ਦਵਿੰਦਰ ਸਿੰਘ ਘਟੌੜਾ – ਕਨੇਡਾ ਇਕਾਈ

ਦਵਿੰਦਰ ਸਿੰਘ ਘਟੌੜਾ -ਸੰਸਥਾਪਕ ਸੰਚਾਲਕ

ਕਨੇਡਾ ਵਿੱਚ ਦਵਿੰਦਰ ਸਿੰਘ ਘਟੌੜਾ ਆਪਣੀ ਪ੍ਰਬੰਧਕੀ ਯੋਗਤਾ ਕਾਰਨ ਜਾਣੇ ਜਾਂਦੇ ਹਨ। ਉਹਨਾਂ ਦੇ ਗਰਚਾ ਸਾਹਿਬ ਦੀ ਟੀਮ ਵਿੱਚ ਸ਼ਾਮਿਲ ਹੋ ਜਾਣ ਨਾਲ ਟੀਮ ਨੂੰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਕਰਨ ਵਿੱਚ ਵੱਡੀ ਸਹਾਇਤਾ ਮਿਲੀ। ਉਨਾਂ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਸਿਰਜੀ ਜਾਣ ਵਾਲੀ ਲਹਿਰ ਨੂੰ ਡਾਢਾ ਬਲ ਮਿਲਿਆ। ਉਨਾਂ ਦੇ ਸਹਿਯੋਗ ਕਾਰਨ ਸਾਲ 2018 ਵਿੱਚ ਕੀਤੇ ਜਾਣ ਵਾਲੇ ਚਾਰ ਵਿਸ਼ਵ ਪੰਜਾਬੀ ਸਮਾਗਮਾਂ ਲਈ ਧਨ ਵੀ ਇਕੱਠਾ ਹੋਇਆ ਅਤੇ ਲੋਕਾਂ ਵਿੱਚ ਪੰਜਾਬੀ ਪ੍ਰਤੀ ਜਾਗਰੂਕਤਾ ਵੀ ਪੈਦਾ ਹੋਈ। ਘਟੌੜਾ ਸਾਹਿਬ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਪੰਜਾਬ ਦੀਆਂ ਲਗਭਗ ਸਾਰੀਆਂ ਇਕਾਈਆਂ ਨਾਲ ਸੰਪਰਕ ਸਥਾਪਤ ਕਰਦੇ ਹਨ, ਇੱਥੋਂ ਦੀਆਂ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ, ਅਤੇ ਮੈਂਬਰਾਂ ਨੂੰ ਥਾਪੜਾ ਦਿੰਦੇ ਹਨ।
ਪਹਿਲੇ ਦਿਨ ਤੋਂ ਉਹ ਭਾਈਚਾਰੇ ਦੇ ਸੰਸਥਾਪਕ ਸੰਚਾਲਕ ਦੇ ਤੌਰ ਤੇ ਕਾਰਜ਼ਸ਼ੀਲ ਹਨ।