ਇਸ ਪੂਰੇ ਸਮਾਗਮ ਦੀ ਰਿਪੋਰਟ ਦਾ ਲਿੰਕ
https://punjabibpb.com/ਪੋਸਟਰ-ਬਣਾਉਣ-ਅਤੇ-ਨਿਬੰਧ-ਲਿਖ/
ਦੂਰ ਦੁਰਾਡੇ ਬੈਠੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਰੁਚੀ ਪੈਦਾ ਕਰਨ ਅਤੇ ਪਹਿਲਾਂ ਹੀ ਮਾਂ ਬੋਲੀ ਦੀ ਚੜ੍ਹਤ ਲਈ ਜੂਝ ਰਹੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ, ਤਜਰਬੇ ਦੇ ਤੌਰ ਤੇ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕਨੈਡਾ ਵੱਲੋਂ ‘ਨਕਲੀ ਬੁੱਧੀਮਤਾ ਦਾ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਭਾਵ -Effect of AI on the development of Punjabi language)’ ਵਿਸ਼ੇ ਤੇ ਪੋਸਟਰ ਬਣਾਉਣ ਅਤੇ ਨਿਬੰਧ ਲਿਖਣ ਲਈ ਇੱਕ ਆਨਲਾਈਨ ਮੁਕਾਬਲਾ ਕਰਵਾਇਆ ਗਿਆ।
ਆਸ ਤੋਂ ਕਿਤੇ ਵੱਧ, ਇਸ ਨਿਵੇਕਲੇ ਅਤੇ ਔਖੇ ਵਿਸ਼ੇ ਤੇ 28 ਵਿਦਿਆਰਥੀਆਂ ਨੇ ਨਿਬੰਧ ਲਿਖੇ ਅਤੇ ਪੋਸਟਰ ਬਣਾਏ। ਭਾਈਚਾਰੇ ਦੀ ਟੀਮ ਦਾ ਇਸ ਗੱਲ ਨੇ ਬਹੁਤ ਉਤਸ਼ਾਹ ਵਧਾਇਆ ਕਿ ਪੰਜਾਬ ਦੇ ( ਅਬੋਹਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ) ਨਾਲ ਨਾਲ ਹਰਿਆਣਾ ਦੇ (ਯਮੁਨਾ ਨਗਰ) ਅਤੇ ਹਿਮਾਚਲ ਪ੍ਰਦੇਸ਼ ਦੇ (ਮੰਡੀ) ਵਿਦਿਆਰਥੀਆਂ ਨੇ ਵੀ ਇਸ ਮੁਕਾਬਲੇ ਵਿੱਚ ਹਾਜ਼ਰੀ ਲਗਵਾਈ। ਮੁਕਾਬਲੇ ਵਿੱਚ ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਉਤਸ਼ਾਹ ਦਿਖਾਇਆ ਅਤੇ ਆਈ.ਆਈ.ਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਵੀ। ਇਹ ਹੈਰਾਨੀ ਵਾਲੀ ਗੱਲ ਹੈ ਕਿ 28 ਵਿੱਚੋਂ 27 ਲੜਕੀਆਂ ਹਨ।
