ਵਿਨੀਪੈੱਗ ਦੇ ‘ਰੇਡੀਓ ਆਵਾਜ਼’ ਤੇ -23 ਜੂਨ 2018 ਨੂੰ ਗਲਬਾਤ

ਵੈਨਕੂਵਰ ਵਾਂਗ ਵਿਨੀ ਪੈਗ ਦੇ ਪ੍ਰਬੰਧਕਾਂ ਨੇ ਵੀ ਟੀਵੀ ਚੈਨਲਾਂ ਅਤੇ ਰੇਡੀਓ ਸਟੇਸ਼ਨ ਨਾਲ ਸੰਪਰਕ ਕੀਤਾ ਹੋਇਆ ਸੀ। ਸਭ ਤੋਂ ਪਹਿਲਾਂ ਰੇਡੀਓ ਆਵਾਜ਼ ਤੋਂ ਗੱਲਬਾਤ ਦਾ ਸੱਦਾ ਆਇਆ। ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਤੇ ਉਨ੍ਹਾਂ ਹੱਲ ਵਾਰੇ ਪਹਿਲਾਂ ਹੀ ਵੈਨਕੂਵਰ ਵਿੱਚ ਬਹੁਤ ਗੱਲਾਂ ਬਾਤਾਂ ਹੋ ਚੁੱਕੀਆਂ ਸਨ। ਮੈਨੂੰ ਸਮਝ ਨਹੀਂ ਸੀ ਆ ਰਹੀ ਤੇ ਹੁਣ ਗੱਲਬਾਤ ਵਿੱਚ ਨਵਾਂ ਕੀ ਕਹਾਂਗੇ।

              ਪਰ ਸਾਡੀ ਇਸ ਮਜਬੂਰੀ ਦਾ ਅਹਿਸਾਸ ਸ਼ਾਇਦ ‘ਰੇਡੀਓ ਅਵਾਜ਼’ ਦੇ ਸੀਨੀਅਰ ਮੇਜ਼ਬਾਨ ਐਮ.ਪੀ.ਸਿੰਘ ਨੂੰ ਪਹਿਲਾਂ ਹੀ ਸੀ। ਉਹ ਘਰੋਂ ਚੰਗਾ ਹੋਮ ਵਰਕ ਕਰਕੇ ਆਏ ਸਨ। ਆਪਣੀ ਕਲਾ ਦੇ ਜੌਹਰ ਦਿਖਾ ਕੇ, ਉਨਾਂ ਨੇ ਖਾਲੀ ਖੁਹਾਂ ਵਿਚੋਂ ਵੀ ਅੰਮ੍ਰਿਤ ਦੀਆਂ ਗਾਗਰਾਂ ਕੱਢ ਲਈਆਂ। ਇਸ ਗੱਲਬਾਤ ਦੀ ਰੀਕਾਰਡਿੰਗ ਦੀ ਤਕਨੀਕੀ ਜਿੰਮੇਵਾਰੀ ਵਹਿ ਕੁ ਸਾਲਾਂ, ਦੇ ਸੰਭਾਵਨਾ-ਭਰਪੂਰ ਆਰਰਿਸਟ ਪਾਹੁਲ ਪ੍ਰੀਤ ਸਿੰਘ (ਜੋ ਉਸ ਸਮੇਂ ਯੂਨੀਵਰਸਿਟੀ ਦਾ ਵਿਦਿਆਰਥੀ ਹੀ ਸੀ) ਦੀ ਸੀ। ਉਨ੍ਹਾਂ ਨੇ ਵੀ ਆਪਣੀ ਜਿੰਮੇਵਾਰੀ ਨੂੰ ਬਾਖੁਬੀ ਨਿਭਾਇਆ।

23 ਜੂਨ 2018 ਨੂੰ ਹੋਈ ਇਸ ਸੁਨਣਯੋਗ ਇਸ ਗੱਲਬਾਤ ਦਾ ਲਿੰਕ ਹੈ: https://www.facebook.com/radioawazwinnipeg/videos/2098377106842186/UzpfSTEwMDAwMzQ4MzUyMzQ2NDoxNjEwMDgwNjQyNDUxMzcx/