‘ਵਿਸ਼ਵ ਪੰਜਾਬੀ ਸੈਮੀਨਾਰ 2024’ ਔਟਵਾ -ਦੀ ਰਿਪੋਰਟ

ਔਟਵਾ ਇਕਾਈ ਦੀ ਸਥਾਪਨਾ ਦਾ ਪਿਛੋਕੜ ਅਤੇ ਇਸ ਸੰਸਥਾ ਦੇ ਕਾਮੇ

ਕੈਨੇਡਾ ਦੇ ਘੱਟੋ ਘੱਟ ਚਾਰ ਸ਼ਹਿਰਾਂ ਵਿੱਚ ‘ਪੰਜਾਬੀ ਭਾਸ਼ਾ ਪਸਾਰ’ ਭਾਈਚਾਰਾ ਦੀਆਂ ਇਕਾਈਆਂ ਬਣੀਆਂ ਹੋਈਆਂ ਹਨ। ਸਭ ਤੋਂ ਵੱਧ ਸਰਗਰਮ ਵੈਨਕੂਵਰ ਵਾਲੀ ਇਕਾਈ ਹੈ। ਦੂਜੀ ਥਾਂ ਔਟਵਾ ਇਕਾਈ ਦੀ ਹੈਔਟਵਾ ਇਕਾਈ ਦੀ ਸਥਾਪਨਾ, ਕਰੀਬ ਅੱਧੀ ਸਦੀ ਪਹਿਲਾਂ ਕਨੇਡਾ ਆ ਕੇ ਵਸੇ, ਸ੍ਰ ਨਿਰਮਲ ਸਿੰਘ ਵਲੋਂ ਕੀਤੀ ਗਈ ਸੀ। ਨਿਰਮਲ ਸਿੰਘ ਹੋਰਾਂ ਦੇ ਪੰਜਾਬੀ ਨੂੰ ਸਮਰਪਿਤ ਹੋਣ ਦਾ ਸਿਹਰਾ ਉਹਨਾਂ ਦੀ ਪੜ੍ਹੀ ਲਿਖੀ ਜੀਵਨ ਸਾਥਣ ਬੀਬੀ ਸੁਖਦੇਵ ਕੌਰ ਦੇ ਸਿਰ ਵੱਜਦਾ ਹੈ। ਬੀਬੀ ਸੁਖਦੇਵ ਕੌਰ ਹੋਰਾਂ ਨੇ ਪੰਜਾਬ ਦੇ ਸੁਧਾਰ ਕਾਲਜ ਤੋਂ ਉਸ ਸਮੇਂ ਗ੍ਰੈਜੂਏਸ਼ਨ ਕੀਤੀ ਸੀ ਜਦੋਂ ਗ੍ਰੈਜੂਏਟ ਵਿਅਕਤੀ, ਫ਼ਖ਼ਰ ਨਾਲ ਆਪਣੇ ਨਾਂ ਨਾਲ ‘ਬੀ.ਏ.’ ਲਿਖਿਆ ਕਰਦਾ ਸੀ। ਘਰੋਂ, ਸਕੂਲੋਂ ਅਤੇ ਕਾਲਜੋਂ ਮਿਲੇ ਸੰਸਕਾਰਾਂ ਨੇ ਬੀਬੀ ਨੂੰ ਘਰ ਟਿਕ ਕੇ ਬੈਠਣ ਨਹੀਂ ਦਿੱਤਾ। ਪਹਿਲੇ ਦਿਨ ਤੋਂ ਹੀ ਉਹ, ਪੰਜਾਬੀ ਕੈਨੇਡੀਅਨ ਬੱਚਿਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ, ਉਨ੍ਹਾਂ ਨੂੰ ਪੰਜਾਬੀ ਪੜ੍ਹਾਉਣ ਦੇ ਨਵੇਂ ਨਵੇਂ ਢੰਗ ਤਰੀਕੇ ਵਿਕਸਿਤ ਕਰਦੇ ਰਹਿੰਦੇ ਹਨ। ਗੁਰੂ ਘਰ ਵਿੱਚ ਕਲਾਸਾਂ ਲਾ ਲਾ ਕੇ, ਉਹ ਵੀ ਅੱਧੀ ਸਦੀ ਤੋਂ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਹੇ ਹਨ।
-ਇਸ ਇਕਾਈ ਦੀ ਦੂਜੀ ਖੂਬੀ ਇਹ ਹੈ ਕਿ ਇਸ ਇਕਾਈ ਦੇ ਬਹੁਤੇ ਮੈਂਬਰ ਉੱਚ ਤਕਨੀਕੀ ਸਿੱਖਿਆ ਪ੍ਰਾਪਤ, ਸਰਕਾਰੀ ਔਹਦਿਆਂ ਤੇ ਨਿਯੁਕਤ ਹਨ ਜਾਂ ਫੇਰ ਮਿਹਨਤ ਅਤੇ ਲਗਨ ਨਾਲ ਆਪਣੇ ਕਾਰੋਬਾਰ ਸਥਾਪਤ ਕਰੀ ਬੈਠੇ ਨੌਜਵਾਨ ਹਨ।
-ਰੋਜ਼ੀ ਰੋਟੀ ਕਮਾਉਣ ਦਾ ਫ਼ਿਕਰ ਮੁਕਾਉਣ ਬਾਅਦ ਹੁਣ ਉਹਨਾਂ ਕੋਲ ਆਪਣੀ ਮਾਂ ਬੋਲੀ ਨੂੰ ਦੇਣ ਲਈ ਖੁੱਲਾ ਸਮਾਂ ਹੈ।
ਪੜੇ ਲਿਖੇ ਹੋਣ ਕਾਰਨ ਨੌਜਵਾਨਾਂ ਨੂੰ ਮਾਂ ਬੋਲੀ ਪੰਜਾਬੀ ਦੀ ਵਰਤਮਾਨ ਭੈੜੀ ਸਥਿਤੀ ਦਾ ਗਿਆਨ ਹੀ ਨਹੀਂ ਸਗੋਂ ਇਸ ਦੇ ਵਿਕਾਸ ਅਤੇ ਪਸਾਰ ਦੀ ਲੋੜ ਅਤੇ ਮਹੱਤਤਾ ਬਾਰੇ ਵੀ ਪੂਰੀ ਸੋਝੀ ਹੈ।
-ਤਸੱਲੀ ਵਾਲੀ ਗੱਲ ਇਹ ਹੈ ਕਿ ਤਕਨੀਕੀ ਮਾਹਿਰ ਹੋਣ ਕਾਰਨ ਉਹ ਪੰਜਾਬੀ ਨੂੰ ਤਕਨੀਕੀ ਪੱਖ ਤੋਂ ਵਿਕਸਤ ਕਰਨ ਲਈ ਵੱਧ ਯਤਨਸ਼ੀਲ ਹਨ ਜਿਸ ਦੀ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਧ ਲੋੜ ਹੈ।
ਔਟਵਾ ਇਕਾਈ ਦੇ ਕਰਤਾ ਧਰਤਾ: ਨਿਰਮਲ ਸਿੰਘ, ਅਰਮਾਨ ਸਿੰਘ ਸੇਖੋਂ, ਸਰਬਜੀਤ ਸਿੰਘ, ਗੁਰਿੰਦਰ ਪਾਲ ਸਿੰਘ, ਜਸਪ੍ਰੀਤ ਸਿੰਘ, ਕੰਵਰ ਸੇਠੀ,

