ਇਕੀਵਾਂ ਸਮਾਗਮ –ਪਹਿਲਾਂ ਤੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਚੱਲ ਰਹੀ ਲੜੀ ਦਾ ਇਕੀਵਾਂ
ਅਤੇ ਅੰਤਰਰਾਸ਼ਟਰੀ ਮਾਂ ਬੋਲੀ ਪੰਜਾਬੀ (ਦਿਵਸ) ਮਹੀਨੇ ਦਾ ਛੇਵਾਂ ਸਮਾਗਮ 20 ਮਾਰਚ 2026 ਨੂੰ ਸ਼ਾਂਤੀ ਤਾਰਾ ਗਰਲਜ ਕਾਲਜ ਅਹਿਮਦਗੜ ਵਿਚ ਰਚਿਆ ਗਿਆ
ਹਰ ਸਾਲ 21 ਫਰਵਰੀ ਨੂੰ ਸਾਰੇ ਸੰਸਾਰ ਵਿੱਚ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਮਹਿਸੂਸ ਕੀਤਾ ਗਿਆ ਕਿ ਇੱਕ ਦਿਹਾੜੀ ਵਿੱਚ ਮਾਤ ਭਾਸ਼ਾ ਬਾਰੇ ਲੋਕਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਾਫੀ ਨਹੀਂ ਹੈ। ਇਸ ਲਈ ਭਾਈਚਾਰੇ ਵੱਲੋਂ ਫਰਵਰੀ ਦੇ ਪੂਰੇ ਮਹੀਨੇ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਦੀ ਮਹੱਤਤਾ, ਉਸ ਦੀ ਵਰਤਮਾਨ ਸਥਿਤੀ ਅਤੇ ਇਸ ਨੂੰ ਟੀਸੀ ਤੇ ਲਿਜਾਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਤੋਂ ਜਾਣੂ ਕਰਾਉਣ ਲਈ ਫਰਵਰੀ ਦੇ ਪੂਰੇ ਮਹੀਨੇ ਵਿੱਚ ਸਮਾਗਮ ਕੀਤੇ ਜਾਂਦੇ ਹਨ।
ਭਾਈਚਾਰੇ ਵੱਲੋਂ ਫਰਵਰੀ 2026 ਵਿੱਚ ਵੀ ਅਜਿਹੇ 6 ਸਮਾਗਮ ਕੀਤੇ ਗਏ।
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦਾ ਇਕੀਵਾਂਸਮਾਗਮ 20 ਮਾਰਚ 2026 ਨੂੰ ਸ਼ਾਂਤੀ ਤਾਰਾ ਗਰਲਜ ਕਾਲਜ ਅਹਿਮਦਗੜ ਵਿਚਰਚਿਆ ਗਿਆ। ਸੁੰਦਰ ਲਿਖਾਈ, ਕਵਿਤਾ ਸਿਰਜਣ, ਕਵਿਤਾ ਉਚਾਰਨ, ਡਰਾਇੰਗ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀਆਂ 4 ਵਿਦਿਆਰਥਣਾਂ ਜਸਦੀਪ ਕੌਰ, ਜਸ਼ਨਦੀਪ ਕੋਰ, ਸਿਮਰਨਜੀਤ ਕੌਰ ਅਤੇ ਮਹਿਕਪ੍ਰੀਤ ਕੌਰ ਨੂੰ ਸੰਸਥਾ ਵਲੋਂ ਮੈਡਲਾਂ, ਪ੍ਰਮਾਣ-ਪੱਤਰਾਂ, ਸਕੂਲ ਬੈਗਾਂ ਅਤੇ ਉੱਤਮ ਸਾਹਿਤਕ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਨੁਮਾਇੰਦਗੀ, ਮਿੱਤਰ ਸੈਨ ਮੀਤ, ਸੁਖਿੰਦਰਪਾਲ ਸਿੰਘ ਸਿੱਧੂ, ਪ੍ਰੋ ਇੰਦਰਪਾਲ ਸਿੰਘ ਅਤੇ ਦਵਿੰਦਰ ਸਿੰਘ ਸੇਖਾ ਨੇ ਕੀਤੀ।
ਸੰਖੇਪ ਪ੍ਰਧਾਨਗੀ ਮੰਡਲ

