ਪੰਜਾਬੀ ਭਾਸ਼ਾ ਦੇ ਵਿਕਾਸ ਲਈ -ਪੰਜਾਬ ਸਰਕਾਰ ਦਾ 10 ਅਕਤੂਬਰ 2023 ਦਾ -ਸ਼ਲਾਘਾਯੋਗ ਹੁਕਮ

ਹਿਲਾਂ ਜ਼ਾਇਦਾਦ ਦੀ ਮਾਲਕੀ ਤਬਦੀਲ ਕਰਦੇ ਸਮੇਂ ਜਿਹੜੇ ਦਸਤਾਵੇਜ਼, ਜਿਵੇਂ ਕਿ ਵਿਕਰੀ-ਨਾਮਾ, ਤਿਆਰ ਕੀਤੇ ਜਾਂਦੇ ਸਨ ਉਹਨਾਂ ਵਿਚ ਅੱਧੇ ਨਾਲੋਂ ਵੱਧ ਸ਼ਬਦ ਫ਼ਾਰਸੀ ਭਾਸ਼ਾ ਦੇ ਵਰਤੇ ਜਾਂਦੇ ਸਨ। ਇਹ ਦਸਤਾਵੇਜ ਵਕੀਲਾਂ ਤੱਕ ਨੂੰ ਸਮਝ ਨਹੀਂ ਸੀ ਆਉਂਦੇ।
ਲੋਕਾਂ ਦੀ ਸਹੂਲਤ ਨੂੰ ਧਿਆਨ ਰੱਖਦੇ ਹੋਏ, ਪੰਜਾਬ ਸਰਕਾਰ ਵੱਲੋਂ 10 ਅਕਤੂਬਰ 2023 ਨੂੰ ਇੱਕ ਹੁਕਮ ਜਾਰੀ ਕਰਕੇ, ਪੰਜਾਬ ਦੇ ਸਾਰੇ ਸੰਬੰਧਿਤ ਅਧਿਕਾਰੀਆਂ ਅਤੇ ਸਬ- ਰਜਿਸਟਰਾਰਾਂ ਨੂੰ, ਅੱਗੋਂ ਤੋਂ ਵਸੀਕਿਆਂ ਵਿੱਚ ਪੰਜਾਬੀ ਭਾਸ਼ਾ ਦੇ ਸੌਖੇ ਸ਼ਬਦ ਵਰਤਣ ਦੀ ਹਦਾਇਤ ਕੀਤੀ ਗਈ ਹੈ। ਇਹ ਹੁਕਮ ਜਾਰੀ ਕਰਦੇ ਸਮੇਂ ਪੰਜਾਬ ਸਰਕਾਰ ਵੱਲੋਂ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇੱਕ ਹੋਰ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਹੈ। ਵਸੀਕਾ ਨਵੀਸਾਂ ਦੀ ਸਹੂਲਤ ਲਈ, ਹੁਕਮ ਦੇ ਨਾਲ ਸੌਖੀ ਭਾਸ਼ਾ ਵਿੱਚ ਲਿਖਿਆ ਵਿਕਰੀ ਨਾਮਾ/ ਬੈ ਨਾਮਾ ਵੀ ਨੱਥੀ ਕੀਤਾ ਗਿਆ ਹੈ।
ਇਸ ਹੁਕਮ ਤੇ ਵਸੀਕਾ ਨਵੀਸਾਂ ਅਤੇ ਸਬੰਧਤ ਅਧਿਕਾਰੀਆਂ ਨੇ ਪਾਲਨਾ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ‌ ਹੁਣ ਵਸੀਕੇ ਸੌਖੀ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਂਦੇ ਹਨ।
ਇਸ ਹੁਕਮ ਦਾ ਲਿੰਕ:

https://punjabibpb.com/wp-content/uploads/2025/06/Punjabi-language-notification-for-Registration.pdf