ਨਿਰਮਲ ਸਿੰਘ ਮਿੱਤਰ ਸੈਨ ਮੀਤ ਅਤੇ ਬੀਬੀ ਸੁਖਦੇਵ ਕੌਰ

ਇਸ ਸਮਾਗਮ ਦਾ ਫੈਸਲਾ

ਅਗਸਤ ਮਹੀਨੇ ਵਿੱਚ ਮਿੱਤਰ ਸੈਨ ਮੀਤ ਹੋਰਾਂ ਨੇ ਕਨੇਡਾ ਵਿੱਚ ਹੋਣਾ ਸੀ। ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਹਨਾਂ ਨੇ ਵੱਡੇ ਪੱਧਰ ਤੇ ਲੜਾਈ ਵਿੱਢੀ ਹੋਈ ਹੈ। ਉਨ੍ਹਾਂ ਦੇ ਤਜਰਬਿਆਂ ਤੋਂ ਲਾਭ ਉਠਾਉਣ ਲਈ, ਇਸੇ ਟੀਮ ਵਲੋਂ  ਇਹ ਸਮਾਗਮ ਰਚਾਉਣ ਦਾ ਫੈਸਲਾ  ਕੀਤਾ ਗਿਆ।

ਸਮਾਗਮ ਦਾ ਖੂਬਸੂਰਤ ਸੱਦਾ ਪੱਤਰ

ਸਮਾਗਮ ਪੰਜਾਬੀਆਂ ਦੇ ਰੂਹ ਨਾਲ ਸਜਾਏ Irish hills Golf & Country Club ਦੇ ਹਾਲ ਵਿਚ

Irish hills Golf & Country Club ਦੇ ਮਾਲਕ ਲਖਵਿੰਦਰ ਸਿੰਘ ਸਰਾਂ ਅਤੇ ਜਗਦੀਪ ਸਿੰਘ ਪਰਿਹਾਰ ਹਨ। ਕਲੱਬ ਦੇ ਮਾਲਕਾਂ ਦੀ ਖੂਬਸੂਰਤੀ ਇਹ ਹੈ ਕਿ ਪੰਜਾਬੀ ਭਾਸ਼ਾ ਜਾਂ ਸੱਭਿਆਚਾਰ ਨਾਲ ਸਬੰਧਤ ਹੋਣ ਵਾਲੇ ਕਿਸੇ ਵੀ ਸਮਾਗਮ ਲਈ ਇਹ ਕੋਈ ਕਰਾਇਆ ਭਾੜਾ ਨਹੀਂ ਲੈਂਦੇ। ਕਈ ਵਾਰ ਖਾਣ ਪੀਣ ਦਾ ਪ੍ਰਬੰਧ ਵੀ ਕਲੱਬ ਵੱਲੋਂ ਹੀ ਹੁੰਦਾ ਹੈ।

ਕਲੱਬ ਦੇ ਮਾਲਕ, ਨਿਰਮਲ ਸਿੰਘ ਨਾਲ

ਪ੍ਰਧਾਨਗੀ ਮੰਡਲ

ਸਮਾਗਮ ਦੀ ਪ੍ਰਧਾਨਗੀ ਕਨੈਡਾ ਦੇ ਜਾਣੇ ਪਹਿਚਾਣੇ ਸਾਹਿਤਕਾਰ ਸਰਬਸ਼੍ਰੀ ਰਣਜੀਤ ਸ਼ਰਮਾ, ਸੁੱਚਾ ਸਿੰਘ ਮਾਨ, ਮਿੱਤਰ ਸੈਨ ਮੀਤ, ਡਾਕਟਰ ਹਰਪਾਲ ਸਿੰਘ ਬੁੱਟਰ ਅਤੇ ਅਮਰਜੀਤ ਸਿੰਘ ਸਾਥੀ ਨੇ ਕੀਤੀ।

