ਸੋਲਵਾਂ ਸਮਾਗਮ -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿੱਚ

ਸੋਲਵਾਂ ਸਮਾਗਮ -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿੱਚ

————————-

ਮਾਂ ਬੋਲੀ ਪੰਜਾਬੀ ਦੇ ਗੁਣ ਗਾਣ ਕਰਦੇ ਲੋਕ ਗੀਤਾਂ, ਕਵੀਸ਼ਰੀਆਂ, ਕਵਿਤਾਵਾਂ, ਬੋਲੀਆਂ, ਭੰਗੜੇ ਅਤੇ ਗਿੱਧੇ  ਨੇ ਪੰਦਰਵਾੜੇ ਦੇ ਪਹਿਲੇ ਸਮਾਗਮ ਨੂੰ ਸੱਭਿਆਚਾਰਕ ਮੇਲੇ ਵਿੱਚ ਬਦਲਿਆ।

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਮਨਾਏ ਜਾ ਰਹੇ  ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਪੰਦਰਵਾੜੇ ਦਾ ਪਹਿਲਾ ਅਤੇ ਲੜੀ ਦਾ 16ਵਾਂ ਸਮਾਗਮ, 5 ਫਰਵਰੀ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿੱਚ ਕਰਵਾਇਆ ਗਿਆ।

 ਸਮਾਗਮ ਵਿੱਚ ਕਨੇਡਾ ਇਕਾਈ ਦੀ ਨੁਮਾਇੰਦਗੀ ਸੁਖਇੰਦਰ ਪਾਲ ਸਿੰਘ ਸਿੱਧੂ, ਪੰਜਾਬ ਇਕਾਈ ਦੀ ਨੁਮਾਇੰਦਗੀ ਮਿੱਤਰ ਸੈਨ ਮੀਤ ਅਤੇ ਜਗਰਾਓਂ ਇਕਾਈ ਦੀ ਨੁਮਾਇੰਦਗੀ ਮਾਸਟਰ ਅਵਤਾਰ ਸਿੰਘ, ਜਸਵਿੰਦਰ ਸਿੰਘ ਛਿੰਦਾ ਅਤੇ ਰਛਪਾਲ ਸਿੰਘ ਚੱਕਰ ਵੱਲੋਂ ਕੀਤੀ ਗਈ।

 ਸਮਾਗਮਾਂ ਦੀ ਇਸ ਲੜੀ ਦਾ ਮੁੱਖ ਉਦੇਸ਼ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨਾ ਅਤੇ ਪਹਿਲਾਂ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿੱਚ  ਜ਼ਿਕਰਯੋਗ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਹੈ, ਇਸ ਲਈ ਪਹਿਲਾਂ

ਵਿਦਿਆਰਥੀਆਂ ਲਈ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨਾ ਕਿਉਂ ਜ਼ਰੂਰੀ?’ ਬਾਰੇ ਮਾਸਟਰ ਅਵਤਾਰ ਸਿੰਘ ਅਤੇ ਜਸਵਿੰਦਰ ਸਿੰਘ ਛਿੰਦਾ ਨੇ ਚਾਨਣਾ ਪਾਇਆ। ਸੰਸਥਾ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਇਹਨਾਂ ਸਮਾਗਮਾਂ ਦੇ ਉਦੇਸ਼ਾਂ ਬਾਰੇ ਜਾਣਕਾਰੀ ਮਿੱਤਰ ਸੈਨ ਮੀਤ ਵੱਲੋਂ ਦਿੱਤੀ ਗਈ।

ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਗਰੁੱਪ ਵਿੱਚ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀ ਰੱਖੇ ਗਏ ਸਨ ਅਤੇ ਦੂਜੇ ਵਿੱਚ ਨੌਵੀਂ ਤੋਂ ਗਿਆਰਵੀਂ ਜਮਾਤ ਦੇ ਬੱਚੇ।

