ਸਿਆਸੀ ਧਿਰਾਂ ਤੱਕ ਪਹੁੰਚ

ਦਸੰਬਰ 2018 ਵਿੱਚ, ਉਸ ਸਮੇਂ ਦੀ ਵਿਰੋਧੀ ਧਿਰ ਵੱਲੋਂ ਇੱਕ ਇਨਸਾਫ਼ ਮਾਰਚ ਪੰਜਾਬ ਭਰ ਵਿੱਚ ਕੱਢਿਆ ਗਿਆ ਸੀ। ਇਸ ਮਾਰਚ ਦੀ ਅਗਵਾਹੀ ਵਿਧਾਇਕ ਸੁਖਪਾਲ ਸਿੰਘ ਖਾਹਿਰਾ ਕਰ ਰਹੇ ਸਨ।

10 ਦਸੰਬਰ ਨੂੰ ਇਹ ਮਾਰਚ ਮਾਨਸਾ ਪਹੁੰਚਿਆ। ਮਾਨਸਾ ਇਕਾਈ ਵੱਲੋਂ ਇੱਕ ਬੇਨਤੀ ਪੱਤਰ ਸੁਖਪਾਲ ਸਿੰਘ ਖਹਿਰਾ ਨੂੰ ਦਿੱਤਾ ਗਿਆ।

13 ਦਸੰਬਰ ਨੂੰ ਇਹ ਮਾਰਚ ਜਦੋਂ ਸੰਗਰੂਰ ਪਹੁੰਚਿਆ ਤਾਂ ਸੰਗਰੂਰ ਇਕਾਈ ਵੱਲੋਂ ਵੀ ਬੇਨਤੀ ਪੱਤਰ ਦਿੱਤਾ ਗਿਆ।

 ਮਾਰਚ ਦੀ ਸਮਾਪਤੀ ਸਮੇਂ, 19 ਦਸੰਬਰ ਨੂੰ, ਪਟਿਆਲਾ ਵਿਖੇ ਵੱਡਾ ਇਕੱਠ ਹੋਇਆ। ਪੰਜਾਬ ਇਕਾਈ ਦੇ ਕਾਰਕੁਨਾਂ ਨੇ ਪਟਿਆਲੇ ਜਾ ਕੇ, ਪੰਜਾਬੀ ਭਾਸ਼ਾ ਨੂੰ ਸਰਕਾਰੀ ਦਰਬਾਰੇ ਬਣਦਾ ਹੱਕ ਦਵਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਮੰਗ ਰੱਖੀ।