ਉੱਚਕੋਟੀ ਦੇ, ਸੈਂਕੜਿਆਂ ਦੀ ਗਿਣਤੀ ਵਿੱਚ (ਵਿਦਵਾਨ, ਸਾਹਿਤਕਾਰ ਅਤੇ ਚਿੰਤਕ) ਹਾਜ਼ਰ ਦਰਸ਼ਕ

-ਔਟਵਾ ਸ਼ਹਿਰ, ਕਨੇਡਾ ਦੀ ਰਾਜਧਾਨੀ ਹੈ। ਕਨੇਡਾ ਸਰਕਾਰ ਦੇ ਬਹੁਤੇ ਦਫ਼ਤਰ ਇਸੇ ਸ਼ਹਿਰ ਵਿੱਚ ਸਥਿਤ ਹਨ। ਉੱਚ ਸਰਕਾਰੀ ਅਹੁਦਿਆਂ ਤੇ ਤਾਇਨਾਤ ਜਾਂ ਫਿਰ ਸੇਵਾ ਮੁਕਤ ਹੋਣ ਬਾਅਦ ਬਹੁਤੇ ਕਨੇਡੀਅਨ ਇੱਥੇ ਹੀ ਵਸ ਜਾਂਦੇ ਹਨ। ਨੌਕਰੀ ਦੌਰਾਨ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉੱਚੇ ਉੱਚੇ ਮੁਕਾਮਾਂ ਤੇ ਪਹੁੰਚਾ ਦਿੰਦੇ ਹਨ। ਔਟਵਾ ਵਿੱਚ ਵੱਸਦੇ ਅਜਿਹੇ ਪੰਜਾਬੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ।

ਸਾਰੀਆਂ ਸੰਸਾਰਿਕ ਜਿੰਮੇਵਾਰੀਆਂ ਤੋਂ ਮੁਕਤ ਹੋਣ ਬਾਅਦ ਬਹੁਤੇ ਪੰਜਾਬੀ ਕਨੇਡੀਅਨ ਮੁੜ ਆਪਣੇ ਵਿਰਸੇ, ਸੱਭਿਆਚਾਰ, ਸਾਹਿਤ ਅਤੇ ਭਾਸ਼ਾ ਦੀ ਸਾਂਭ ਸੰਭਾਲ, ਅਤੇ ਇਸ ਦੇ ਵਿਕਾਸ ਅਤੇ ਪਸਾਰ ਵੱਲ ਰੁਚਿਤ ਹੋ ਜਾਂਦੇ ਹਨ

-ਇਹਨਾਂ ਸਰਗਰਮ ਪੰਜਾਬੀਆਂ ਵਿੱਚੋਂ ਕੁੱਝ ‘ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ’ ਨਾਲ ਜੁੜੇ ਹੋਏ ਹਨ ਅਤੇ ਕੁਝ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਨਾਲ। ਬਹੁਤੇ ਦੋਵਾਂ ਨਾਲ।

ਮੌਸਮ ਖ਼ਰਾਬ ਹੋਣ ਦੇ ਬਾਵਜੂਦ, ਪੰਜਾਬੀ ਭਾਸ਼ਾ ਪ੍ਰਤੀ ਸੁਹਿਰਦਤਾ ਇਨ੍ਹਾਂ ਬੁੱਧੀਜੀਵੀਆਂ ਨੂੰ, ਸਮਾਗਮ ਵਿੱਚ ਖਿੱਚ ਲਿਆਈ।

 

ਮਿੱਤਰ ਸੈਨ ਮੀਤ ਦਾ ਸਨਮਾਨ
‘ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ’ ਅਤੇ ‘ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ’ ਵੱਲੋਂ ਮਿੱਤਰ ਸੈਨ ਮੀਤ ਨੂੰ ‘ਪੰਜਾਬੀ ਸਾਹਿਤ ਪ੍ਰਤੀ ਯੋਗਦਾਨ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਅਣਥੱਕ ਸੇਵਾ ਲਈ’ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਪਲਾਂ ਯਾਦਗਾਰੀ ਬਣਾਇਆ ਸਰਬ ਸ਼੍ਰੀ ਰਣਜੀਤ ਸ਼ਰਮਾ, ਡਾ ਹਰਪਾਲ ਸਿੰਘ ਬੁੱਟਰ, ਗੁਰਬਚਨ ਸਿੰਘ ਬੇਦੀ, ਅਮਰਜੀਤ ਸਾਥੀ, ਅਤੇ ਸੁੱਚਾ ਸਿੰਘ ਮਾਨ ਜੀ ਨੇ।

