ਪੰਜਾਬੀ ਯੂਨੀਵਰਸਿਟੀ ਨੂੰ -ਕਾਨੂੰਨੀ ਨੋਟਿਸ

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵੀ ਕਾਨੂੰਨੀ ਨੋਟਿਸ ਜਾਰੀ

ਭਾਸ਼ਾ ਦੇ ਨਾਂ ਤੇ ਬਣੀ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅੱਧੇ ਤੋਂ ਵੱਧ ਦਫ਼ਤਰੀ ਅਤੇ ਅਕਾਦਮਿਕ ਕੰਮ ਕਾਜ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੁੰਦਾ ਹੈ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਾਲ 2019 ਤੋਂ ਯੂਨੀਵਰਸਿਟੀ ਨੂੰ ਆਪਣੇ ਪੰਜਾਬੀ ਪ੍ਰਤੀ ਫਰਜ ਨਿਭਾਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਪਰ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਆਖ਼ਰੀ ਚਿੱਠੀ 25 ਜਨਵਰੀ 2025 ਨੂੰ ਲਿਖੀ ਗਈ। ਇਸ ਚਿੱਠੀ ਤੇ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਅਖੀਰ ਭਾਈਚਾਰੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸੁਨੈਨਾ ਅਤੇ ਐਡਵੋਕੇਟ ਨਿਖਲ ਥੰਮਨ ਜੀ ਰਾਹੀਂ, ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਨੂੰ ਮਿਤੀ 13.09.25 ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ ਹੈ। ਜੇ ਇਸ ਕਾਨੂੰਨੀ ਨੋਟਿਸ ਉਪਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਭਾਈਚਾਰੇ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਲੋਕ ਹਿੱਤ ਜਾਚਿਕਾ ਦਾਇਰ ਕੀਤੀ ਜਾਵੇਗੀ।

ਮਿਤੀ 25.01.2025 ਦਾ ਲਿੰਕ:

https://punjabibpb.com/wp-content/uploads/2025/09/To-VC-Pbi-Unv-dt-25.1.25-Sighned.pdf

ਕਾਨੂੰਨੀ ਨੋਟਿਸ ਮਿਤੀ 13.09.2025 ਦਾ ਲਿੰਕ:

https://punjabibpb.com/wp-content/uploads/2025/09/PUNJABI-UNI-LEGAL-NOTICE-13.9.25.pdf