ਪਤਵੰਤੇ

ਉਤਸਾਹ ਨਾਲ ਭਰੇ ਵਿਦਿਆਰਥੀਆਂ ਦੀ ਹਾਜ਼ਰੀ


‘ਪੰਜਾਬੀ ਨੂੰ ਸਰਕਾਰ, ਰੁਜ਼ਗਾਰ, ਸਿੱਖਿਆ ਅਤੇ ਇਨਸਾਫ ਦੀ ਭਾਸ਼ਾ ਕਿਵੇਂ ਬਣਾਇਆ ਜਾਵੇ?’ ਵਿਸ਼ੇ ਤੇ ਪ੍ਰੋਫੈਸਰ ਇੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ ਨੇ ਗੱਲਬਾਤ ਕੀਤੀ।


ਪੁਰਸਕਾਰ ਕਰਨ ਵਾਲੇ ਸਾਰੀਆਂ ਵਿਦਿਆਰਥਣਾਂ ਦੀ ਸਾਂਝੀ ਤਸਵੀਰ

ਪੁਰਸਕਾਰ ਪ੍ਰਾਪਤ ਕਰਨ ਵਾਲੇ ਇੱਕਲੇ ਇੱਕਲੇ ਵਿਦਿਆਰਥਣ ਦੀ ਤਸਵੀਰ




ਪੰਜਾਬੀ ਅਧਿਆਪਕਾਂ ਦਾ ਸਤਿਕਾਰ
ਕੈਨੇਡਾ ਵਿੱਚ ਰਹਿੰਦੇ ਗਰਚਾ ਪਰਿਵਾਰ ਵੱਲੋਂ ਆਪਣੇ ਪਿਤਾ ਸਰਦਾਰ ਮਿਲਖ਼ਾ ਸਿੰਘ ਗਰਚਾ ਅਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਗਰਚਾ ਦੀ ਯਾਦ ਵਿੱਚ, ਪੰਜਾਬੀ ਭਾਸ਼ਾ, ਸਿੱਖਿਆ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮਹੱਤਵਪੂਰਨ ਸੇਵਾਵਾਂ ਦੇਣ ਵਾਲੇ ਪੰਜਾਬੀ ਅਧਿਆਪਕਾਂ ਲਈ ਜੋ ਪੁਰਸਕਾਰ ਸ਼ੁਰੂ ਕੀਤੇ ਗਏ ਹਨ ਉਨਾਂ ਵਿੱਚੋਂ ‘ਸਰਦਾਰ ਮਿਲਖਾ ਸਿੰਘ ਗਰਚਾ ਯਾਦਗਾਰੀ ਪੁਰਸਕਾਰ’ ਪ੍ਰੋਫੈਸਰ ਪ੍ਰੋਫੈਸਰ ਇੰਦਰਪਾਲ ਸਿੰਘ ਅਤੇ ਪ੍ਰੋਫੈਸਰ ਚਰਨਪ੍ਰੀਤ ਸਿੰਘ ਨੂੰ ਅਤੇ ‘ਸਰਦਾਰਨੀ ਸੁਰਜੀਤ ਕੌਰ ਗਰਚਾ ਯਾਦਗਾਰੀ ਪੁਰਸਕਾਰ’ ਪ੍ਰੋਫੈਸਰ ਰਾਜਦੀਪ ਕੌਰ ਨੂੰ ਦਿੱਤਾ ਗਿਆ।



ਪ੍ਰੋਫੈਸਰ ਚਰਨਪ੍ਰੀਤ ਸਿੰਘ ਦਾ ਸਨਮਾਨ

ਪ੍ਰੋਫੈਸਰ ਰਾਜਦੀਪ ਕੌਰ ਦਾ ਸਨਮਾਨ

ਸੰਸਥਾ ਵੱਲੋਂ ਕਾਲਜ ਲਾਇਬਰੇਰੀ ਲਈ ਉਤਮ ਪੁਸਤਕਾਂ ਦਾ ਸੈਟ ਪ੍ਰਿੰਸੀਪਲ ਸਾਹਿਬਾ ਭੇਂਟ ਕੀਤਾ ਗਿਆ