ਮਿੱਤਰ ਸੈਨ ਮੀਤ ਦਾ ਇਕ ਹੋਰ ਵਿਸ਼ੇਸ਼ ਸਨਮਾਨ
‘ਜਗਤ ਪੰਜਾਬੀ ਸਭਾ ਕਨੇਡਾ’ ਵੱਲੋਂ ਭਾਰਤੀ ਪੰਜਾਬ ਵਿੱਚ ਬੋਲੀਆਂ, ਸਮਝੀਆਂ, ਪੜੀਆਂ, ਅਤੇ ਲਿਖੀਆਂ ਜਾਂਦੀਆਂ ਚਾਰ ਭਾਸ਼ਾਵਾਂ ਗੁਰਮੁਖੀ, ਅੰਗਰੇਜ਼ੀ, ਸ਼ਾਹਮੁਖੀ ਅਤੇ ਹਿੰਦੀ ਨੂੰ ਸੌਖੇ ਢੰਗ ਨਾਲ ਸਿੱਖਣ ਲਈ ਇੱਕ ਪੁਸਤਕ ‘ਕਾਇਦਾ-ਏ- ਨੂਰ ਇੱਕੀਵੀਂ ਸਦੀ’ ਪ੍ਰਕਾਸ਼ਿਤ ਕੀਤੀ ਗਈ ਹੈ। ‘ਜੀਵਨ ਵਧੀਆ ਢੰਗ ਨਾਲ ਗੁਜ਼ਰ ਸਕੇ’, ਇਸ ਉਦੇਸ਼ ਨਾਲ ਕਾਇਦੇ ਵਿੱਚ, ਨਿੱਤ ਵਰਤੋਂ ਵਿੱਚ ਆਉਣ ਵਾਲੇ ਆਮ ਗਿਆਨ, ਵਾਤਾਵਰਣ, ਵੱਖ ਵੱਖ ਧਰਮਾਂ ਅਤੇ ਨੈਤਿਕਤਾ ਬਾਰੇ ਵੀ, ਸੰਖੇਪ ਵਿੱਚ ਜਾਣਕਾਰੀ ਦਰਜ਼ ਕੀਤੀ ਗਈ ਹੈ।
ਇਸ ਪੁਸਤਕ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਤ੍ਰਿਪਤਾ ਸੋਡੀ, ਉਨ੍ਹਾਂ ਦੀ ਹੋਣਹਾਰ ਬੇਟੀ ਅਮੀਤਾ ਕੌਰ ਅਤੇ ਦਿਲਜੀਤ ਕੌਰ ਸੰਧੂ, ‘ਜਗਤ ਪੰਜਾਬੀ ਸਭਾ’ ਦੇ ਨਾਲ ਨਾਲ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਔਟਵਾ’ ਇਕਾਈ ਦੀਆਂ ਵੀ ਸਰਗਰਮ ਮੈਂਬਰ ਹਨ। ਇਹਨਾਂ ਤਿੰਨਾਂ ਬੀਬੀਆਂ ਵੱਲੋਂ ਆਰਟ ਪੇਪਰ ਤੇ ਖੂਬਸੂਰਤ ਰੰਗਾਂ ਵਿੱਚ ਛਪੀ ਇਹ ਪੁਸਤਕ ਮਿੱਤਰ ਸੈਨ ਮੀਤ ਜੀ ਨੂੰ ਸਨਮਾਨ ਚਿੰਨ ਵਜੋਂ ਭੇਟ ਕੀਤੀ ਗਈ।
ਇਕ ਸਿਰਜਕ ਵਲੋਂ ਜਦੋਂ ਆਪਣੀ ਸਿਰਜਣਾ, ਦੂਜੇ ਸਿਰਜਕ ਦੀ ਨਜ਼ਰ ਕੀਤੀ ਜਾਂਦੀ ਹੈ ਤਾਂ ਸ਼ਾਇਦ ਇਹ ਪਲ ਦੋਹਾਂ ਸਿਰਜਕਾਂ ਲਈ ਇਲਾਹੀ ਹੁੰਦਾ ਹੈ।
ਇਹੋ ਇਲਾਹੀ ਪਲ

