ਵੀਹਵਾਂ ਸਮਾਗਮ -ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿੱਚ

ਵੀਹਵਾਂ ਸਮਾਗਮ -ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿੱਚ 25 ਫਰਵਰੀ 2026 ਨੂੰ  

ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਚੱਲ ਰਹੀ ਲੜੀ ਦਾ ਵੀਹਵਾਂ

ਅਤੇ  

ਅੰਤਰਰਾਸ਼ਟਰੀ ਮਾਂ ਬੋਲੀ ਪੰਜਾਬੀ (ਦਿਵਸ)ਮਹੀਨੇ ਦਾ ਪੰਜਵਾਂ ਸਮਾਗਮ

 ਹਰ ਸਾਲ 21 ਫਰਵਰੀ ਨੂੰ ਸਾਰੇ ਸੰਸਾਰ ਵਿੱਚ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਮਹਿਸੂਸ ਕੀਤਾ ਗਿਆ ਕਿ ਇੱਕ ਦਿਹਾੜੀ ਵਿੱਚ ਮਾਤ ਭਾਸ਼ਾ ਬਾਰੇ ਲੋਕਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਾਫੀ ਨਹੀਂ ਹੈ। ਇਸ ਲਈ ਭਾਈਚਾਰੇ ਵੱਲੋਂ ਫਰਵਰੀ ਦੇ ਪੂਰੇ ਮਹੀਨੇ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਦੀ ਮਹੱਤਤਾ, ਉਸ ਦੀ ਵਰਤਮਾਨ ਸਥਿਤੀ ਅਤੇ ਇਸ ਨੂੰ ਟੀਸੀ ਤੇ ਲਿਜਾਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਤੋਂ ਜਾਣੂ ਕਰਾਉਣ ਲਈ ਫਰਵਰੀ ਦੇ ਪੂਰੇ ਮਹੀਨੇ ਵਿੱਚ ਸਮਾਗਮ ਕੀਤੇ ਜਾਂਦੇ ਹਨ।

ਭਾਈਚਾਰੇ ਵੱਲੋਂ ਫਰਵਰੀ ਅਤੇ ਮਾਰਚ 2026 ਵਿੱਚ ਵੀ ਅਜਿਹੇ 6 ਸਮਾਗਮ ਕੀਤੇ ਗਏ।

ਸੱਦਾ ਪੱਤਰ

ਇਸ ਸਮਾਗਮ ਦੀ ਰੂਪ ਰੇਖਾ

ਸੰਖੇਪ ਪ੍ਰਧਾਨਗੀ ਮੰਡਲ

ਉਤਸਾਹ ਨਾਲ ਭਰੇ ਵਿਦਿਆਰਥੀ

ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਕਿਵੇਂ ਬਣਾਇਆ ਜਾਵੇ?’ ਵਿਸ਼ੇ ਤੇ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਇੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ

ਪ੍ਰੋਫੈਸਰ ਇੰਦਰਪਾਲ ਸਿੰਘ ਦੀ ਗੱਲਬਾਤ

ਮਿੱਤਰ ਸੈਨ ਮੀਤ ਦੀ ਗੱਲਬਾਤ

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦਾ ਵੀਹਵਾਂ ਸਮਾਗਮ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿੱਚ 26 ਫਰਵਰੀ 2026 ਨੂੰ  ਕੀਤਾ ਗਿਆ। ਸੁੰਦਰ ਲਿਖਾਈ, ਕਵਿਤਾ ਸਿਰਜਣ, ਕਵਿਤਾ ਉਚਾਰਨ, ਡਰਾਇੰਗ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ 6 ਵਿਦਿਆਰਥਣਾਂ (ਨਵਜੋਤ ਕੌਰ, ਮਨੀਸ਼ਾ ਦੇਵੀ, ਹਰਕਮਲਪ੍ਰੀਤ ਕੌਰ, ਜਸਮੀਨ ਕੌਰ, ਮਨਜੀਤ ਕੌਰ ਅਤੇ ਨੈਨਾ ਸ਼ਰਮਾ ) ਨੂੰ ਸੰਸਥਾ ਵਲੋਂ ਮੈਡਲਾਂ, ਪ੍ਰਮਾਣ-ਪੱਤਰਾਂ, ਸਕੂਲ ਬੈਗਾਂ ਅਤੇ ਉੱਤਮ ਸਾਹਿਤਕ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।

ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ ਸਾਂਝੀ ਤਸਵੀਰ

ਪੁਰਸਕਾਰ ਪ੍ਰਾਪਤ ਕਰਨ ਵਾਲੇ ਇਕੱਲੇ ਇਕੱਲੇ ਵਿਦਿਆਰਥੀ ਦੀ ਤਸਵੀਰ

ਵਿਦਿਆਰਥੀਆਂ ਦੇ ਸਨਮਾਨ ਦਾ ਜਿਉਂਦਾ ਜਾਗਦਾ ਦ੍ਰਿਸ਼

ਵਿਦਿਆਰਥੀਆਂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ

  1. ਮਨਦੀਪ ਕੌਰ

2. ਨੈਨਾ ਸ਼ਰਮਾ

ਪੁਸਤਕ ਲੋਕ ਅਰਪਣ
ਪੰਜਾਬੀ ਸਾਹਿਤ ਨੂੰ ਪਾਠਕਾਂ ਤੱਕ ਸਸਤੇ ਭਾਅ ਤੇ ਪਹੁੰਚਾਉਣ ਦੇ ਉਦੇਸ਼ ਨਾਲ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਚਾਰ ਪੁਸਤਕਾਂ (ਨਿਰਮਲ ਸਿੰਘ ਢੁੱਡੀਕੇ ਕਨੇਡਾ ਦਾ ਕਾਵਿ ਸੰਗ੍ਰਹਿ ਚੌਵੀ ਖੂਹਾਂ ਤੇ, ਦਵਿੰਦਰ ਸਿੰਘ ਸੇਖਾ ਦਾ ਨਾਵਲ ਪਹੁ ਫੁਟਾਲਾ, ਜਸਵਿੰਦਰ ਸਿੰਘ ਛਿੰਦਾ ਦਾ ਨਾਵਲ ਹਵਾਲਾਤ ਅਤੇ ਹਰਪ੍ਰੀਤ ਕੌਰ ਸੰਧੂ ਦੀ ਬਾਲ ਕਹਾਣੀਆਂ ਦੀ ਪੁਸਤਕ ਨਾਨੀ ਦੀਆਂ ਬਾਤਾਂ) ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਸਮਾਗਮ ਵਿੱਚ ਨਿਰਮਲ ਸਿੰਘ ਢੁੱਡੀਕੇ ਦਾ ਕਾਵਿ ਸੰਗ੍ਰਹਿ ਚੌਵੀ ਖੂਹਾਂ ਤੇ ਲੋਕ ਅਰਪਣ ਕੀਤਾ ਗਿਆ

ਪੰਜਾਬੀ ਅਧਿਆਪਕਾਂ ਦਾ ਸਤਿਕਾਰ

ਕੈਨੇਡਾ ਵਿੱਚ ਰਹਿੰਦੇ ਗਰਚਾ ਪਰਿਵਾਰ ਵੱਲੋਂ ਆਪਣੇ ਪਿਤਾ ਸਰਦਾਰ ਮਿਲਖ਼ਾ ਸਿੰਘ ਗਰਚਾ ਅਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਗਰਚਾ ਦੀ ਯਾਦ ਵਿੱਚ, ਪੰਜਾਬੀ ਭਾਸ਼ਾ, ਸਿੱਖਿਆ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮਹੱਤਵਪੂਰਨ ਸੇਵਾਵਾਂ ਦੇਣ ਵਾਲੇ ਪੰਜਾਬੀ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ‘ਸਰਦਾਰ ਮਿਲਖਾ ਸਿੰਘ ਗਰਚਾ ਯਾਦਗਾਰੀ ਪੁਰਸਕਾਰ’ ਅਤੇ ‘ਸਰਦਾਰਨੀ ਸੁਰਜੀਤ ਕੌਰ ਗਰਚਾ ਯਾਦਗਾਰੀ ਪੁਰਸਕਾਰ’ ਸ਼ੁਰੂ ਕੀਤੇ ਗਏ ਹਨ। ‘ਸਰਦਾਰਨੀ ਸੁਰਜੀਤ ਕੌਰ ਯਾਦਗਾਰੀ ਪੁਰਸਕਾਰ’ ਪ੍ਰੋਫੈਸਰ ਗੀਤਇੰਦਰ ਕੌਰ ਅਤੇ ਪ੍ਰੋਫੈਸਰ ਤੇਜਿੰਦਰਪਾਲ ਕੌਰ ਨੂੰ ਦਿੱਤਾ ਗਿਆ।


ਅਧਿਆਪਕਾਂ ਦੇ ਸਨਮਾਨ ਦਾ ਜਿਉਂਦਾ ਜਾਗਦਾ ਦ੍ਰਿਸ਼

ਸੰਸਥਾ ਵੱਲੋਂ ਕਾਲਜ ਦੀ ਲਾਇਬਰੇਰੀ ਲਈ ਖੁਦ ਪ੍ਰਕਾਸ਼ਿਤ ਕੀਤੀਆਂ ਪੁਸਤਕਾਂ ਦਾ ਸੈਟ ਪ੍ਰਿੰਸੀਪਲ ਸਾਹਿਬ ਨੂੰ ਭੇਂਟ ਕੀਤਾ ਗਿਆ

ਕਾਲਜ ਵੱਲੋਂ ਪ੍ਰੋਫੈਸਰ ਇੰਦਰਪਾਲ ਸਿੰਘ ਦਾ ਵਿਸ਼ੇਸ਼ ਸਤਿਕਾਰ

ਅਖੀਰ ਵਿਚ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਤੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਮਾਤ ਭਾਸ਼ਾ ਦੇ ਸਨਮਾਨ ਵਿੱਚ ਕੀਤੇ ਗਏ ਇਸ ਵਿਲੱਖਣ ਸਮਾਗਮ ਤੇ ਖੁਸ਼ੀ ਪ੍ਰਗਟ ਕੀਤੀ ਗਈ ਅਤੇ ਸੰਸਥਾ ਦਾ ਧੰਨਵਾਦ ਕੀਤਾ ਗਿਆ।

ਸਟੇਜ ਦੀ ਜਿੰਮੇਵਾਰੀ ਪ੍ਰੋ ਗੀਤਇੰਦਰ ਕੌਰ ਵਲੋਂ ਬਾਖੂਬੀ ਨਿਭਾਈ ਗਈ