ਅਠਵਾਂ ਸਮਾਗਮ – ਮਾਸਟਰ ਤਾਰਾ ਸਿੰਘ ਕਾਲਜ ਫਾਰ ਗਰਲਜ਼ ਲੁਧਿਆਣਾ ਵਿੱਚ 19 ਫਰਵਰੀ 2026 ਨੂੰ
ਸੱਦਾ ਪੱਤਰ

-ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਚੱਲ ਰਹੀ ਲੜੀ ਦਾ ਅਠਵਾਂ
ਅਤੇ
–ਅੰਤਰਰਾਸ਼ਟਰੀ ਮਾਂ ਬੋਲੀ ਪੰਜਾਬੀ (ਦਿਵਸ)ਮਹੀਨੇ ਦਾ ਤੀਜਾ ਸਮਾਗਮ
ਹਰ ਸਾਲ 21 ਫਰਵਰੀ ਨੂੰ ਸਾਰੇ ਸੰਸਾਰ ਵਿੱਚ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਮਹਿਸੂਸ ਕੀਤਾ ਗਿਆ ਕਿ ਇੱਕ ਦਿਹਾੜੀ ਵਿੱਚ ਮਾਤ ਭਾਸ਼ਾ ਬਾਰੇ ਲੋਕਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਾਫੀ ਨਹੀਂ ਹੈ। ਇਸ ਲਈ ਭਾਈਚਾਰੇ ਵੱਲੋਂ ਫਰਵਰੀ ਦੇ ਪੂਰੇ ਮਹੀਨੇ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਦੀ ਮਹੱਤਤਾ, ਉਸ ਦੀ ਵਰਤਮਾਨ ਸਥਿਤੀ ਅਤੇ ਇਸ ਨੂੰ ਟੀਸੀ ਤੇ ਲਿਜਾਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਤੋਂ ਜਾਣੂ ਕਰਾਉਣ ਲਈ ਫਰਵਰੀ ਦੇ ਪੂਰੇ ਮਹੀਨੇ ਵਿੱਚ ਸਮਾਗਮ ਕੀਤੇ ਜਾਂਦੇ ਹਨ।
ਭਾਈਚਾਰੇ ਵੱਲੋਂ ਫਰਵਰੀ ਅਤੇ ਮਾਰਚ 2026 ਵਿੱਚ ਵੀ ਅਜਿਹੇ 6 ਸਮਾਗਮ ਕੀਤੇ ਗਏ।
ਇਸ ਸਮਾਗਮ ਦੀ ਜਾਣਕਾਰੀ
ਸੰਖੇਪ ਪ੍ਰਧਾਨਗੀ ਮੰਡਲ

ਉਤਸ਼ਾਹ ਨਾਲ ਭਰੀਆਂ ਵਿਦਿਆਰਥਣਾਂ



‘ਪੰਜਾਬੀ ਨੂੰ ਸਰਕਾਰ, ਰੁਜ਼ਗਾਰ, ਸਿੱਖਿਆ ਅਤੇ ਇਨਸਾਫ ਦੀ ਭਾਸ਼ਾ ਕਿਵੇਂ ਬਣਾਇਆ ਜਾਵੇ?’ ਵਿਸ਼ੇ ਤੇ ਪ੍ਰੋਫੈਸਰ ਇੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ ਨੇ ਗੱਲਬਾਤ ਕੀਤੀ।