ਮਿੱਤਰ ਸੈਨ ਮੀਤ ਵੱਲੋਂ ਸਨਮਾਨਾਂ ਲਈ ਧੰਨਵਾਦ ਅਤੇ ਭਾਈਚਾਰੇ ਦੇ ਕਾਰਜਾਂ ਸਬੰਧੀ ਜਾਣਕਾਰੀ

ਮਿੱਤਰ ਸੈਨ ਮੀਤ ਵੱਲੋਂ, ਕੈਨੇਡਾ ਨਿਵਾਸੀਆਂ ਵੱਲੋਂ ਉਨ੍ਹਾਂ ਦੇ ਕੀਤੇ ਗਏ ਵਿਸ਼ੇਸ਼ ਸਨਮਾਨ ਲਈ ਧੰਨਵਾਦ ਕਰਨ ਦੇ ਨਾਲ ਨਾਲ- ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਪੰਜਾਬ ਵਿੱਚ ‘ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਕੀਤੇ ਗਏ ਯਤਨਾਂ, ਹੁਣ ਤੱਕ ਹੋਈਆਂ ਪ੍ਰਾਪਤੀਆਂ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਯਤਨਾਂ’ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ।

ਮਿੱਤਰ ਸੈਨ ਮੀਤ ਦਾ ਪ੍ਰਵਚਨ

ਵਿਸੇਸ਼:-ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਮਿੱਤਰ ਸੈਨ ਮੀਤ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਆਪਣੀ ਗੱਲਬਾਤ ਹੇਠ ਲਿਖੇ ਮੁੱਦਿਆਂ ਤੇ ਹੀ ਕੇਂਦਰਿਤ ਰੱਖਣ:

(1) ਪੰਜਾਬੀ ਨੂੰ ਦਰਪੇਸ਼ ਅਸਲ ਸਮੱਸਿਆਵਾਂ ਕੀ ਹਨ? (2) ਉਨਾਂ ਸਮੱਸਿਆਵਾਂ ਦੇ ਹੱਲ ਕੀ ਹਨ?  (3) ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਪੰਜਾਬ ਵਿੱਚ ਜ਼ਮੀਨੀ ਪੱਧਰ ਤੇ ਹੁਣ ਤੱਕ ਕੀ ਕੰਮ ਕੀਤਾ ਗਿਆ ਹੈ ? (4) ਅਗਾਂਹ ਕੀ ਕੀ ਕੀਤਾ ਜਾਣਾ ਹੈ? ਅਤੇ  (5) ਇਸ ਸੰਘਰਸ਼ ਵਿੱਚ ਕਨੇਡੀਅਨ ਪੰਜਾਬੀ ਕੀ ਯੋਗਦਾਨ ਪਾ ਸਕਦੇ ਹਨ ?

ਮੀਤ ਹੋਰਾਂ ਨੇ ਇੰਜ ਹੀ ਕੀਤਾ।

ਬੁੱਧੀਜੀਵੀ ਬੁਲਾਰੇ

15 ਦੇ ਕਰੀਬ ਬੁਲਾਰਿਆਂ ਨੇ (ਨਿਰਮਲ ਸਿੰਘ, ਡਾ ਹਰਪਾਲ ਸਿੰਘ ਬੁੱਟਰ, ਗੁਰਿੰਦਰ ਪਾਲ ਸਿੰਘ, ਜਸਪ੍ਰੀਤ ਸਿੰਘ, ਸਰਬਜੀਤ ਸਿੰਘ, ਅਮਰਜੀਤ ਸਾਥੀ, ਲਖਬੀਰ ਸਿੰਘ ਕਾਹਲੋਂ, ਪਰਮਿੰਦਰ ਸਿੰਘ ਕਲੋਟੀ, ਦਲਜੀਤ ਕੌਰ ਸੰਧੂ, ਅਮਿਤਾ ਸਿੰਘ ਅਤੇ ਗੁਰਮੇਲ ਸਿੰਘ ਮਾਂਗਟ)

