Post Views: 153
ਪੋਸਟਰ ਬਣਾਉਣ ਅਤੇ ਨਿਬੰਧ ਲਿਖਣ ਲਈ ਮੁਕਾਬਲੇ
ਦੂਰ ਦੁਰਾਡੇ ਬੈਠੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਰੁਚੀ ਪੈਦਾ ਕਰਨ ਅਤੇ ਪਹਿਲਾਂ ਹੀ ਮਾਂ ਬੋਲੀ ਦੀ ਚੜ੍ਹਤ ਲਈ ਜੂਝ ਰਹੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ, ਤਜਰਬੇ ਦੇ ਤੌਰ ਤੇ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕਨੈਡਾ ਵੱਲੋਂ ‘ਨਕਲੀ ਬੁੱਧੀਮਤਾ ਦਾ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਭਾਵ -Effect of AI on the development of Punjabi language)’ ਵਿਸ਼ੇ ਤੇ ਪੋਸਟਰ ਬਣਾਉਣ ਅਤੇ ਨਿਬੰਧ ਲਿਖਣ ਲਈ ਇੱਕ ਆਨਲਾਈਨ ਮੁਕਾਬਲਾ ਕਰਵਾਇਆ ਗਿਆ।
ਆਸ ਤੋਂ ਕਿਤੇ ਵੱਧ, ਇਸ ਨਿਵੇਕਲੇ ਅਤੇ ਔਖੇ ਵਿਸ਼ੇ ਤੇ 28 ਵਿਦਿਆਰਥੀਆਂ ਨੇ ਨਿਬੰਧ ਲਿਖੇ ਅਤੇ ਪੋਸਟਰ ਬਣਾਏ। ਭਾਈਚਾਰੇ ਦੀ ਟੀਮ ਦਾ ਇਸ ਗੱਲ ਨੇ ਬਹੁਤ ਉਤਸ਼ਾਹ ਵਧਾਇਆ ਕਿ ਪੰਜਾਬ ਦੇ ( ਅਬੋਹਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ) ਨਾਲ ਨਾਲ ਹਰਿਆਣਾ ਦੇ (ਯਮੁਨਾ ਨਗਰ) ਅਤੇ ਹਿਮਾਚਲ ਪ੍ਰਦੇਸ਼ ਦੇ (ਮੰਡੀ) ਵਿਦਿਆਰਥੀਆਂ ਨੇ ਵੀ ਇਸ ਮੁਕਾਬਲੇ ਵਿੱਚ ਹਾਜ਼ਰੀ ਲਗਵਾਈ। ਮੁਕਾਬਲੇ ਵਿੱਚ ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਉਤਸ਼ਾਹ ਦਿਖਾਇਆ ਅਤੇ ਆਈ.ਆਈ.ਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਵੀ। ਇਹ ਹੈਰਾਨੀ ਵਾਲੀ ਗੱਲ ਹੈ ਕਿ 28 ਵਿੱਚੋਂ 27 ਲੜਕੀਆਂ ਹਨ।
ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਕਪੂਰਥਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੇ ਸਹਿਯੋਗ ਨਾਲ ਇਹਨਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਦੋਹਾਂ ਕਾਲਜਾਂ ਦੇ 10-10 ਵਿਦਿਆਰਥੀਆਂ ਨੇ ਪੋਸਟਰ ਬਣਾਏ ਅਤੇ ਨਿਬੰਧ ਲਿਖੇ। ਕੁੱਝ ਵਿਦਿਆਰਥੀਆਂ ਨੇ ਦੋਹਾਂ ਮੁਕਾਬਲਿਆਂ ਵਿਚ ਹਿੱਸਾ ਲਿਆ।
ਬਾਰਵਾਂ ਸਮਾਗਮ -ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫਾਰ ਵੀਮੈਨ ਕਪੂਰਥਲਾ ਦੇ ਵਿਦਿਆਰਥੀਆਂ ਦੇ ਸਨਮੁਖ
