ਉਨੀਵਾਂ ਸਮਾਗਮ-ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਮਾਡਲ ਟਾਊਨ, ਲੁਧਿਆਣਾ ਵਿੱਚ

ਉਨੀਵਾਂ ਸਮਾਗਮ  -ਪਹਿਲਾਂ ਤੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਚੱਲ ਰਹੀ ਲੜੀ ਦਾ ਉਨੀਵਾਂ

ਅਤੇ

ਅੰਤਰਰਾਸ਼ਟਰੀ ਮਾਂ ਬੋਲੀ ਪੰਜਾਬੀ (ਦਿਵਸ)ਮਹੀਨੇ ਦਾ ਚੌਥਾ ਸਮਾਗਮ

ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਗੁਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਵਿੱਚ 20 ਫਰਵਰੀ 2026 ਨੂੰ ਕੀਤਾ ਗਿਆ

ਹਰ ਸਾਲ 21 ਫਰਵਰੀ ਨੂੰ ਸਾਰੇ ਸੰਸਾਰ ਵਿੱਚ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਮਹਿਸੂਸ ਕੀਤਾ ਗਿਆ ਕਿ ਇੱਕ ਦਿਹਾੜੀ ਵਿੱਚ ਮਾਤ ਭਾਸ਼ਾ ਬਾਰੇ ਲੋਕਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਾਫੀ ਨਹੀਂ ਹੈ। ਇਸ ਲਈ ਭਾਈਚਾਰੇ ਵੱਲੋਂ ਫਰਵਰੀ ਦੇ ਪੂਰੇ ਮਹੀਨੇ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਦੀ ਮਹੱਤਤਾ, ਉਸ ਦੀ ਵਰਤਮਾਨ ਸਥਿਤੀ ਅਤੇ ਇਸ ਨੂੰ ਟੀਸੀ ਤੇ ਲਿਜਾਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਤੋਂ ਜਾਣੂ ਕਰਾਉਣ ਲਈ ਫਰਵਰੀ ਦੇ ਪੂਰੇ ਮਹੀਨੇ ਵਿੱਚ ਸਮਾਗਮ ਕੀਤੇ ਜਾਂਦੇ ਹਨ।

ਭਾਈਚਾਰੇ ਵੱਲੋਂ ਫਰਵਰੀ 2026 ਵਿੱਚ ਵੀ ਅਜਿਹੇ 6 ਸਮਾਗਮ ਕੀਤੇ ਗਏ।

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦਾ ਉਨੀਵਾਂ ਸਮਾਗਮ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਗੁਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਵਿੱਚ 20 ਫਰਵਰੀ 2026 ਨੂੰ ਕੀਤਾ ਗਿਆ।

ਸੱਦਾ ਪੱਤਰ

ਸਜਾਵਟ

ਸੰਖੇਪ ਪ੍ਰਧਾਨਗੀ ਮੰਡਲ

ਉਤਸ਼ਾਹ ਨਾਲ ਭਰੇ ਵਿਦਿਆਰਥੀ

‘ਪੰਜਾਬੀ ਨੂੰ ਸਰਕਾਰ, ਰੁਜ਼ਗਾਰ, ਸਿੱਖਿਆ ਅਤੇ ਇਨਸਾਫ ਦੀ ਭਾਸ਼ਾ ਕਿਵੇਂ ਬਣਾਇਆ ਜਾਵੇ?’  ਵਿਸ਼ੇ ਤੇ ਪ੍ਰੋਫੈਸਰ ਇੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ ਨੇ ਗੱਲਬਾਤ ਕੀਤੀ।

