ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਦਾ –ਪੁਸਤਕਾਂ ਦੇ ਸਹਿਯੋਗ ਲਈ ਧੰਨਵਾਦ

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੇ ਉਦੇਸ਼ ਨਾਲ ਜਿਹੜੀ ਮੁਹਿੰਮ ਵਿੱਢੀ ਗਈ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਅਵਤਾਰ ਹੋਰਾਂ ਨੇ ਸਾਨੂੰ ਆਪਣੀਆਂ ਚਾਰ ਪੁਸਤਕਾਂ ਦੀਆਂ 25-25 ਕਾਪੀਆਂ (ਕੁੱਲ ਸੌ ਪੁਸਤਕਾਂ), ਵਿਦਿਆਰਥੀਆਂ ਨੂੰ ਦੇਣ ਲਈ ਭੇਜੀਆਂ ਹਨ। ਇਨ੍ਹਾਂ ਪੁਸਤਕਾਂ ਦੀ ਕੀਮਤ 22,250/ਰੁਪਏ ਬਣਦੀ ਹੈ।
ਚਾਰ ਵਿੱਚੋਂ ਤਿੰਨ ਪੁਸਤਕਾਂ ‘ਸਵੈ ਵਿਕਾਸ ਬਾਰੇ‘, ‘ਮੋਟੀਵੇਸ਼ਨਲ ਤੇ ਹੋਰ ਲੇਖ‘ ਅਤੇ ‘ਤਰਕਸ਼ੀਲਤਾ ਅਤੇ ਤੰਦਰੁਸਤੀ‘ ਉਹਨਾਂ ਦੀਆਂ ਆਪਣੀਆਂ ਲਿਖੀਆਂ ਹੋਈਆਂ ਹਨ ਅਤੇ ਅਰਬਪਤੀ ਚੌਥੀ ਪੁਸਤਕ ‘ਮਜ਼ਦੂਰ ਤੋਂ ਬਣਨ ਦਾ ਸਫ਼ਰ‘ ਡਾ ਰਾਜਾ ਰਾਮ ਹੰਡਿਆਇਆ ਦੀ ਲਿਖੀ ਹੋਈ ਹੈ ਜੋ ਅਵਤਾਰ ਸਿੰਘ ਦੇ ਆਰਥਿਕ ਵਿਕਾਸ ਦੀ ਕਹਾਣੀ ਬਿਆਨ ਕਰਦੀ ਹੈ।




ਚਾਰੇ ਪੁਸਤਕਾਂ ਮਨੁੱਖ, ਖਾਸ ਕਰ ਵਿਦਿਆਰਥੀਆਂ ਨੂੰ ਸੰਘਰਸ਼ਸ਼ੀਲ ਜੀਵਨ ਜਿਉਣ ਲਈ ਪ੍ਰੇਰਦੀਆਂ ਹਨ। ਆਸਾਨ ਭਾਸ਼ਾ ਵਿੱਚ ਲਿਖੀਆਂ ਇਹ ਪੁਸਤਕਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਦਾ ਕੰਮ ਕਰਨਗੀਆਂ। ਸੰਸਥਾ ਅਵਤਾਰ ਤਰਕਸ਼ੀਲ ਦੇ ਨਾਲ ਨਾਲ ਅਵਤਾਰ ਤਰਕਸ਼ੀਲ ਨੂੰ ਇਸ ਕਾਰਜ਼ ਲਈ ਪ੍ਰੇਰਣ ਵਾਲੇ ਰਮੇਸ਼ਵਰ ਸਿੰਘ ਦੀ ਧੰਨਵਾਦੀ ਹੈ।
