ਕੌਰ ਗਰਚਾ ਦਾ ਸਤਿਕਾਰ


—————————————————————————–
ਚਿੰਤਨ ਪੱਖ
‘ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ’ ਵਿਸ਼ੇ ਤੇ ਆਪਣੇ ਵਿਚਾਰ ਰੱਖਦੇ ਹੋਏ
ਡਾ ਬਾਵਾ ਸਿੰਘ
ਡਾ ਪ੍ਰਿਥੀਪਾਲ ਸਿੰਘ ਸੋਹੀ
ਹਰਿੰਦਰ ਸਿੰਘ ਅਮਰੀਕਾ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਸਥਾਪਨਾ ਸਾਲ 2018 ਵਿੱਚ ਹੋਈ ਸੀ। ਇਸ ਸਮੇਂ ਦੌਰਾਨ ਭਾਈਚਾਰੇ ਦੀ ਪੰਜਾਬ ਇਕਾਈ ਵੱਲੋਂ, ਪੰਜਾਬ ਵਿੱਚ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ ਕੀ ਕੀ ਕੰਮ ਅਤੇ ਅਗਾਂਹ ਲਈ ਕੀ ਕੀ ਕਾਰਜ ਉਲੀਕੇ ਉਲੀਕੇ ਹਨ, ਇਸ ਦਾ ਲੇਖਾ ਜੋਖਾ ਦਿੰਦੇ ਹੋਏ ਮਿੱਤਰ ਸੈਨ ਮੀਤ
ਪਿਛਲੇ ਛੇ ਸਾਲ ਵਿੱਚ ਪੰਜਾਬ ਵਿੱਚ ਭਾਈਚਾਰੇ ਦੀਆਂ ਹੋਈਆਂ ਸਰਗਰਮੀਆਂ ਅਤੇ ਮਿਲੀਆਂ ਸਫ਼ਲਤਾਵਾਂ ਦਾ
ਰਿਪੋਰਟ ਕਾਰਡ ਮਿੱਤਰ ਸੈਨ ਮੀਤ ਵੱਲੋਂ ਪੇਸ਼ ਕੀਤਾ ਗਿਆ।
ਸਰਗਰਮੀਆਂ ਅਤੇ ਪ੍ਰਾਪਤੀਆਂ
-ਪਿਛਲੇ ਛੇ ਸਾਲਾਂ ਤੋਂ ਇਸ ਸੰਸਥਾ ਵੱਲੋਂ ਵੱਡੇ ਪੱਧਰ ਤੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਕਈ ਸਮੱਸਿਆਵਾਂ ਨੂੰ ਸੁਲਝਾਇਆ ਗਿਆ। ਜਿਵੇਂ ਕਿ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪਹਿਲਾਂ ਪੰਜਾਬੀ ਦੀ ਪੜ੍ਹਾਈ ਤਾਂ ਦੂਰ ਇਸ ਦਾ ਨਾਂ ਤੱਕ ਲੈਣ ਤੇ ਪਾਬੰਦੀ ਸੀ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਦੇ ਯਤਨਾਂ ਸਦਕਾ, ਇਨ੍ਹਾਂ ਸਕੂਲਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਪਹਿਲੀ ਜ਼ਮਾਤ ਤੋਂ ਦਸਵੀਂ ਜ਼ਮਾਤ ਤੱਕ ਪੰਜਾਬੀ ਪੜ੍ਹਾਈ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾਣ ਲੱਗ ਪਈ ਹੈ।
-ਇਸੇ ਤਰ੍ਹਾਂ ਪਹਿਲਾਂ ਪੰਜਾਬ ਸਰਕਾਰ ਦੀਆਂ ਨੌਕਰੀਆਂ ਲਈ ਲਏ ਜਾਂਦੇ ਇਮਤਿਹਾਨ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਲਏ ਜਾਂਦੇ ਸਨ। ਇਸ ਸੰਸਥਾ ਦੇ ਯਤਨਾਂ ਸਦਕਾ ਹੁਣ ਇੰਨ੍ਹਾਂ ਇਮਤਿਹਾਨਾਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਲੈਣ ਲਈ ਪੰਜਾਬ ਸਰਕਾਰ ਵੱਲੋਂ ਸੰਬੰਧਿਤ ਅਦਾਰਿਆਂ ਨੂੰ ਹੁਕਮ ਜਾਰੀ ਕਰ ਗਏ ਹਨ। ਆਦਿ ਆਦਿ।
ਨਾਲ ਹੀ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਇਕ ਲੋਕ ਲਹਿਰ ਉਸਾਰ ਕੇ, ਦੁਨੀਆ ਭਰ ਦੇ ਪੰਜਾਬੀਆਂ ਨੂੰ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਦੀ ਸੋਝੀ ਕਰਵਾਈ ਗਈ। ਜਿਵੇਂ, ਅੱਜ ਕੱਲ੍ਹ ਪੰਜਾਬੀ ਭਾਸ਼ਾ ਨਾ ਪੰਜਾਬ ਸਰਕਾਰ, ਨਾ ਇਨਸਾਫ, ਨਾ ਸਿੱਖਿਆ ਅਤੇ ਨਾ ਹੀ ਰੁਜ਼ਗਾਰ ਦੀ ਭਾਸ਼ਾ ਹੈ। ਇਸੇ ਕਾਰਨ ਪਰਿਵਾਰਾਂ ਨੇ ਵੀ ਇਸਦਾ ਭਾਂਡਾ ਸੇਕ ਦਿੱਤਾ ਹੈ।
-ਸੰਸਥਾ ਦੀ ਪ੍ਰਾਪਤੀ ਇਹ ਹੈ ਕਿ ਹੁਣ ਵਿਸ਼ਵ ਪੱਧਰ ਤੇ ਹੁੰਦੀਆਂ ਪੰਜਾਬੀ ਕਾਨਫ਼ਰੰਸਾਂ, ਪੰਜਾਬ ਦੇ ਵੱਖ ਵੱਖ ਅਧਾਰਿਆਂ ਵਲੋਂ ਕਰਵਾਏ ਜਾਂਦੇ ਵਿੱਚ ਵਿਚਾਰ ਵਟਾਂਦਰਿਆਂ ਅਤੇ ਯੂਨੀਵਰਸਿਟੀਆਂ ਵਿੱਚ ਹੁੰਦੇ ਸੈਮੀਨਾਰਾਂ ਆਦਿ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦਾ ਹੀ ਜ਼ਿਕਰ ਹੁੰਦਾ ਹੈ।
-ਇਸ ਸਮਾਗਮ ਵਿਚ, ਭਾਈਚਾਰੇ ਦੇ ਕਾਰਕੁਨਾਂ ਵੱਲੋਂ, ਪਿਛਲੇ 6 ਸਾਲਾਂ ਵਿਚ ਹੋਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ।
-ਰਿਪੋਰਟ ਤੋਂ ਸਪਸ਼ਟ ਸੀ ਕਿ ਸੰਸਥਾ ਆਪਣੇ ਮਿਥੇ ਟੀਚਿਆਂ ਵਲ ਤੇਜ਼ੀ ਨਾਲ ਵਧ ਰਹੀ ਹੈ।
ਆਪਣੀ ਸੰਗੀਤ ਕਲਾ ਦੇ ਜੌਹਰ ਦਿਖਾਉਂਦੇ ਹੋਏ ਸਾਂਝ ਕੌਰ ਜੌੜਾ ਅਤੇ ਅਮਰਜੀਤ ਸਿੰਘ