‘ਵਿਦੇਸ਼ਾਂ, ਖਾਸ ਕਰ ਕਨੇਡਾ, ਵਿੱਚ ਪੰਜਾਬੀ ਦੀ ਉਤਸ਼ਾਹਜਨਕ ਸਥਿਤੀ’ ਬਾਰੇ, ਅਤੇ ਵਿਦੇਸ਼ੀਆਂ ਵੱਲੋਂ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸਾਂਝ ਪਵਾਈ।

ਮੁਆਫੀ: ਕੁੱਝ ਨਾ ਲਿਖਣੇ ਰਹਿ ਗਏ ਹਨ। ਕੈਨੇਡਾ ਦੇ ਪ੍ਰਬੰਧਕਾਂ ਤੋਂ ਪ੍ਰਾਪਤ ਕਰਕੇ ਲਿਖ ਦਿੱਤੇ ਜਾਣਗੇ।

ਭਾਈਚਾਰੇ ਦੀ ਪੰਜਾਬ ਇਕਾਈ ਵੱਲੋਂ ਸਮਾਗਮ ਦੇ ਪ੍ਰਬੰਧਕਾਂ ਦਾ ਸਤਿਕਾਰ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਵੱਲੋਂ, ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਲਿਆਂਦੇ ਗਏ ‘ਪੰਜਾਬ ਪੰਜਾਬੀ ਅਤੇ ਪੰਜਾਬੀਅਤ’ ਦੀ ਪ੍ਰਤੀਨਿਧਤਾ ਕਰਦੇ ਸ਼ਾਲਾਂ ਨਾਲ, ‘ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਔਟਵਾ ਇਕਾਈ’ ਦੇ ਸੰਚਾਲਕ ਨਿਰਮਲ ਸਿੰਘ ਅਤੇ ‘ਪੰਜਾਬੀ ਹੈਰੀਟੇਜ ਫਾਊਂਡੇਸ਼ਨ ਆਫ਼ ਕਨੇਡਾ’ ਦੇ ਪ੍ਰਧਾਨ ਅਮਰਜੀਤ ਸਿੰਘ ਸਾਥੀ ਜੀ ਦਾ, ਉਹਨਾਂ ਦੇ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਪਾਏ ਜ਼ਿਕਰਯੋਗ ਯੋਗਦਾਨ ਲਈ, ਸਤਿਕਾਰ ਕੀਤਾ ਗਿਆ।

ਦੋਹਾਂ ਵਿਦਵਾਨਾਂ ਦੇ ਸਤਿਕਾਰ ਦਾ ਯਾਦਗਾਰੀ ਪਲ

‘ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਔਟਵਾ ਇਕਾਈ’ ਦੇ ਸੰਚਾਲਕ ਨਿਰਮਲ ਸਿੰਘ ਦਾ ਸਤਿਕਾਰ