ਵਿਦਿਆਰਥਣਾਂ ਦਾ ਸਨਮਾਨ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ, ਕਾਲਜਾਂਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦੇ ਇਸ ਅਠਾਰਵੇਂ ਸਮਾਗਮ ਵਿਚ ਸੁੰਦਰ ਲਿਖਾਈ, ਕਵਿਤਾ ਸਿਰਜਣ, ਕਵਿਤਾ ਉਚਾਰਨ, ਡਰਾਇੰਗ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀਆਂ ਅਵਿਦਿਆਰਥਣਾਂ ਇਕਜੋਤ ਕੌਰ ਅਤੇ ਬਲਜਿੰਦਰ ਕੌਰ ਨੂੰ ਸੰਸਥਾ ਵਲੋਂ ਮੈਡਲਾਂ, ਪ੍ਰਮਾਣ-ਪੱਤਰਾਂ, ਸਕੂਲ ਬੈਗਾਂ ਅਤੇ ਉੱਤਮ ਸਾਹਿਤਕ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।
ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀਆਂ ਤਸਵੀਰਾਂ




ਪੰਜਾਬੀ ਅਧਿਆਪਕਾਂਵਾਂ ਦਾ ਸਤਿਕਾਰ
ਕੈਨੇਡਾ ਵਿੱਚ ਰਹਿੰਦੇ ਗਰਚਾ ਪਰਿਵਾਰ ਵੱਲੋਂ ਆਪਣੇ ਪਿਤਾ ਸਰਦਾਰ ਮਿਲਖ਼ਾ ਸਿੰਘ ਗਰਚਾ ਅਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਗਰਚਾ ਦੀ ਯਾਦ ਵਿੱਚ, ਪੰਜਾਬੀ ਭਾਸ਼ਾ, ਸਿੱਖਿਆ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮਹੱਤਵਪੂਰਨ ਸੇਵਾਵਾਂ ਦੇਣ ਵਾਲੇ ਪੰਜਾਬੀ ਅਧਿਆਪਕਾਂ ਲਈ ਜੋ ਪੁਰਸਕਾਰ ਸ਼ੁਰੂ ਕੀਤੇ ਗਏ ਹਨ ਉਨਾਂ ਵਿੱਚੋਂ ‘ਸਰਦਾਰਨੀ ਸੁਰਜੀਤ ਕੌਰ ਯਾਦਗਾਰੀ ਪੁਰਸਕਾਰ’ ਪ੍ਰੋ ਕੁਲਜੀਤ ਕੌਰ ਅਤੇ ਪ੍ਰੋ ਗੁਰਵਿੰਦਰ ਕੌਰ ਨੂੰ ਦਿੱਤਾ ਗਿਆ।



ਸੰਸਥਾ ਵੱਲੋਂ ਕਾਲਜ ਲਾਇਬਰੇਰੀ ਲਈ ਪੁਸਤਕਾਂ ਦਾ ਸੈਟ ਪ੍ਰਿੰਸੀਪਲ ਸਾਹਿਬਾਨ ਭੇਂਟ ਕੀਤਾ ਗਿਆ

ਸਮਾਗਮ ਵਿੱਚ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਨੁਮਾਇੰਦਗੀ ਮਿੱਤਰ ਸੈਨ ਮੀਤ, ਪ੍ਰੋ ਇੰਦਰਪਾਲ ਸਿੰਘ ਅਤੇ ਸੁਖਿੰਦਰਪਾਲ ਸਿੰਘ ਸਿੱਧੂ ਨੇ ਕੀਤੀ। ਕਾਲਜ ਵੱਲੋਂ ਵੀ ਸੰਸਥਾ ਦੇ ਨੁਮਾਇੰਦਿਆਂ ਦਾ ਫੁੱਲਾਂ ਸਤਿਕਾਰ ਕੀਤਾ ਗਿਆ।



ਸਟੇਜ ਦੀ ਜਿੰਮੇਵਾਰੀ ਪ੍ਰੋਫੈਸਰ ਸੀਮਾ ਵੱਲੋਂ ਬਾਖੂਬੀ ਨਿਭਾਈ ਗਈ

ਅਖੀਰ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਵੱਲੋਂ ਮਾਤ ਭਾਸ਼ਾ ਦਿਵਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਸੰਸਥਾ ਦਾ ਧੰਨਵਾਦ ਕੀਤਾ ਗਿਆ।