  ਕਾਲਜ ਦੀਆਂ ਪੰਜਾਬੀ ਸਾਹਿਤ ਸਿਰਜਣ, ਸ਼ੁੱਧ ਉਚਾਰਣ, ਸੁੰਦਰ ਲਿਖਾਈ, ਗਾਇਨ, ਡਰਾਇੰਗ ਅਤੇ ਪੇਂਟਿੰਗ ਆਦਿ ਵਿਚ ਹੋਏ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀਆਂ 7 ਵਿਦਿਆਰਥਣਾਂ (ਸਿਮਰਨਜੀਤ ਕੌਰ -ਸੁੰਦਰ ਲਿਖਾਈ, ਸਿਮਰਨਜੀਤ ਕੌਰ -ਵਿਰਾਸਤੀ ਪ੍ਰਸ਼ਨੋਤਰੀ, ਹਰਸ਼ਪ੍ਰੀਤ ਕੌਰ +ਕਹਾਣੀ ਲੇਖਣ, ਰਜਿੰਦਰ ਕੌਰ -ਲੋਕ ਗੀਤ, ਦਿਲਪ੍ਰੀਤ ਕੌਰ -ਕਵਿਤਾ ਉਚਾਰਣ, ਤਮੰਨਾ -ਭਾਸ਼ਣ ਮੁਕਾਬਲਾ, ਸਿਮਰਨ ਦੇਵਗਨ -ਸੁੰਦਰ ਲਿਖਾਈ) ਨੂੰ ਭਾਈਚਾਰੇ ਵੱਲੋਂ, ਬੈਗਾਂ, ਤਗਮਿਆਂ, ਉੱਤਮ ਪੁਸਤਕਾਂ ਅਤੇ ਪ੍ਰਮਾਣ-ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਵਿਦਿਆਰਥਣਾਂ ਦੀ ਸਾਂਝੀ ਤਸਵੀਰ

ਪੰਜਾਬੀ ਅਧਿਆਪਕਾਂਵਾਂ ਦਾ ਸਨਮਾਨ

ਕੈਨੇਡਾ ਵਿੱਚ ਰਹਿੰਦੇ ਗਰਚਾ ਪਰਿਵਾਰ ਵੱਲੋਂ ਆਪਣੇ ਪਿਤਾ ਸਰਦਾਰ ਮਿਲਖ਼ਾ ਸਿੰਘ ਗਰਚਾ ਅਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਗਰਚਾ ਦੀ ਯਾਦ ਵਿੱਚ, ਪੰਜਾਬੀ ਭਾਸ਼ਾ, ਸਿੱਖਿਆ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮਹੱਤਵਪੂਰਨ ਸੇਵਾਵਾਂ ਦੇਣ ਵਾਲੇ ਪੰਜਾਬੀ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ‘ਸਰਦਾਰ ਮਿਲਖਾ ਸਿੰਘ ਗਰਚਾ ਯਾਦਗਾਰੀ ਪੁਰਸਕਾਰ’ ਅਤੇ ‘ਸਰਦਾਰਨੀ ਸੁਰਜੀਤ ਕੌਰ ਗਰਚਾ ਯਾਦਗਾਰੀ ਪੁਰਸਕਾਰ’ ਸ਼ੁਰੂ ਕੀਤੇ ਗਏ ਹਨ। ਉਨਾਂ ਵਿੱਚੋਂ  ‘ਸਰਦਾਰਨੀ ਸੁਰਜੀਤ ਕੌਰ ਯਾਦਗਾਰੀ ਪੁਰਸਕਾਰ’ ਪ੍ਰੋ ਇੰਦਰਜੀਤ ਕੌਰ ਅਤੇ ਪ੍ਰੋ ਸੀਮਾ‌ ਨੂੰ ਦਿੱਤਾ ਗਿਆ।

ਕਾਲਜ ਵਲੋਂ ਆਏ ਮਹਿਮਾਨਾਂ ਦਾ ਸਤਿਕਾਰ

ਸੰਸਥਾ ਵੱਲੋਂ ਕਾਲਜ ਲਾਇਬਰੇਰੀ ਲਈ ਉਤਮ ਪੁਸਤਕਾਂ ਦਾ ਸੈਟ ਪ੍ਰਿੰਸੀਪਲ ਸਾਹਿਬਾਨ ਭੇਂਟ ਕੀਤਾ ਗਿਆ

ਸਟੇਜ ਦੀ ਬਾਖ਼ੂਬੀ ਰਸਮ ਨਿਭਾਉਣ ਵਾਲੀਆਂ ਵਿਦਿਆਰਥਣਾਂ