ਪੰਜਾਬੀ ਹੈਰੀਟੇਜ ਫਾਊਂਡੇਸ਼ਨ ਆਫ਼ ਕਨੇਡਾ’ ਦੇ ਪ੍ਰਧਾਨ ਅਮਰਜੀਤ ਸਿੰਘ ਸਾਥੀ ਜੀ ਦਾ ਸਤਿਕਾਰ

ਪ੍ਰੋਫੈਸਰ ਪੂਰਨ ਸਿੰਘ ਦੀ ਦੋਹਤੀ ਨਿਲੰਬਰੀ ਘਈ ਦਾ ਸਤਿਕਾਰ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਪ੍ਰੋਫੈਸਰ ਪੂਰਨ ਸਿੰਘ ਦੀ ਦੋਹਤੀ ਨਿਲੰਬਰੀ ਘਈ ਅੱਜ ਕੱਲ ਔਟਵਾ ਵਿੱਚ ਰਹਿੰਦੇ ਹਨ। ਆਪਣੇ ਬਜ਼ੁਰਗਾਂ ਦੇ ਪੂਰਨਿਆਂ ਤੇ ਚਲਦੇ ਹੋਏ ਉਹ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਲਗਾਤਾਰ ਸੰਘਰਸ਼ਸ਼ੀਲ ਹਨ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਸਮਾਗਮ ਵਿੱਚ ਪੂਰੀ ਹਾਜ਼ਰੀ ਭਰੀ।
ਸਮੁੱਚੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨੇ ਆਪਣੀ ਆਰਟ ਪੇਪਰ ਤੇ ਛਪੀ ਰੰਗਦਾਰ ਪੁਸਤਕ ‘ਦੂਜੀ ਗਦਰ ਲਹਿਰ ਦਾ ਬਿਗਲ’ ਬੀਬੀ ਹੋਰਾਂ ਨੂੰ ਭੇਂਟ ਕਰਕੇ ਜਿਥੇ ਉਨ੍ਹਾਂ ਦਾ ਸਤਿਕਾਰ ਕੀਤਾ ਉਥੇ ਪ੍ਰੋਫੈਸਰ ਪੂਰਨ ਸਿੰਘ ਨੂੰ ਵੀ ਭਾਵੁਕ ਸ਼ਰਧਾਂਜਲੀ ਭੇਟ ਕੀਤੀ।

ਵਿਸ਼ੇਸ਼ ਯਾਗਗਾਰੀ ਪਲ

  1. ਤ੍ਰਪਿਤਾ ਸੋਢੀ, ਨਿਰਮਲ ਸਿੰਘ ਅਤੇ ਦਲਜੀਤ ਕੌਰ ਸੰਧੂ

2. ਨਾਲ

———————————————–

ਕੁੱਝ ਵਿਸ਼ੇਸ਼ ਜ਼ਿਕਰਯੋਗ

ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਸਮਰਪਿਤ ਅਮੀਤਾ ਕੌਰ

ਅਮੀਤਾ ਕੌਰ ਅੰਤਰਰਾਸ਼ਟਰੀ ਕਬੱਡੀ ਖਿਡਾਰਨ ਤ੍ਰਿਪਤਾ ਸੋਢੀ ਜੀ ਦੀ ਬੇਟੀ ਹੈ। ਕਨੇਡਾ ਦੀ ਜੰਮਪਲ ਹੈ। ਉਸ ਨੂੰ ਅੰਗਰੇਜ਼ੀ, ਫਰੈਂਚ ਅਤੇ ਪੰਜਾਬੀ ਭਾਸ਼ਾ ਵਿੱਚ ਬਰਾਬਰ ਦੀ ਮੁਹਾਰਤ ਹੈ। ਗਿੱਧਾ/ਭੰਗੜਾ ਪਾਉਣਾ ਅਤੇ ਢੋਲ/ਢੋਲਕੀ ਵਜਾਉਣਾ ਉਸਦਾ ਸ਼ੌਕ ਹੈ। ਅਮੀਤਾ ਨੇ ਸਮਾਗਮ ਦੌਰਾਨ ਕਈ ਵਾਰ ਆਪਣੀ ਢੋਲ ਵਜਾਉਣ ਦੀ ਕਲਾ ਦੇ ਜੌਹਰ ਦਿਖਾਏ।

ਖੁਸ਼ੀ ਹੈ ਕਿ ਵਿਦੇਸ਼ਾਂ ਵਿੱਚ ਜੰਮੇ ਪਲੇ ਅਜਿਹੇ ਹੋਣਹਾਰ ਬੱਚਿਆਂ ਦੇ ਹੱਥਾਂ ਵਿੱਚ, ਪੰਜਾਬੀ ਭਾਸ਼ਾ, ਵਿਰਸਾ ਅਤੇ ਸਭਿਆਚਾਰ ਸੁਰੱਖਿਅਤ ਹੀ ਨਹੀਂ ਸਗੋਂ ਵਿਕਸਿਤ ਵੀ ਹੋ ਰਹੇ ਹਨ।