ਮੁਕਾਬਲੇ ਸੁੰਦਰ ਲਿਖਾਈ, ਕਵਿਤਾ ਉਚਾਰਨ ਅਤੇ  ਗਾਇਨ ਵਿਧਾਵਾਂ ਵਿਚ ਕਰਵਾਏ ਗਏ ਸਨ।

ਪਹਿਲੇ ਗਰੁੱਪ ਵਿੱਚੋਂ ਸੁੰਦਰ ਲਿਖਾਈ ਲਈ ਸੁਖਪ੍ਰੀਤ ਕੌਰ, ਗੀਤ ਗਾਇਨ ਲਈ ਗੁੰਜ਼ਨ ਕੁਮਾਰੀ, ਕਵਿਤਾ ਉਚਾਰਨ ਲਈ ਰਵਲੀਨ ਕੌਰ ਅਤੇ ਕਵੀਸ਼ਰੀ ਲਈ ਹਰਪ੍ਰੀਤ ਸਿੰਘ ਚੁਣੇ ਗਏ। ਦੂਜੇ ਗਰੁੱਪ ਵਿੱਚੋਂ ਸੁੰਦਰ ਲਿਖਾਈ ਲਈ ਗੁਰਵੀਰ ਕੌਰ, ਗੀਤ ਮੁਕਾਬਲੇ ਲਈ ਸਿਮਰਨਜੀਤ ਸਿੰਘ ਅਤੇ ਕਵੀਸ਼ਰੀ ਲਈ ਜਸਦੀਪ ਸਿੰਘ ਚੁਣੇ ਗਏ। ਇਨ੍ਹਾਂ ਸੱਤਾਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਟਿਕਾਊ ਸਕੂਲ ਬੈਗਾਂ, ਮੈਡਲਾਂ, ਪ੍ਰਮਾਣ ਪੱਤਰਾਂ ਅਤੇ ਉੱਤਮ ਪੁਸਤਕਾਂ ਦੇ ਸੈਟਾਂ ਨਾਲ ਸਨਮਾਨਿਤ ਕੀਤਾ ਗਿਆ।  ਮੁਕਾਬਲਿਆਂ ਵਿੱਚ ਦੂਜੀ ਥਾਂ ਤੇ ਰਹਿਣ ਵਾਲੇ ਚਾਰ ਵਿਦਿਆਰਥੀਆਂ ਕਰਮਜੀਤ ਕੌਰ, ਸਹਿਰਾਜ ਕੌਰ, ਮਨਜਿੰਦਰ ਸਿੰਘ ਨੂੰ ਪ੍ਰਮਾਣ ਪੱਤਰਾਂ ਅਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।

ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਪੇਸ਼ਕਾਰੀ ਪਹਿਲੇ ਗਰੁੱਪ ਦੇ ਲੜਕਿਆਂ ਦੀ ਭੰਗੜਾ ਟੀਮ, ਜਿਸ ਵਿੱਚ ਜਗਦੀਪ ਸਿੰਘ, ਨਿਸ਼ਾਨ ਸਿੰਘ, ਅਰਮਾਨ ਸਿੰਘ ਅਤੇ ਪ੍ਰਦੀਪ ਸਿੰਘ ਸ਼ਾਮਿਲ ਸਨ, ਨੇ ਕੀਤੀ।

ਗਿੱਧੇ ਦੀ ਪੇਸ਼ਕਾਰੀ ਦੂਜੇ ਗਰੁੱਪ ਦੀਆਂ ਵਿਦਿਆਰਥਨਾਂ ਹਰਮਨ ਜੋਤ ਕੌਰ, ਜਸਮੀਨ ਕੌਰ, ਗੁਰਜੋਤ ਕੌਰ, ਹਰਮਨਦੀਪ ਕੌਰ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ ਕੀਤੀ।

ਭੰਗੜੇ ਅਤੇ ਗਿੱਧੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਉੱਤਮ ਪੁਸਤਕਾਂ ਨਾਲ ਕੀਤੀ ਗਈ।