ਕਿਉਂਕਿ ਇਸ ਮੁਕਾਬਲੇ ਵਿੱਚ ਯੋਗਦਾਨ ਪਾਉਣ ਲਈ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫਾਰ ਵੀਮੈਨ ਕਪੂਰਥਲਾ ਦੇ ਦਸ ਵਿਦਿਆਰਥੀਆਂ (ਨਿਬੰਧ ਲਈ: ਪਰਭਨੂਰ ਕੌਰ, ਜਸਮੀਤ ਕੌਰ, ਸਿਮਰਨਜੀਤ ਕੌਰ, ਅਰਸ਼ਦੀਪ ਕੌਰ, ਪ੍ਰੀਆ, ਅਮਨਦੀਪ ਕੌਰ ਅਤੇ ਸੁਮਨਪ੍ਰੀਤ ਕੌਰ ,ਅਤੇ ਪੋਸਟਰ ਲਈ: ਜਸਮੀਤ ਕੌਰ, ਕਿਰਨਜੀਤ ਕੌਰ, ਵਰਨਜੀਤ ਕੌਰ ਅਤੇ ਅਵਨੀਤ ਕੌਰ ਵਿਦਿਆਰਥੀਆਂ) ਨੂੰ, (ਪ੍ਰਮਾਣ ਪੱਤਰਾਂ, ਮੈਡਲਾਂ ਅਤੇ ਪੁਸਤਕਾਂ ਨਾਲ) ਸਨਮਾਨਿਤ ਕੀਤਾ ਜਾਣਾ ਸੀ ਇਸ ਲਈ ਭਾਈਚਾਰੇ ਦੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਮਿਲ ਕੇ, ਆਪਣੇ ਹੱਥੀਂ ਸਨਮਾਨਿਤ ਕੀਤਾ ਜਾਵੇ। ਇਹੋ ਇੱਛਾ, ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਲੀ, ਪੰਜਾਬੀ ਵਿਭਾਗ ਦੀ ਸੁਘੜ ਅਧਿਆਪਕਾ ਪ੍ਰੋ ਸਪਨਾ ਸੈਣੀ ਅਤੇ ਪ੍ਰਿੰਸੀਪਲ ਮਨਜੀਤ ਕੌਰ ਦੀ ਵੀ ਸੀ। ਜਿਕਰ ਯੋਗ ਹੈ ਕਿ ਜਸਮੀਤ ਕੌਰ ਨੇ ਦੋਵੇਂ ਮੁਕਾਬਲਿਆਂ ਵਿੱਚ ਹਿੱਸਾ ਲਿਆ।
5 ਮਈ 2025 ਨੂੰ ਭਾਈਚਾਰੇ ਦੀ ਟੀਮ ਦੇ ਚਾਰ ਮੈਂਬਰਾਂ (ਮਿੱਤਰ ਸੈਨ ਮੀਤ, ਨਿਰਮਲ ਸਿੰਘ ਔਟਵਾ, ਦਵਿੰਦਰ ਸਿੰਘ ਸੇਖਾ ਅਤੇ ਮੇਜਰ ਸਿੰਘ ਛੀਨਾ) ਨੇ ਕਾਲਜ ਜਾ ਕੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪ੍ਰਸਾਰ ਲਈ ਯਤਨਸ਼ੀਲ ਵਿਦਿਆਰਥੀਆਂ ਦੇ ਨਾਲ ਨਾਲ ਪ੍ਰੋ ਸਪਨਾ ਸੈਣੀ ਅਤੇ ਪ੍ਰਿੰਸੀਪਲ ਮਨਜੀਤ ਕੌਰ ਦਾ ਵੀ ਸਤਿਕਾਰ ਕੀਤਾ।
ਸਾਰੇ ਸਨਮਾਨਿਤ ਵਿਦਿਆਰਥੀਆਂ ਦੀ ਸਾਂਝੀ ਯਾਦਗਾਰੀ ਤਸਵੀਰ
ਦੋਵੇਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਵਿਦਿਆਰਥਣ ਜਸਮੀਤ ਕੌਰ ।
ਇਕੱਲੇ ਇਕੱਲੇ ਵਿਦਿਆਰਥੀ ਦਾ ਸਨਮਾਨ
ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਪ੍ਰਿੰਸੀਪਲ ਮਨਜੀਤ ਕੌਰ ਅਤੇ ਪੰਜਾਬੀ ਵਿਭਾਗ ਵਿਭਾਗ ਦੀ ਅਧਿਆਪਕਾ ਸਪਨਾ ਸੈਣੀ ਜੀ ਦਾ ਸਨਮਾਨ।
(1) ਪ੍ਰਿੰਸੀਪਲ ਮਨਜੀਤ ਕੌਰ
ccc
(2) ਪੰਜਾਬੀ ਵਿਭਾਗ ਵਿਭਾਗ ਦੀ ਅਧਿਆਪਕਾ ਸਪਨਾ ਸੈਣੀ
ਭਾਈਚਾਰੇ ਦੀ ਟੀਮ, ਪ੍ਰਿੰਸੀਪਲ ਅਤੇ ਸਟਾਫ਼
ਵਿਦਿਆਰਥੀਆਂ ਦੀ ਭਰਪੂਰ ਹਾਜ਼ਰੀ