ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ)
ਨੌਵਾਂ ਸਮਾਗਮ: ਮਾਲਵਾ ਕਾਲਜ ਬੌਂਦਲੀ, ਸਮਰਾਲਾ ਵਿੱਚ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਨੌਵਾਂ ਸਮਾਗਮ ਮਾਲਵਾ ਕਾਲਜ ਬੌਂਦਲੀ, ਸਮਰਾਲਾ ਵਿੱਚ ਕੀਤਾ ਗਿਆ।
ਪੰਜਾਬੀ ਭਾਸ਼ਾ ਵਿਚ ਸਾਹਿਤ ਸਿਰਜਣ, ਇਸ ਦੇ ਸ਼ੁੱਧ ਉਚਾਰਨ, ਪੰਜਾਬੀ ਵਿੱਚ ਸੁੰਦਰ ਲਿਖਾਈ ਅਤੇ ਗਾਇਨ ਕਰਨ ਵਿੱਚ ਪਹਿਲੀ ਥਾਂ ਪ੍ਰਾਪਤ ਕਰਨ ਵਾਲੀਆਂ ਪੰਜ ਵਿਦਿਅਰਥਣਾਂ ਨਵਜੋਤ ਕੌਰ, ਰਜਿੰਦਰ ਕੌਰ, ਅਨਮੋਲ ਕੌਰ, ਜਸ਼ਨਪ੍ਰੀਤ ਕੌਰ ਅਤੇ ਜੀਵਨਜੋਤ ਕੌਰ ਅਤੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਭਾਈਚਾਰੇ ਵੱਲੋਂ ਮੈਡਲ, ਸਨਮਾਨ ਪੱਤਰ, ਪੁਸਤਕਾਂ ਦੇ ਸੈੱਟ ਅਤੇ ਬੈਗ ਨਾਲ ਸਨਮਾਨਿਤ ਕੀਤਾ ਗਿਆ।
aa

ਇੱਕਲੇ ਇੱਕਲੇ ਵਿਦਿਆਰਥੀ ਦੇ ਸਨਮਾਨ ਦੇ ਯਾਦਗਾਰੀ ਪਲ






ਪ੍ਰਧਾਨਗੀ ਮੰਡਲ ਵਿਚ ਸ਼ਸ਼ੋਭਿਤ ਹਨ ਪ੍ਰਿੰਸੀਪਲ ਹਰਿੰਦਰ ਕੌਰ, ਨਿਰਮਲ ਸਿੰਘ ਔਟਵਾ, ਮਿੱਤਰ ਸੈਨ ਮੀਤ ਅਤੇ ਸੁਖਇੰਦਰਪਾਲ ਸਿੰਘ

ਵਿਦਿਆਰਥੀ


‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜਾ ਮਨਾਉਣ ਦਾ ਮਹੱਤਵ’:
ਇਸ ਵਿਸ਼ੇ ਤੇ ਕੀਤੀ ਗਈ ਸੰਖੇਪ ਗੱਲਬਾਤ ਵਿੱਚ ਪ੍ਰੋਫੈਸਰ ਅਮਨਪ੍ਰੀਤ ਕੌਰ ਵੱਲੋਂ ‘ਇਸ ਦਿਹਾੜੇ ਦੇ ਇਤਿਹਾਸਿਕ ਪਿਛੋਕੜ‘, ਮਿੱਤਰ ਸੈਨ ਮੀਤ ਵੱਲੋਂ ‘ਮਾਂ ਬੋਲੀ ਪੰਜਾਬੀ ਦੀ ਪੰਜਾਬ ਵਿੱਚ ਵਰਤਮਾਨ ਸਥਿਤੀ‘, ਕੈਨੇਡਾ ਤੋਂ ਆਏ ਨਿਰਮਲ ਸਿੰਘ ਵੱਲੋਂ ‘ਕੈਨੇਡਾ ਵਿੱਚ ਪੰਜਾਬੀ ਦੀ ਉਤਸ਼ਾਹਜਨਕ ਸਥਿਤੀ‘ ਅਤੇ ਸੁਖਿੰਦਰ ਪਾਲ ਸਿੰਘ ਸਿੱਧੂ ਵੱਲੋਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਵੱਲੋਂ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਅਤੇ ਹੋਈਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਿੰਦਰਜੀਤ ਸਿੰਘ ਕਲੇਰ ਅਤੇ ਪ੍ਰਿੰਸੀਪਲ ਡਾਕਟਰ ਹਰਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਲਈ ਪ੍ਰੇਰਿਆ ਗਿਆ।




ਵਿਦਿਆਰਥੀਆਂ ਦੇ ਨਾਲ ਨਾਲ, ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਵਾਲੇ ਅਧਿਆਪਕਾਂ ਪ੍ਰੋ ਹਰਜਿੰਦਰਜੀਤ ਸਿੰਘ ਕਲੇਰ, ਪ੍ਰਿੰਸੀਪਲ ਹਰਿੰਦਰ ਕੌਰ ਅਤੇ ਪ੍ਰੋ ਅਮਨਪ੍ਰੀਤ ਕੌਰ ਦਾ ਵੀ ਭਾਈਚਾਰੇ ਵਲੋਂ ਸਨਮਾਨ ਕੀਤਾ ਗਿਆ।



ਕਾਲਜ ਵਲੋਂ ਵੀ ਆਏ ਮਹਿਮਾਨਾਂ ਦਾ ਸਤਿਕਾਰ ਕੀਤਾ ਗਿਆ।



ਸਮਾਗਮ ਦੀ ਰੂਹੇ ਰਵਾਂ ਪ੍ਰੋ ਅਮਨਪ੍ਰੀਤ ਕੌਰ

ਮੀਡੀਆ ਸਹਿਯੋਗ