ਸਮਾਗਮ ਦੀ ਸਫ਼ਲਤਾ ਦਾ ਸਿਹਰਾ ਸਕੂਲ ਦੇ ਮੁਖੀ ਅਵਤਾਰ ਸਿੰਘ ਦੇ ਸਿਰ ਬਝਦਾ ਹੈ।

ਖੂਬਸੂਰਤੀ ਨਾਲ ਸਟੇਜ ਦੀ ਜਿੰਮੇਵਾਰੀ ਅਧਿਆਪਕ ਸਤਨਾਮ ਸਿੰਘ ਵੱਲੋਂ ਨਿਭਾਈ ਗਈ।

ਬੱਚਿਆਂ ਨੂੰ ਥਾਪੜਾ ਦੇਣ ਲਈ ਪਿੰਡ ਦੇ ਸਰਪੰਚ ਜਸਬੀਰ ਸਿੰਘ ਸਿੱਧੂ, ਸਮਾਜ ਸੇਵਿਕਾ ਬੀਬੀ ਮਨਜੀਤ ਕੌਰ ਦੇਹੜਕਾ ਅਤੇ ਇਲਾਕੇ ਦੇ ਪ੍ਰਸਿੱਧ ਸਾਹਿਤਕਾਰ ਰਛਪਾਲ ਸਿੰਘ ਚੱਕਰ ਅਤੇ ਜਗਰਾਜ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

——————-

ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਦੀ (ਸੰਸਥਾ ਦੇ ਸੰਚਾਲਕਾਂ ਅਤੇ ਅਧਿਆਪਕਾਂ ਨਾਲ) ਸਾਂਝੀ ਯਾਦਗਾਰੀ ਤਸਵੀਰ

ਦੂਜੀ ਥਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਦੀਆਂ ਯਾਦਗਾਰੀ ਤਸਵੀਰਾਂ

ਭੰਗੜੇ ਅਤੇ ਗਿੱਧੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਦੀ ਯਾਦਗਾਰੀ ਤਸਵੀਰ

ਸਨਮਾਨ ਸਮਾਗਮ

ਪ੍ਰਧਾਨਗੀ ਮੰਡਲ
ਜਸਵਿੰਦਰ ਸਿੰਘ ਛਿੰਦਾ, ਸਰਪੰਚ ਜਸਬੀਰ ਸਿੰਘ ਸਿੱਧੂ, ਸਾਹਿਤਕਾਰ ਜਗਰਾਜ ਸਿੰਘ ਰਾਜਾ, ਮਿੱਤਰ ਸੈਨ ਮੀਤ, ਮਾਸਟਰ ਅਵਤਾਰ ਸਿੰਘ ਜਗਰਾਓਂ ਅਤੇ ਪ੍ਰਿੰਸੀਪਲ ਅਵਤਾਰ ਸਿੰਘ

ਉਤਸ਼ਾਹ ਨਾਲ ਭਰੇ ਵਿਦਿਆਰਥੀ

ਵਿਦਿਆਰਥੀਆਂ ਲਈ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨਾ ਕਿਉਂ ਜ਼ਰੂਰੀ?

ਇਸ ਵਿਸ਼ੇ ਤੇ ਮਾਸਟਰ ਅਵਤਾਰ ਸਿੰਘ ਅਤੇ ਜਸਵਿੰਦਰ ਸਿੰਘ ਛਿੰਦਾ ਨੇ ਚਾਨਣਾ ਪਾਇਆ। ਸੰਸਥਾ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਕੀਤੇ ਜਾ ਰਹੇ ਸਮਾਗਮਾਂ ਦੇ ਉਦੇਸ਼ ਬਾਰੇ ਜਾਣਕਾਰੀ ਮਿੱਤਰ ਸੈਨ ਮੀਤ ਵੱਲੋਂ ਦਿੱਤੀ ਗਈ।

ਆਪਣੀ ਕਲਾ ਦੇ ਜ਼ੌਹਰ ਦਿਖਾਉਂਦੇ ਵਿਦਿਆਰਥੀ

ਇਕੱਲੇ ਇਕੱਲੇ ਵਿਦਿਆਰਥੀ ਦੇ ਸਨਮਾਨ ਦੀਆਂ ਯਾਦਗਾਰੀ ਤਸਵੀਰਾਂ

ਮੀਡੀਆ ਸਹਿਯੋਗ

ਜਸਵਿੰਦਰ ਸਿੰਘ ਛਿੰਦਾ ਵੱਲੋਂ -ਪੂਰੇ ਸਮਾਗਮ ਦੀ ਸੰਖੇਪ ਵੀਡੀਓਗਰਾਫੀ ਰਾਹੀਂ ਤਿਆਰ ਕੀਤੀ ਗਈ ਰਿਪੋਰਟ ਦਾ ਲਿੰਕ: