ਪੂਰੇ ਸਮਾਗਮ ਦੀ ਰਿਪੋਰਟ ਦਾ ਲਿੰਕ
https://punjabibpb.com//ਗਿਆਰਵਾਂ-ਸਮਾਗਮਗੁਰੂ-ਨਾਨਕ-ਦ/
ਗਿਆਰਵਾਂ ਸਮਾਗਮ: ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਵਿਦਿਆਰਥੀਆਂ ਦੇ ਸਨਮੁਖ
ਕਿਉਂਕਿ ਇਸ ਮੁਕਾਬਲੇ ਵਿੱਚ ਯੋਗਦਾਨ ਪਾਉਣ ਲਈ ਨਕੋਦਰ ਕਾਲਜ ਦੇ ਦਸ ਵਿਦਿਆਰਥੀਆਂ (ਨਿਬੰਧ ਲਈ: ਵਿਸ਼ਾਖਾ, ਸਿਮਰਨ, ਮਨਜੋਗ ਸਿੰਘ, ਹਰਕਿਰਨ ਕੌਰ, ਤਮੰਨਾ ,ਅਤੇ ਪੋਸਟਰ ਲਈ: ਵਿਸ਼ਾਖਾ, ਸਿਮਰਨ, ਸੰਜੀਵਨੀ, ਕੋਮਲਪ੍ਰੀਤ ਕੌਰ, ਕਾਮਨਾ, ਅਨਮੋਲਪ੍ਰੀਤ ਅਤੇ ਸੁਮਨਦੀਪ ਕੌਰ ਵਿਦਿਆਰਥੀਆਂ) ਨੂੰ, (ਪ੍ਰਮਾਣ ਪੱਤਰਾਂ, ਮੈਡਲਾਂ ਅਤੇ ਪੁਸਤਕਾਂ ਨਾਲ) ਸਨਮਾਨਿਤ ਕੀਤਾ ਜਾਣਾ ਸੀ ਇਸ ਲਈ ਭਾਈਚਾਰੇ ਦੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਮਿਲ ਕੇ, ਆਪਣੇ ਹੱਥੀਂ ਸਨਮਾਨਿਤ ਕੀਤਾ ਜਾਵੇ। ਇਹੋ ਇੱਛਾ, ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਲੀਆਂ, ਪੰਜਾਬੀ ਵਿਭਾਗ ਦੀਆਂ ਸੁਘੜ ਅਧਿਆਪਕਾਵਾਂ ਰਮਨਦੀਪ ਕੌਰ ਅਤੇ ਡੋਲੀ ਨਾਰੰਗ ਦੀ ਵੀ ਸੀ। ਜਿਕਰ ਯੋਗ ਹੈ ਕਿ ਵਿਸ਼ਾਖਾ ਅਤੇ ਸਿਮਰਨ ਨੇ ਦੋਵੇਂ ਮੁਕਾਬਲਿਆਂ ਵਿੱਚ ਹਿੱਸਾ ਲਿਆ।
24 ਅਪ੍ਰੈਲ 2025 ਨੂੰ ਭਾਈਚਾਰੇ ਦੀ ਟੀਮ ਦੇ ਚਾਰ ਮੈਂਬਰਾਂ (ਮਿੱਤਰ ਸੈਨ ਮੀਤ, ਨਿਰਮਲ ਸਿੰਘ ਔਟਵਾ, ਦਵਿੰਦਰ ਸਿੰਘ ਸੇਖਾ ਅਤੇ ਸੁਖਿੰਦਰਪਾਲ ਸਿੰਘ ਸਿੱਧੂ) ਨੇ ਕਾਲਜ ਜਾ ਕੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪ੍ਰਸਾਰ ਲਈ ਯਤਨਸ਼ੀਲ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਵਾਂ ਅਤੇ ਇੰਚਾਰਜ ਪ੍ਰਿੰਸੀਪਲ ਪੂਜਾ ਸੁਖੇਜਾ ਦਾ ਵੀ ਸਤਿਕਾਰ ਕੀਤਾ।
