ਗੀਤਕਾਰ ਅਤੇ ਗਾਇਕ -ਧਰਮੀ ਤੂੰਗਾਂ ਦਾ ਸਤਿਕਾਰ

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ -ਗੀਤਕਾਰ ਅਤੇ ਗਾਇਕ ਧਰਮੀ ਤੂੰਗਾਂ ਦਾ ਸਨਮਾਨ
ਸੰਗਰੂਰ ਨੇੜਲੇ ਪਿੰਡ ਤੂੰਗਾਂ ਵਿੱਚ, ਇੱਕ ਮੱਧ ਵਰਗੀ ਕਿਸਾਨ ਪਰਿਵਾਰ ਵਿੱਚ ਜਨਮੇ ਧਰਮੀ ਤੂੰਗਾਂ ਨੇ ਸੰਗਰੂਰ ਇਲਾਕੇ ਦੀ ਲੋਕ ਪੱਖੀ ਰਵਾਇਤ ਨੂੰ ਜਾਰੀ ਰੱਖਦੇ ਹੋਏ, ਦਬੇ ਕੁਚਲੇ ਵਰਗ ਨਾਲ ਸਬੰਧ ਰੱਖਦੇ ਲੋਕਾਂ ਦੇ ਦੁੱਖੜੇ ਬਿਆਨਦੇ ਗੀਤ ਲਿਖੇ ਵੀ ਅਤੇ ਗਾਏ ਵੀ। ਲੋਕਾਂ ਦੇ ਦਰਦਾਂ ਦੀ ਨਬਜ਼ ਫੜਨ ਦੀ ਯੋਗਤਾ ਰੱਖਣ ਵਾਲੇ ਹੋਣ ਕਾਰਨ, ਉਹਨਾਂ ਦੇ ਗੀਤਾਂ ਨੂੰ ਰਵਿੰਦਰ ਗਰੇਵਾਲ, ਮਿਸ ਪੂਜਾ, ਐਸ ਧਾਮੀ ਅਤੇ ਗੈਬੀ ਮਾਨ ਵਰਗੇ ਸਿਰ ਕੱਢ ਪੰਜਾਬੀ ਗਾਇਕਾਂ ਨੇ ਗਾਇਆ।
ਉਨ੍ਹਾਂ ਦੀ ‘ਕੁੜਤਾ ਟਾਕੀਆਂ ਵਾਲਾ’ ਪੁਸਤਕ ਨੂੰ ਸਾਹਿਤਕ ਹਲਕਿਆਂ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਤੂੰਗਾਂ ਦੀਆਂ ਇਹਨਾਂ ਸਾਹਿਤਕ ਸੇਵਾਵਾਂ ਦਾ ਮੁੱਲ ਪਾਉਂਦੇ ਹੋਏ, ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਆਪਣੇ ਗਿਆਰਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਉਨਾਂ ਨੂੰ ‘ਲੋਕ ਗਾਇਕ ਯਮਲਾ ਜੱਟ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।
ਨਾਲ ਹੀ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਅਤੇ ਪਸਾਰ ਲਈ ਪਾਏ ਯੋਗਦਾਨ ਲਈ ਉਹਨਾਂ ਦਾ ਸਤਿਕਾਰ ਕੀਤਾ ਗਿਆ।

ਧਰਮੀ ਤੂੰਗਾਂ ਦੀ ਗੀਤਕਾਰੀ ਦੇ ਕੁੱਝ ਨਮੂਨੇ

ਬਾਬਾ ਨਾਨਕ ਦਿਸਦਾ,

ਗਾਲ਼ ਨੀ ਕੱਢੀਦੀ,

ਸਕੇ ਭਾਈ,

ਤੇਰੀ ਮਿਹਰਬਾਨੀ ਨਾਲ,

ਮਾਂ ਬੋਲੀ

‘ਕੁੜਤਾ ਟਾਕੀਆਂ ਵਾਲਾ’

ਪੰਜਾਬ

ਵੇਲਾ

ਧਰਤੀ