ਸੱਤਵਾਂ ਸਮਾਗਮ: ਸਕੂਲ ਆਫ ਐਮੀਨੈਂਸ ਭਸੋੜ
————————————-
ਸਕੂਲੀ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੇ ਉਪਰਾਲੇ ਵਜੋਂ
ਸੱਤਵਾਂ ਸਮਾਗਮ ਸਕੂਲ ਆਫ਼ ਐਮੀਨੈਂਸ ਭਸੌੜ ਵਿੱਚ ਆਯੋਜਿਤ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, 76ਵੇਂ ਗਣਤੰਤਰ ਦਿਵਸ (26 ਜਨਵਰੀ) ਤੇ, ਬੱਚਿਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਆਰੰਭੀ ਗਈ ਸਮਾਗਮਾਂ ਦੀ ਲੜੀ ਦਾ ਸੱਤਵਾਂ ਸਮਾਗਮ , ਸਿਪਾਹੀ ਜਸਵੰਤ ਸਿੰਘ ਸਕੂਲ ਆਫ਼ ਐਮੀਨੈਂਸ ਪਿੰਡ ਭਸੌੜ, ਧੂਰੀ ਵਿੱਚ ਕੀਤਾ ਗਿਆ।
ਸਮਾਗਮ ਦਾ ਪਹਿਲਾ (ਸਨਮਾਨ) ਪੱਖ
ਇਸ ਸਕੂਲ ਦੇ ਸਾਹਿਤ-ਸਿਰਜਣ, ਪੰਜਾਬੀ ਸ਼ੁੱਧ ਉਚਾਰਨ, ਗਾਇਨ ਅਤੇ ਸੁੰਦਰ ਲਿਖਾਈ ਲਈ ਸਕੂਲ ਦੇ 6 ਵਿਦਿਆਰਥੀਆਂ ਰਣਦੀਪ ਕੌਰ (ਮਿਡਲ ਵਿਭਾਗ) , ਰੋਸ਼ਨ ਲਾਲ ਤਿਵਾੜੀ (ਮਿਡਲ ਵਿਭਾਗ) , ਜਗਵੀਰ ਸਿੰਘ ਕੈਂਥ (ਹਾਈ ਵਿਭਾਗ), ਸਿਮਰਨ ਕੌਰ (ਹਾਈ ਵਿਭਾਗ), ਨਫੀਸਾ਼ ਅਲੀ (ਸੈਕੰਡਰੀ ਵਿਭਾਗ) ਅਤੇ ਅੰਜੂ ਰਾਣੀ (ਸੈਕੰਡਰੀ ਵਿਭਾਗ) ਦਾ ਪ੍ਰਮਾਣ ਪੱਤਰਾਂ , ਮੈਡਲਾਂ , ਪੰਜਾਬੀ ਪੈਂਤੀ ਅਖਰੀ ਕਲਿਪ ਬੋਰਡਾਂ , ਸਕੂਲ ਬੈਗਾਂ ਅਤੇ ਜਾਣਕਾਰੀ ਭਰਪੂਰ ਕਿਤਾਬਾਂ ਦੇ ਸੈੱਟਾਂ ਦੇ ਨਾਲਸਨਮਾਨ ਕੀਤਾ ਗਿਆ।
ਕਵਿਤਾ ਸਿਰਜਣ ਵਿਚ ਹੱਥ ਅਜਮਾਉਣ ਵਾਲੇ ਜਸਵੀਰ ਸਿੰਘ, ਅਨਿਕੇਤ ਸਿੰਘ, ਕਰਨਵੀਰ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।


ਇੱਕਲਾ ਇੱਕਲਾ ਵਿਦਿਆਰਥੀ ਸਨਮਾਨ ਪ੍ਰਾਪਤ ਕਰਦੇ ਹੋਏ






ਸਕੂਲ ਅਤੇ ਗਰਾਮ ਪੰਚਾਇਤ ਵਲੋਂ ਵੀ ਭਾਈਚਾਰੇ ਦੇ ਕਾਰਕੂਨਾਂ ਦਾ ਭਰਵਾਂ ਸਤਿਕਾਰ ਕੀਤਾ ਗਿਆ




ਭਾਈਚਾਰੇ ਵਲੋਂ ਇਸ ਉਪਰਾਲੇ ਦੀ ਰੂਹੇ ਰਵਾਂ ਪ੍ਰਿੰਸੀਪਲ ਅਰਜਿੰਦਰ ਪਾਲ ਸਿੰਘ ਨੂੰ ਵੀ ਸਤਿਕਾਰਤ ਕੀਤਾ ਗਿਆ।

ਸਕੂਲ ਵਲੋਂ ਗਰਾਮ ਪੰਚਾਇਤ ਅਤੇ ਭਾਈਚਾਰਾ ਟੀਮ ਦਾ ਸਵਾਗਤ

ਸਮਾਗਮ ਦਾ ਦੂਜਾ (ਕਲਾ ਪ੍ਰਦਰਸ਼ਨ ਅਤੇ ਚਿੰਤਨ) ਪੱਖ
ਗੈਰ ਰਸਮੀ ਪ੍ਰਧਾਨਗੀ ਮੰਡਲ

ਉਤਸ਼ਾਹ ਨਾਲ ਭਰੇ ਵਿਦਿਆਰਥੀ



ਵਿਦਿਆਰਥੀ ਆਪਣੀ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ








ਮਾਂ ਬੋਲੀ ਦੀ ਮਹੱਤਤਾ ਅਤੇ ਇਸ ਨੂੰ ਪੇਸ਼ ਚੁਨੌਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਅਰਜਿੰਦਰ ਪਾਲ ਸਿੰਘ, ਮਿੱਤਰ ਸੈਨ ਮੀਤ ਅਤੇ ਮੂਲ ਚੰਦ ਸ਼ਰਮਾ



ਸਮਾਗਮ ਨੂੰ ਸੁਚੱਜਤਾ ਨਾਲ ਚਲਾਉਣ ਵਾਲੇ ਮੈਡਮ ਨੀਲਮ ਜਿੰਦਲ

